ਪਟਿਆਲਾ, 14 ਅਕਤੂਬਰ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਦੀ ਸੁਰੱਖਿਆ ’ਚ ਤੈਨਾਤ ਪੁਲਿਸ ਮੁਲਾਜਮ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਪੁਲਿਸ ਮੁਲਾਜਮ ਦੀ ਪਹਿਚਾਣ ਨਵਜੋਤ ਸਿੰਘ ਦੇ ਤੌਰ ’ਤੇ ਹੋਈ ਹੈ, ਜੋਕਿ ਪਟਿਆਲਾ ਦਾ ਰਹਿਣ ਵਾਲਾ ਦਸਿਆ ਜਾ ਰਿਹਾ। ਸੂਚਨਾ ਮੁਤਾਬਕ ਭਾਜਪਾ ਆਗੂ ਜੀਵਨ ਗਰਗ ਭਵਾਨੀਗੜ੍ਹ ਰਹਿੰਦੇ ਹਨ ਤੇ ਬੀਤੀ ਸ਼ਾਮ ਉਨ੍ਹਾਂ ਕਿਸੇ ਸਮਾਗਮ ਵਿਚ ਜਾਣਾ ਸੀ,
ਇਹ ਵੀ ਪੜ੍ਹੋ:Baba Siddique murder case: ਪੰਜਾਬ ਨਾਲ ਜੁੜਿਆ ਕੁਨੈਕਸ਼ਨ
ਜਿਸਦੇ ਚੱਲਦੇ ਨਵਜੋਤ ਸਿੰਘ ਆਪਣੀ ਕਾਰ ’ਤੇ ਪਟਿਆਲਾ ਤੋਂ ਭਵਾਨੀਗੜ੍ਹ ਨੂੰ ਆ ਰਿਹਾ ਸੀ।ਇਸ ਦੌਰਾਨ ਰਾਸਤੇ ਵਿਚ ਗੁਰਦੂਆਰਾ ਪਰਮੇਸ਼ਵਰ ਦੁਆਰਾ ਕੋਲ ਉਸਦੀ ਕਾਰ ਰੁਕੀ ਹੋਈ ਸੀ ਤੇ ਵਿਚ ਉਸਦੀ ਲਾਸ਼ ਪਈ ਹੋਈ ਸੀ। ਮੁਢਲੀ ਜਾਂਚ ਮੁਤਾਬਕ ਪੁਲਿਸ ਮੁਲਾਜਮ ਦੇ ਮੱਥੇ ’ਤੇ ਗੋਲੀ ਲੱਗੀ ਹੋਈ ਸੀ ਪ੍ਰੰਤੂ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਕਤਲ ਸੀ ਜਾਂ ਫ਼ਿਰ ਆਤਮਹੱਤਿਆ। ਫ਼ਿਲਹਾਲ ਪਟਿਆਲਾ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।