
Batala News: ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਦੇ ਥਾਣਿਆਂ ਉਪਰ ਹੋ ਰਹੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਸੇ ਤਰ੍ਹਾਂ ਬੀਤੀ ਰਾਤ ਵਾਪਰੀ ਇੱਕ ਹੋਰ ਤਾਜ਼ਾ ਘਟਨਾ ਵਿਚ ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਥਾਣਾ ਕਿਲਾ ਲਾਲ ਸਿੰਘ ਦੇ ਸਾਹਮਣੇ ਤਿੰਨ ਲੜੀਵਾਰ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ।
ਇਹ ਵੀ ਪੜ੍ਹੋ ਮੋਗਾ ਕੋਲ ਵਾਪਰੇ ਭਿਆ.ਨਕ ਕਾਰ ਹਾਦਸੇ ‘ ਚ ਤਿੰਨ ਨੌਜਵਾਨਾਂ ਦੀ ਹੋਈ ਮੌ+ਤ
ਕਿਹਾ ਜਾ ਰਿਹਾ ਕਿ ਥਾਣੇ ਦੇ ਸਾਹਮਣੇ ਨਹਿਰ ਦੇ ਕਿਨਾਰੇ ਉਪਰ ਇਹ ਧਮਾਕੇ ਹੋਏ ਹਨ, ਜਿੰਨ੍ਹਾਂ ਦੀ ਗੂੰਜ ਆਸਪਾਸ ਇਲਾਕਿਆਂ ਵਿਚ ਵੀ ਸੁਣਾਈ ਦਿੱਤੀ ਹੈ। ਉਧਰ ਇੰਨ੍ਹਾਂ ਧਮਾਕਿਆਂ ਤੋਂ ਬਾਅਦ ਇਸਦੀ ਜਿੰਮੇਵਾਰੀ ਉਪਰ ਬੱਬਰ ਖ਼ਾਲਸਾ ਨਾਂ ਦੇ ਸੋਸਲ ਮੀਡੀਆ ਖ਼ਾਤੇ ਉਪਰ ਗੈਂਗਸਟਰ ਤੋਂ ਅੱਤਵਾਦੀ ਐਲਾਨੇ ਹੈਪੀ ਪਸ਼ੀਆ, ਮੰਨੂੰ ਅਗਵਾਨ ਅਤੇ ਗੋਪੀ ਨਵਾਸ਼ਹਿਰੀਆ ਨੇ ਲਈ ਹੈ।
ਇਹ ਵੀ ਪੜ੍ਹੋ ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਹਵਾਲਾਤੀ ਭਿੜੇ, ਇੱਕ ਦਾ ਸਿਰ ਪਾਟਿਆ
ਜਿਸਦੇ ਵਿਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਪਿਛਲੇ ਦਿਨੀਂ ਗੁਰਦਾਸਪਾਰ ਨਾਲ ਸਬੰਧਤ ਤਿੰਨ ਨੌਜ਼ਵਾਨਾਂ ਦੇ ਯੂ.ਪੀ ਦੇ ਪੀਲੀਭੀਤ ‘ਚ ਕੀਤੇ ਕਥਿਤ ਝੂਠੇ ਮੁਕਾਬਲੇ ਦੇ ਰੋਸ਼ ਵਜੋਂ ਇਹ ਧਮਾਕੇ ਕਰਵਾਏ ਹਨ ਤੇ ਇਹ ਅੱਗੇ ਵੀ ਜਾਰੀ ਰਹਿਣਗੇ। ਉਧਰ ਇੰਨ੍ਹਾਂ ਧਮਾਕਿਆਂ ਦੀ ਗੱਲ ਸਾਹਮਣੇ ਆਉਂਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੰਜਾਬ ‘ਚ ਇੱਕ ਹੋਰ ਥਾਣੇ ਨਜਦੀਕ ਹੋਏ ਲੜੀਵਾਰ ਧਮਾਕੇ, ਬੱਬਰ ਖ਼ਾਲਸਾ ਨੇ ਲਈ ਜਿੰਮੇਵਾਰੀ"




