ਪੰਚਕੂਲਾ, 11 ਜਨਵਰੀ: ਸ਼ਨੀਵਾਰ ਨੂੰ ਸਥਾਨਕ ਸ਼ਹਿਰ ਦੇ ਵਿਚ ਰਹਿਣ ਵਾਲੇ ਇੱਕ ਸੇਵਾਮੁਕਤ ਜੱਜ ਦੀ ਲਾਸ਼ ਰੇਲਵੇ ਟਰੇਕ ਤੋਂ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਅਚਾਨਕ ਵਾਪਰਿਆਂ ਹਾਦਸਾ ਹੈ ਜਾਂ ਫ਼ਿਰ ਖ਼ੁਦਕਸ਼ੀ। ਪੁਲਿਸ ਇਸ ਮਾਮਲੇ ਦੀ ਡੂੰਘਾਈ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਜੱਜ ਦੀ ਪਹਿਚਾਣ ਰਵਿੰਦਰ ਕੁਮਾਰ ਕਯਸ਼ਪ ਦੇ ਤੌਰ ‘ਤੇ ਹੋਈ ਹੈ,
ਇਹ ਵੀ ਪੜ੍ਹੋ ਅੱਧੀ ਰਾਤ ਨੂੰ ਗੁੰਡਾਗਰਦੀ ਕਰਕੇ ਪੌਣੀ ਦਰਜਨ ਘਰਾਂ ਨੂੰ ਸਾੜਣ ਵਾਲੇ ਬਦਮਾਸ਼ਾਂ ਵਿਰੁੱਧ ਪਰਚਾ ਦਰਜ
ਜੋਕਿ ਕੁੱਝ ਸਮਾਂ ਪਹਿਲਾਂ ਹੀ ਬਤੌਰ ਸ਼ੈਸਨ ਜੱਜ ਵਜੋਂ ਸੇਵਾਮੁਕਤ ਹੋਵੇ। ਪੁਲਿਸ ਨੂੰ ਪ੍ਰਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸ਼੍ਰੀ ਕਯਸ਼ਪ ਹਰ ਰੋਜ਼ ਘਰੋਂ ਕਰੀਬ 6 ਵਜੇਂ ਸ਼ੈਰ ਉਪਰ ਜਾਂਦੇ ਸਨ ਤੇ ਬੀਤੇ ਕੱਲ ਵੀ ਉਹ ਘਰੋਂ ਗਏ ਸਨ। ਪ੍ਰੰਤੂ ਵਾਪਸ ਨਹੀਂ ਆਏ, ਜਿਸਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੂੰ ਅੱਜ ਸਵੇਰੇ ਹੀ ਜੱਜ ਦੇ ਘਰ ਨਜਦੀਕ ਹੀ ਗੁਜ਼ਰਦੀ ਰੇਲਵੇ ਲਾਈਨ ਉਪਰੋਂ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਸ਼ੈਸਨ ਜੱਜ ਦੀ ਰੇਲ ਗੱਡੀ ਦੀ ਲਾਈਨ ਤੋਂ ਲਾਸ਼ ਬਰਾਮਦ, ਪੁਲਿਸ ਵੱਲੋਂ ਜਾਂਚ ਸ਼ੁਰੂ"