Bathinda News: SSD Girls College ਆੱਫ ਐਜੂਕੇਸ਼ਨ ਵਿਖੇ ਸੱਤ ਰੋਜਾ ਐਨ.ਐਸ.ਐਸ. ਕੈਂਪ ਬੀਤੇ ਕੱਲ ਕਾਰਜਕਾਰੀ ਪ੍ਰਿੰਸੀਪਲ ਡਾ.ਬਿਮਲਾ ਸਾਹੂ ਦੀ ਅਗਵਾਈ ਹੈਠ ਐਨ.ਐਸ.ਐਸ. ਕੋਆਰਡੀਨੇਟਰ ਮੈਡਮ ਰਜਿੰਦਰ ਪਾਲ ਕੋਰ, ਮੈਡਮ ਪੁਨੀਤ ਸਿੱਧੂ ਦੁਆਰਾ ਸੁਰੂਆਤ ਕੀਤੀ ਗਈ।ਇਸ ਤੋਜ਼ ਬਾਅਦ ਭਵਿਆ, ਹਰਪ੍ਰੀਤ ਨੇ ਪਹਿਲੇ ਦਿਨ ਦੇ ਵਿਚਾਰ ਸਾਂਝੇ ਕੀਤੇ।
ਇਹ ਵੀ ਪੜ੍ਹੋ Bathinda ਦੇ Model town ‘ਚ ਦਿਨ-ਦਿਹਾੜੇ ਘਰ ਵਿੱਚ ਦਾਖਲ ਹੋ ਕੇ ਨਕਾਬਪੋਸਾਂ ਨੇ ਬਜ਼ੁਰਗ ਜੋੜੇ ਨੂੰ ਲੁੱਟਿਆ
ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਕਾਲਜ ਤੋ ਬਿਰਧ ਆਸ਼ਰਮ ਹੁੰਦੀ ਹੋਈ ਗੋਲ ਡਿੱਗੀ ਤੋ ਕਾਲਜ ਵਾਪਿਸ ਆਈ।ਬਿਰਧ ਆਸ਼ਰਮ ਵਿੱਚ ਵਲੰਟੀਅਰਜ਼ ਵਲੋ ਬਿਰਧ ਆਸ਼ਰਮ ਦਾ ਦੌਰਾ ਕੀਤਾ, ਗਾਣੇ ਅਤੇ ਗਿੱਧੇ ਦੇ ਨਾਲ ਉਥੇ ਉਹਨਾਂ ਦਾ ਮਨੋਰੰਜਨ ਕੀਤਾ। ਇਸ ਤੋ ਬਾਅਦ ਵਲੰਟੀਅਰਜ਼ ਨੇ ਕਾਲਜ ਵਿੱਚ ਆ ਕੇ ਦੁਪਿਹਰ ਦਾ ਖਾਣਾ ਖਾਧਾ। ਜਿਸ ਦੇ ਨਾਲ ਹੱਸਦੇ ਖੇਡਦੇ ਸਵੇਰ ਦਾ ਸ਼ੈਸ਼ਨ ਖਤਮ ਹੋਇਆ।
ਇਹ ਵੀ ਪੜ੍ਹੋ ਬਠਿੰਡਾ ’ਚ ਪਤੀ ਨੇ ਕੀਤੀ ਆਤਮਹੱਤਿਆ; ਪ੍ਰੋਫੈਸਰ ਪਤਨੀ ਸਹਿਤ ਸਹੁਰੇ ਪ੍ਰਵਾਰ ਵਿਰੁਧ ਕੇਸ ਦਰਜ਼
ਸ਼ਾਮ ਦੀ ਸੁਰੂਆਤ ਸਮੇ ਵਲੰਟੀਅਰਜ਼ ਨੇ ਇੱਕ ਦੂਸਰੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਵਿੱਚ ਚਾਰ ਟੀਮਾਂ੍ਏ, ਬੀ, ਸੀ ਅਤੇ ਡੀ ਨੇ ਹਿੱਸਾ ਲਿਆ। ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਉਪ ਪ੍ਰਧਾਨ ਅਜੈ ਗੁਪਤਾ, ਸੈਕਟਰੀ ਸੁਦਰਸ਼ਨ ਗੋਇਲ , ਕਾਰਜਕਾਰੀ ਪ੍ਰਿੰਸੀਪਲ ਡਾ. ਬਿਮਲਾ ਸਾਹੂ ਨੇ ਵਲੰਟੀਅਰਜ਼ ਦੇ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।