Bathinda News: SSD Girls Collegiate Senior Secondary School ਵਿਖੇ “ਯੂਥ ਫਾਰ ਮਾਈ ਭਾਰਤ” ਮਿਸ਼ਨ ਤਹਿਤ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਘੂਬੀਰ ਸਿੰਘ ਮਾਨ ਰਹੇ। ਇਸ ਕੈਂਪ ਦੀ ਅਗਵਾਈ ਕਰ ਰਹੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਰਸ਼ਮੀ ਤਿਵਾੜੀ ਅਤੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਰੇਖਾ ਰਾਣੀ ਦੀ ਦੇਖ ਰੇਖ ਵਿੱਚ ਐਨ.ਐਸ.ਐਸ. ਵਲੰਟੀਅਰ ਸਿਮਰਨ ਨੇ ਸੱਤ ਦਿਨਾਂ ਦੀ ਰਿਪੋਰਟ ਪੀ.ਪੀ.ਟੀ. ਰਾਹੀਂ ਪੇਸ਼ ਕੀਤੀ। ਵਲੰਟੀਅਰ ਅਮਨਪ੍ਰੀਤ ਕੌਰ ਅਤੇ ਰੰਜਨਾਂ ਵਲੋਂ ਸੱਤ ਰੋਜਾ ਐਨ.ਐਸ.ਐਸ. ਕੈਂਪ ਦੇ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਵਲੰਟੀਅਰਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਵਿੱਚ “ਨਾਰੀ ਸ਼ਕਤੀ” ਤੇ ਕੋਰੀਓਗ੍ਰਾਫੀ ਕੀਤੀ ਗਈ ,
ਇਹ ਵੀ ਪੜ੍ਹੋ ਭਾਜਪਾ ਨੇ ਮੁੜ ਘੇਰਿਆ ਅਕਾਲੀ ਦਲ; ਬੀਬੀ ਬਾਦਲ ਵੱਲੋਂ ‘ਵੀਰ ਬਾਲ ਦਿਵਸ’ ਸਬੰਧੀ ਕੀਤੇ ਪੁਰਾਣੇ ਟਵੀਟ ਨੂੰ ਲੈ ਕੇ ਬੋਲੇ ਸਿਆਸੀ ਹਮਲੇ
ਗੁਰਵਿੰਦਰ ਕੌਰ ਨੇ ਵੀਰ ਸੈਨਿਕਾਂ ਦੀ ਹੌਂਸਲਾ ਅਫਜਾਈ ਵਾਲਾ ਗੀਤ ਪੇਸ਼ ਕੀਤਾ ਅਤੇ ਮਹਿਕਦੀਪ ਕੌਰ ਵਲੋਂ ਨਸ਼ਿਆਂ ਤੇ ਕਵਿਤਾ ਪੇਸ਼ ਕੀਤੀ ਗਈ ਅਤੇ ਅੰਤ ਵਿੱਚ ਗਿੱਧਾ ਪੇਸ਼ ਕੀਤਾ ਗਿਆ ।ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਤੋਂ ਪਹੁੰਚੇ ਰਿਟਾਇਰਡ ਸਹਾਇਕ ਡਾਇਰੈਕਟਰ ਸ. ਰਘੂਬੀਰ ਸਿੰਘ ਮਾਨ ਵਲੋਂ ਕੈਂਪ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਵਲੰਟੀਅਰਾਂ ਨੂੰ ਬੈਸਟ ਵਲੰਟੀਅਰ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਮੁੱਖ ਮਹਿਮਾਨ ਵਲੋਂ ਵਲੰਟੀਅਰਾਂ ਨੂੰ ਸ਼ਾਬਾਸ਼ ਦਿੰਦੇ ਹੋਏ ਐਨ.ਐਸ.ਐਸ. ਦੇ ਕੈਂਪਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਅੱਗੋ ਤੋਂ ਵੀ ਐਨ.ਐਸ.ਐਸ. ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਸਮਾਰੋਹ ਵਿੱਚ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਐਨ.ਐਸ.ਐਸ. ਪ੍ਰੋਗਰਾਮ ਅਫਸਰ ਮੈਡਮ ਰੇਖਾ ਰਾਣੀ ਵਲੋਂ ਕੀਤਾ ਗਿਆ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਕੀਤੀ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







