ਬਠਿੰਡਾ 30 ਜਨਵਰੀ:ਐਸ. ਐਸ. ਡੀ. ਗਰਲਜ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਯੋਗ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ ‘ਯੂਥ ਫਾਰ ਮਾਈ ਭਾਰਤ ਥੀਮ’ ਤਹਿਤ ਸੱਤ ਰੋਜ਼ਾ ਐਨ. ਐਨ. ਐਸ. ਕੈਂਪ ਦੇ ਪੰਜਵੇਂ ਦਿਨ ਦੇ ਪਹਿਲੇ ਸ਼ੈਸ਼ਨ ਵਿੱਚ ਨਿਸ਼ਾ ਸਿੰਗਲਾ ਜੋ ਕਿ ਆਰਟ ਆਫ ਲਿਵਿੰਗ ਨਾਲ ਜੁੜੇ ਹੋਏ ਹਨ ਆਏ ਅਤੇ ਉਹਨਾਂ ਦੁਆਰਾ ਯੋਗਾ ਕਰਵਾਇਆ ਗਿਆ । ਇਸ ਸਮੇਂ ਉਹਨਾਂ ਨੇ ਵਲੰਟੀਅਰਾਂ ਨੂੰ ਕਿਹਾ ਕਿ ਹਰ ਰੋਜ਼ ਅੱਧਾ ਘੰਟਾ ਯੋਗਾ ਕਰਨ ਚਾਹੀਦਾ ਹੈ ਤਾਂ ਜੋ ਸਰੀਰਿਕ ਅਤੇ ਮਾਨਸਿਕ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ ।
ਇਹ ਵੀ ਪੜ੍ਹੋ Bathinda Police ਵੱਲੋਂ ਜਾਨਲੇਵਾ ਚਾਈਨਾ ਡੋਰ ਦਾ ਜ਼ਖ਼ੀਰਾ ਬਰਾਮਦ
ਦੂਜੇ ਸ਼ੈਸ਼ਨ ਵਿੱਚ ਨਰੂਆਣਾ ਪਿੰਡ ਦਾ ਦੌਰਾ ਕੀਤਾ ਗਿਆ । ਉੱਥੇ ਪਿੰਡ ਵਾਸੀਆਂ ਅਤੇ ਪੰਚਾਇਤੀ ਮੈਂਬਰ ਦੁਆਰਾ ਵਲੰਟੀਅਰਾਂ ਨੂੰ ਥਾਪਰ ਮਾਡਲ ਪ੍ਰਾਜੈਕਟ, ਓਪਨ ਜਿਮ, ਬੱਚਿਆਂ ਦੇ ਪਾਰਕ ਅਤੇ ਕਮਿਊਨਟੀ ਸੈਂਟਰ ਦਾ ਦੌਰਾ ਕਰਵਾਇਆ ਗਿਆ ਅਤੇ ਉਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ । ਸ਼੍ਰੀਮਤੀ ਸੁਖਰਾਜ ਕੌਰ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਿਭਿੰਨ ਖੇਤਰਾਂ ਦੀ ਜਾਣਕਾਰੀ ਦਿੰਦੇ ਹੋਏ ਨੌਕਰੀ ਦੀ ਤਲਾਸ਼ ਛੱਡ ਕੇ ਆਪਣੀ ਹਸਤ ਕਲਾ ਨੂੰ ਰੁਜ਼ਗਾਰ ਬਣਾਉਣ ਦਾ ਸੰਦੇਸ਼ ਦਿੱਤਾ । ਇਸ ਸਮੇਂ ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਨੇ ਪਿੰਡ ਵਾਸੀਆਂ ਨੂੰ ਪੌਦੇ ਵੰਡੇ ਅਤੇ ਰੈਲੀਆਂ ਕਰ ਕੇ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਿਹਤ ਅਤੇ ਲੜਕੀਆਂ ਦੀ ਪੜ੍ਹਾਈ ਬਾਰੇ ਜਾਗਰੂਕ ਕੀਤਾ ਗਿਆ।
ਇਹ ਵੀ ਪੜ੍ਹੋ ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੇ ਪੁਲਿਸ ਮੁਲਾਜਮ ਨੂੰ ਜ਼ਿਲ੍ਹਾ ਪੁਲਿਸ ਮੁੱਖੀ ਨੇ ਕੀਤਾ ਸਨਮਾਨਿਤ
ਪ੍ਰੋਗਰਾਮ ਅਫ਼ਸਰਾਂ ਦੁਆਰਾ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ ।ਕੈਂਪ ਦੇ ਪੰਜਵੇਂ ਦਿਨ ਦੇ ਤੀਜੇ ਸ਼ੈਸ਼ਨ ਦੌਰਾਨ ਐਨ. ਐਸ. ਐਸ. ਵਲੰਟੀਅਰਾਂ ਸੋਹਲ ਆਰਟ ਗੈਲਰੀ ‘ਹਵੇਲੀ ਅਮਰਾਓ’ ਦਿਖਾਈ ਗਈ ਜਿਸ ਵਿੱਚ ਵਲੰਟੀਅਰਾਂ ਨੇ ਪੁਰਾਤਨ ਵਸਤਾ, ਪੁਰਾਤਨ ਪੇਂਟਿੰਗ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਭਾਂਡੇ, ਗਹਿਣੇ ਅਤੇ ਵਸਤੂਆਂ ਦਿਖਾਈਆਂ ਗਈਆਂ । ਸਾਰੇ ਸੈਸ਼ਨਾਂ ਦੀ ਪ੍ਰਧਾਨਗੀ ਖੁਸ਼ਬੂ ਅਤੇ ਮੁਸਕਾਨ ਦੁਆਰਾ ਕੀਤੀ ਗਈ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੇ ਪੰਜਵੇਂ ਦਿਨ ਵਲੰਟੀਅਰਾਂ ਨੇ ਪਿੰਡ ਨਰੂਆਣਾ ਦਾ ਕੀਤਾ ਦੌਰਾ"