SSD Girls College bathinda ‘ਚ ਸੱਤ ਰੋਜ਼ਾ NSS ਕੈਂਪ ਦੀ ਹੋਈ ਸ਼ੁਰੂਆਤ

0
206
+2

Bathinda News: SSD Girls College bathinda ‘ਚ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਐਨ. ਐਸ. ਐਸ. ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ ਦੀ ਰਹਿਨੁਮਾਈ ਹੇਠ “ਯੂਥ ਫਾਰ ਮਾਈ ਭਾਰਤ”ਥੀਮ ਅਧੀਨ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦਾ ਉਦਘਾਟਨ ਕੀਤਾ ਗਿਆ ਅਤੇ ਪਹਿਲੇ ਸੈਸ਼ਨ ਵਿੱਚ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਕੇਕ ਕੱਟ ਕੇ ਕੀਤਾ ਗਿਆ। ਇਸ ਸਮੇਂ ਕਾਲਜ ਪ੍ਰਿੰਸੀਪਲ ਨੇ ਕੌਮੀ ਸੇਵਾ ਯੋਜਨਾ ਦੇ ਕੈਂਪਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੰਦਿਆਂ ਕੈਂਪ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਐਨ ਐਸ ਐਸ ਵਲੰਟੀਅਰ ਸੁਹਾਨਾ ਬੀ.ਏ ਭਾਗ ਤੀਜਾ ਵੱਲੋਂ 15ਵੇਂ ਰਾਸ਼ਟਰੀ ਵੋਟਰ ਦਿਵਸ ਦੀ ਸਹੁੰ ਚੁਕਵਾਈ ਗਈ।

ਇਹ ਵੀ ਪੜ੍ਹੋ ਫ਼ਗਵਾੜਾ ਨੂੰ ਅੱਜ ਮਿਲੇਗਾ ਮੇਅਰ ਤੇ ਅੰਮ੍ਰਿਤਸਰ ’ਚ ਚੋਣ 27 ਨੂੰ, ਕਾਂਗਰਸ ਤੇ ਆਪ ’ਚ ਸਖ਼ਤ ਮੁਕਾਬਲਾ

ਇਸ ਸਮਾਰੋਹ ਦੇ ਦੂਜੇ ਸੈਸ਼ਨ ਦੇ ਰਿਸੋਰਸ ਪਰਸਨ ਵਜੋਂ ਡਾ. ਊਸ਼ਾ ਸ਼ਰਮਾ ਨੇ ਸ਼ਿਰਕਤ ਕੀਤੀ, ਜਿੰਨ੍ਹਾਂ ਨੇ ਸਮਾਜ ਲਈ ਐਨ. ਐਸ. ਐਸ. ਵਲੰਟੀਅਰ ਦਾ ਯੋਗਦਾਨ ਵਿਸ਼ੇ ਉੱਤੇ ਗਿਆਨਵਰਧਕ ਲੈਕਚਰ ਦਿੱਤਾ। ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਤੋਂ ਭਾਰਤ ਬਹੁਤ ਉਮੀਦਾਂ ਰੱਖਦਾ ਹੈ। ਨੌਜਵਾਨ ਵਰਗ ਹੀ ਸਮਾਜ ਵਿੱਚੋਂ ਨਸ਼ਿਆਂ ਦੀ ਰੋਕਥਾਮ ਅਤੇ ਦੁਸ਼ਿਤ ਵਾਤਾਵਰਣ ਨੂੰ ਸ਼ੁੱਧ ਕਰ ਸਕਦਾ ਹੈ। ਇਸ ਸਮਾਰੋਹ ਦੇ ਤੀਜੇ ਸੈਸ਼ਨ ਵਿੱਚ ਮੈਡਮ ਰੇਖਾ ਚੌਧਰੀ ਨੇ ਸਾਈਬਰ ਕ੍ਰਾਈਮ ਜਾਗਰੂਕਤਾ ਵਿਸ਼ੇ ’ਤੇ ਪੀਪੀਟੀ ਰਾਹੀਂ ਵਿਸਥਾਰਪੂਰਕ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਾਨੂੰ ਆਪਣੇ ਮੋਬਾਇਲ ਫੋਨ, ਫੇਸ-ਬੁੱਕ ਅਤੇ ਏ.ਟੀ.ਐਮ ਆਦਿ ਦੇ ਪਾਸਵਰਡ ਬੜੇ ਧਿਆਨ ਨਾਲ ਵਰਤਣ ਲਈ ਕਿਹਾ।

ਇਹ ਵੀ ਪੜ੍ਹੋ ਵਿਦਿਆਰਥੀਆਂ ਤੋਂ ਕੰਮ ਕਰਵਾਉਣ ਵਾਲੀ ਸਕੂਲ ਪ੍ਰਿੰਸੀਪਲ ਮੁਅੱਤਲ ਤੇ ਕੈਂਪਸ ਮੈਨੇਜਰ ਬਰਖਾਸਤ

ਡਾ. ਸਿਮਰਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਐਨ. ਐਸ. ਐਸ. ਨਾਲ ਜੁੜ ਕੇ ਨੌਜਵਾਨ ਪੀੜ੍ਹੀ ਵੱਲੋਂ ਸਮਾਜ ਵਿੱਚ ਪਾਏ ਜਾਣ ਵਾਲੇ ਯੋਗਦਾਨ ਬਾਰੇ ਦੱਸਦੇ ਹੋਏ ਵਲੰਟੀਅਰਾਂ ਨੂੰ ਵੱਧ ਤੋਂ ਵੱਧ ਐਨ. ਐਸ. ਐਸ. ਫਾਇਦਾ ਲੈਣ ਲਈ ਕਿਹਾ। ਮੈਡਮ ਗੁਰਮਿੰਦਰ ਜੀਤ ਕੌਰ ਨੇ ਸੱਤ ਰੋਜ਼ਾ ਐਨ ਐਸ ਐਸ ਕੈਂਪ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਦੱਸਿਆ। ਉਦਘਾਟਨੀ ਸਮਾਰੋਹ ਵਿੱਚ ਦੋ ਯੂਨਿਟਾਂ ਦੇ 100 ਵਲੰਟੀਅਰਾਂ ਅਤੇ 50 ਅਧਿਆਪਕਾਂ ਨੇ ਹਿੱਸਾ ਲਿਆ। ਦੂਜੇ ਅਤੇ ਤੀਜੇ ਸੈਸ਼ਨ ਦੀ ਪ੍ਰਧਾਨਗੀ ਐਨ ਐਸ ਐਸ ਵਲੰਟੀਅਰ ਸੁਹਾਨਾ ਅਤੇ ਨੰਦਨੀ ਵੱਲੋਂ ਕੀਤੀ ਗਈ। ਮੰਚ ਦਾ ਸੰਚਾਲਨ ਨਿਹਾਰਿਕਾ ਅਤੇ ਭੂਮੀ ਵੱਲੋਂ ਕੀਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

+2

LEAVE A REPLY

Please enter your comment!
Please enter your name here