13 ਮਹੀਨਿਆਂ ਬਾਅਦ ਖੁੱਲਿਆ ਸ਼ੰਭੂ ਬਾਰਡਰ, ਖਨੌਰੀ ਵੀ ਖੋਲਣ ਦੀ ਤਿਆਰੀ

0
144
+1

shambhu khanauri border news: ਕਿਸਾਨ ਮੰਗਾਂ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੇ ਚੱਲਦਿਆਂ ਪਿਛਲੇ ਕਰੀਬ ਸਾਢੇ 13 ਮਹੀਨਿਆਂ ਤੋਂ ਬੰਦ ਪਿਆ ਸ਼ੰਭੂ ਬਾਰਡਰ ਅੱਜ 20 ਮਾਰਚ ਨੂੰ ਖੋਲ ਦਿੱਤਾ ਗਿਆ। ਬੀਤੀ ਦੇਰ ਸ਼ਾਮ ਪੁਲਿਸ ਵੱਲੋਂ ਵੱਡੇ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਚਲਾਏ ਅਪਰੇਸ਼ਨ ਦੌਰਾਨ ਖ਼ਾਲੀ ਕਰਵਾਏ ਗਏ ਸ਼ੰਭੂ ਬਾਰਡਰ ਨੂੰ ਹੁਣ ਆਵਾਜ਼ਾਈ ਲਈ ਚਾਲੂ ਕਰ ਦਿੱਤਾ ਗਿਆ ਹੈ। ਇਸ ਬਾਰਡਰ ਦੇ ਖੁੱਲਣ ਦੇ ਨਾਲ ਜਿੱਥੈ ਵਪਾਰੀਆਂ ਵਿਚ ਖ਼ੁਸੀ ਦੇਖਣ ਨੂੰ ਮਿਲ ਰਹੀ ਹੈ, ਉਥੇ ਦਿੱਲੀ ਤੋਂ ਆਉਣ-ਜਾਣ ਵਾਲਿਆਂ ਨੇ ਵੀ ਵੱਡੀ ਰਾਹਤ ਮਹਿਸੂਸ ਕੀਤੀ ਹੈ।

ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਨੇ PSPCL ਦੇ ਜੇਈ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ

ਪੰਜਾਬ ਪੁਲਿਸ ਦੇ ਅਪਰੇਸ਼ਨ ਤੋਂ ਤੁਰੰਤ ਬਾਅਦ ਹੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਅੱਜ ਤੜਕਸਾਰ ਹੀ ਕਿਸਾਨਾਂ ਨੂੰ ਰੋਕਣ ਦੇ ਲਈ ਲਗਾਏ ਕੰਕਰੀਟ ਦੇ ਬੈਰੀਗੇਡਿੰਗਾਂ ਨੂੂੰ ਜੇਸੀਬੀ ਮਸ਼ੀਨਾਂ ਦੀ ਮੱਦਦ ਨਾਲ ਤੋੜਣਾ ਸ਼ੁਰੂ ਕਰ ਦਿੱਤਾ ਸੀ। ਜਿਸਦੇ ਚੱਲਦੇ ਬਾਅਦ ਦੁਪਿਹਰ ਤੱਕ ਪੰਜਾਬ ਤੋਂ ਅੰਬਾਲਾ ਨੂੰ ਜਾਣ ਵਾਲੀ ਸਾਈਡ ਕਲੀਅਰ ਹੋ ਗਈ ਸੀ ਤੇ ਜਦਕਿ ਅੰਬਾਲਾ ਤੋਂ ਪੰਜਾਬ ਵਿਚ ਦਾਖ਼ਲ ਹੋਣ ਵਾਲੇ ਹਿੱਸੇ ਨੂੰ ਕਲੀਅਰ ਕੀਤਾ ਜਾ ਰਿਹਾ ਸੀ। ਦਸਣਾ ਬਣਦਾ ਹੈ ਕਿ ਪੰਜਾਬ ਤੇ ਹਰਿਆਣਾ ਨੂੰ ਜੋੜਣ ਵਾਲੇ ਇਸ ਕੌਮੀ ਸ਼ਾਹਮਾਰਗ ਉਪਰ ਦੋਨਾਂ ਸੂਬਿਆਂ ਵਿਚਕਾਰ ਘੱਗਰ ਦਰਿਆ ਉਪਰ ਲੰਮਾ ਪੁਲ ਬਣਿਆ ਹੋਇਆ ਹੈ, ਜਿੱਥੇ ਹਰਿਆਣਾ ਸਰਕਾਰ ਵੱਲੋਂ 9 ਫ਼ਰਵਰੀ 2024 ਨੂੰ ਇਹ ਰੋਕਾਂ ਲਗਾਈਆਂ ਗਈਆਂ ਸਨ ਜਦ ਕਿਸਾਨਾਂ ਵੱਲੋਂ ਮੁੜ ਦਿੱਲੀ ਚੱਲੋ ਦਾ ਸੱਦਾ ਦਿੱਤਾ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here