Bathinda News:ਪੁਰਾਣੇ ਵਿਦਿਆਰਥੀਆਂ ਦੇ ਤਜ਼ੁਰਬੇ, ਸੰਘਰਸ਼, ਮਿੱਠੀਆਂ ਯਾਦਾਂ ਨੂੰ ਸਾਂਝਾ ਕਰਨ ਤੇ ਸਹਿਯੋਗ ਦੀ ਉਮੀਦ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਨਿਲ ਠਾਕੁਰ ਚੇਅਰਮੈਨ, ਪੰਜਾਬ ਟ੍ਰੇਡ ਕਮੀਸ਼ਨ ਬਤੌਰ ਮੁੱਖ ਮਹਿਮਾਨ ਜਦਕਿ ਮੁਨੀਸ਼ ਕੁਮਾਰ ਗਰਗ ਸੀ.ਈ.ਓ. ਐਸ.ਆਰ.ਵੀ.ਇਲੈਕਟ੍ਰਿਕਲਸ ਨੇ ਸਨਮਾਨਿਤ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ ਪ੍ਰੋ(ਡਾ.) ਰਾਮੇਸ਼ਵਰ ਸਿੰਘ ਵਾਈਸ ਚਾਂਸਲਰ, ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਪਰੋ. ਵਾਈਸ ਚਾਂਸਲਰ, ਡਾ. ਜਾਵੇਦ ਅਹਿਮਦ ਖਾਨ ਡੀਨ ਅਕਾਦਮਿਕ, ਡਾ. ਪੀਯੂਸ਼ ਵਰਮਾ, ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ ਅਤੇ 500 ਤੋਂ ਵੱਧ ਪੁਰਾਣੇ ਵਿਦਿਆਰਥੀ ਹਾਜ਼ਰ ਹੋਏ।ਮੁੱਖ ਮਹਿਮਾਨ ਠਾਕੁਰ ਨੇ ਆਪਣੇ ਵਿਦਿਆਰਥੀ ਜੀਵਨ ਦੇ ਸੰਘਰਸ਼ ਨੂੰ ਚੇਤੇ ਕਰਦਿਆਂ ਕਿਹਾ ਕਿ ਸਾਡੀ ਸੋਚ ਅਤੇ ਦ੍ਰਿੜ ਨਿਸ਼ਚੈ ਸਾਨੂੰ ਆਪਣੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਆਪਣਾ ਯੋਗਦਾਨ ਪਾਉਣ ਲਈ ਕਿਹਾ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਪੰਜਾਬ ਵਿੱਚ ਨਵੇਂ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ Punjab ‘ਚ ਵੱਡਾ ਧਮਾਕਾ; ਰੇਲ ਪਟੜੀ ਦੇ ਨਾਲ ਇੰਜਨ ਨੂੰ ਵੀ ਪੁੱਜਿਆ ਨੁਕਸਾਨ
ਜਿਸ ਵਿੱਚ ਨੌਜਵਾਨਾਂ ਦੇ ਕੌਸ਼ਲ ਦਾ ਯੋਗਦਾਨ ਜ਼ਰੂਰੀ ਹੈ। ਉਨ੍ਹਾਂ ਆਯੋਜਕਾਂ ਨੂੰ ਨੌਜਵਾਨਾਂ ਦੇ ਪਲੇਸਮੈਂਟ ਲਈ ਆਪਸੀ ਸਹਿਯੋਗ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਮਨੁੱਖ ਦੀ ਜ਼ਿੰਦਗੀ ਦੀ ਕਾਮਯਾਬੀ ਦੀ ਨੀਂਹ ਰੱਖੀ ਜਾਂਦੀ ਹੈ ਅਤੇ ਕਿਹਾ ਕਿ ਆਪਣੇ ਅਧਿਆਪਕਾਂ ਅਤੇ ਵਿੱਦਿਅਕ ਸਥਾਨਾਂ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ।ਵਿਸ਼ੇਸ਼ ਮਹਿਮਾਨ ਮੁਨੀਸ਼ ਕੁਮਾਰ ਨੇ ਪੁਰਾਣੇ ਵਿਦਿਆਰਥੀਆਂ ਨੂੰ ਆਪਣੇ ਰੁਤਬੇ, ਰਿਸ਼ਤਿਆਂ, ਗਿਆਨ, ਤਜ਼ੁਰਬੇ ਅਤੇ ਪੂੰਜੀ ਰਾਹੀਂ ਨਵੇਂ ਵਿਦਿਆਰਥੀਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜੀ.ਕੇ.ਯੂ. ਦੇ 10 ਅਲੂਮਨਾਈ ਨੂੰ ਆਪਣੇ ਸਟਾਰਟ-ਅੱਪ ਸ਼ੁਰੂ ਕਰਨ ਵਿੱਚ ਮਾਲੀ ਮਦਦ ਕਰਨ ਦਾ ਵਾਅਦਾ ਵੀ ਕੀਤਾ। ਉਨ੍ਹਾਂ ਆਪਣੇ ਜ਼ਿੰਦਗੀ ਦੇ ਤਜ਼ੁਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਪ੍ਰੇਮ-ਪਿਆਰ ਤੇ ਸਹਿਯੋਗ ਨਾਲ ਉਦਯੋਗ ਤਰੱਕੀ ਕਰਦੇ ਹਨ। ਉਨ੍ਹਾਂ ਅਲੂਮਨੀ ਮੀਟ ਅਤੇ ਵਿਦਿਆਰਥੀਆਂ ਦਾ ਐਸ.ਆਰ.ਵੀ. ਵੱਲੋਂ ਨਕਦ ਸਹਿਯੋਗ ਵੀ ਕੀਤਾ।ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਵਿਕਾਸ ਅਤੇ ਤਰੱਕੀ ਦੇ ਲਈ ਨਵੀਂ ਸੋਚ ਅਤੇ ਨਵੇਂ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪੁਰਾਣੇ ਵਿਦਿਆਰਥੀਆਂ ਨੂੰ ਵਰਸਿਟੀ ਦੇ ਰਾਜਦੂਤ ਦੱਸਦੇ ਹੋਏ ਕਿਹਾ ਕਿ ਉਹ ਆਪਣੇ ਸੰਸਕਾਰਾਂ ਅਤੇ ਕੰਮਾਂ ਰਾਹੀਂ ਨਵੀਆਂ ਪੈੜਾਂ ਪਾਉਣਗੇ।
ਇਹ ਵੀ ਪੜ੍ਹੋ Ludhiana ‘ਚ LAW ਦੇ ਵਿਦਿਆਰਥੀ ਵੱਲੋਂ MBA ਦੇ Student ਦਾ ਗੋ+ਲੀ ਮਾਰ ਕੇ ਕ+ਤ+ਲ
ਡਾ.ਧੀਮਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਮੰਗਣ ਵਾਲਿਆਂ ਦੀ ਬਜਾਏ ਰੁਜ਼ਗਾਰ ਪ੍ਰਦਾਤਾ ਬਣਨ ਲਈ ਕਿਹਾ। ਸਮਾਰੋਹ ਵਿੱਚ ਡਾ. ਕੰਵਲਜੀਤ ਕੌਰ ਡਾਇਰੈਕਟਰ ਯੁਵਾ ਅਤੇ ਸੱਭਿਆਚਾਰਕ ਮਾਮਲੇ ਦੀ ਦੇਖ ਰੇਖ ਹੇਠ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਅਲੂਮਨੀ ਕੁਆਰਡੀਨੇਟਰ ਡਾ. ਵਿਜੈ ਲਕਸ਼ਮੀ ਨੇ ਵਿਦਿਆਰਥੀਆਂ ਨੂੰ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਅਤੇ ਪੁਰਾਣੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਹਾਸਿਲ ਕੀਤੇ ਗਏ ਉੱਚ ਰੁਤਬਿਆਂ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਅਲੂਮਨੀ ਮੀਟ ਵਿੱਚ ਭਾਰਤ ਦੇ 22 ਰਾਜਾਂ ਦੇ ਪੁਰਾਣੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।ਇਸ ਮੌਕੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਨੂੰ ਵਰਸਿਟੀ ਵੱਲੋਂ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਪੁਰਾਣੇ ਵਿਦਿਆਰਥੀਆਂ ਨੇ ਵਰਸਿਟੀ ਵਿੱਚ ਗੁਜਾਰੇ ਗਏ ਵਿਦਿਆਰਥੀ ਜੀਵਨ ਨੂੰ ਜ਼ਿੰਦਗੀ ਦਾ ਬਹੁਮੁੱਲਾ ਸਰਮਾਇਆ ਦੱਸਿਆ ਅਤੇ ਆਪਸੀ ਸਹਿਯੋਗ ਦੀ ਪ੍ਰਣ ਲਿਆ। ਲਵਲੀਨ ਸੱਚਦੇਵਾ ਅਤੇ ਡਾ. ਜੀਨੀਅਸ ਵਾਲੀਆ ਦੇ ਵਿਲੱਖਣ ਅਤੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤੇ ਗਏ ਮੰਚ ਸੰਚਾਲਨ ਨੇ ਸਰੋਤਿਆਂ ਦੀ ਖੂਬ ਵਾਹ-ਵਾਹ ਖੱਟੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


