ਜਲੰਧਰ, 5 ਜੂਨ: ਲੋਕ ਸਭਾ ਜਲੰਧਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਵੱਡੇ ਫਰਕ ਨਾਲ ਆਪਣੇ ਵਿਰੋਧੀ ਲੀਡਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਮਾਤ ਦਿੱਤੀ ਹੈ। ਭਾਜਪਾ ਨੂੰ ਮਿਲੀ ਵੱਡੀ ਹਾਰ ਤੋਂ ਬਾਅਦ ਭਾਜਪਾ ਆਗੂ ਸ਼ੀਤਲ ਅੰਗੁਰਾਲ ਵੱਲੋਂ ਫਿਰ ਤੋਂ ਵਿਵਾਦਤ ਬਿਆਨ ਜਾਰੀ ਕੀਤਾ ਗਿਆ ਹੈ। ਸ਼ੀਤਲ ਅੰਗੂਰਾਲ ਜਲੰਧਰ ਹਲਕੇ ਤੋਂ ਚੋਣ ਹਾਰੇ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦੇ ਘਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦੇਣ ਪਹੁੰਚੇ ਸਨ। ਇਸ ਮੌਕੇ ਅੰਗੂਰਾਲ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੂੰ ਸੁਸ਼ੀਲ ਰਿੰਕੂ ਜਿਹਾ ਧਾਕੜ ਲੀਡਰ ਨਹੀਂ ਮਿਲਣਾ।
ਲੋਕ ਸਭਾ ਚੋਣਾਂ: ਕਾਂਗਰਸ ਨੂੰ 38, ਆਪ ਨੂੰ 32, ਭਾਜਪਾ ਨੂੰ 23 ਤੇ ਅਕਾਲੀਆਂ ਨੂੰ 9 ਵਿਧਾਨ ਸਭਾ ਹਲਕਿਆਂ ’ਚ ਮਿਲੀ ਬੜਤ
ਲੋਕਾਂ ਨੇ ਰਿੰਕੂ ਨੂੰ ਹਰਾ ਕੇ ਅਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾ ਕੇ ਗਲਤੀ ਕੀਤੀ ਹੈ। ਹੁਣ ਲੋਕ ਆਪਣੀ ਗਲਤੀ ‘ਤੇ ਪਛਤਾਉਣਗੇ। ਕਿਉਂਕਿ ਜਲੰਧਰ ਦਾ ਵਿਕਾਸ ਨਹੀਂ ਹੋਣਾ ਅਤੇ ਇਸ ਨੇ ਕਈ ਸਾਲ ਪਿੱਛੇ ਚਲੇ ਜਾਣਾ ਹੈ। ਸ਼ੀਤਲ ਅੰਗੂਰਾਲ ਨੇ ਕਿਹਾ ਲੋਕਾਂ ਨੇ ਜਿਨ੍ਹਾਂ ਨੂੰ ਵੋਟ ਪਾਈ ਹੈ, ਉਨ੍ਹਾਂ ਦੀ ਸਰਕਾਰ ਨਹੀਂ ਬਣਨੀ। ਨਾ ਹੀ ਉਨ੍ਹਾਂ ਦੀ ਕੋਈ ਸੁਣਵਾਈ ਹੋਣੀ ਹੈ। ਜਲੰਧਰ ਦੇ ਮਸਲੇ ਸੁਸ਼ੀਲ ਰਿੰਕੂ ਜ਼ਿਆਦਾ ਵਧੀਆ ਤਰੀਕੇ ਨਾਲ ਚੁੱਕ ਸਕਦੇ ਸਨ। ਇਸਦੇ ਨਾਲ ਹੀ ਅੰਗੂਰਾਲ ਨੇ ਕਿਹਾ ਕਿ ਭਾਜਪਾ ਵਰਕਰਾਂ ਨੂੰ ਨਗਰ ਨਿਗਮ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਛੇਤੀ ਹੀ ਜਲੰਧਰ ‘ਚ ਅਸੀਂ ਭਾਜਪਾ ਦਾ ਮੇਅਰ ਬਣਾਉਣ ਦੀ ਕੋਸ਼ਿਸ਼ ਕਰਾਂਗੇ।
Share the post "ਸੀਤਲ ਅੰਗਰਾਲ ਦਾ ਵਿਵਾਦਤ ਬਿਆਨ, ਕਿਹਾ ਜਲੰਧਰ ਦੇ ਲੋਕ ਆਪਣੀ ਗਲਤੀ ‘ਤੇ ਪਛਤਾਉਣਗੇ"