ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਸੁਝਾਅ ; ਧਾਮੀ ਸਾਹਿਬ ਬਣੇ ਪਏ ਵਿਧੀ ਵਿਧਾਨ ਲਾਗੂ ਕਰੋ ਤੇ ਹਟਾਏ ਗਏ ਸਿੰਘ ਸਾਹਿਬਾਨ ਨੂੰ ਤੁਰੰਤ ਬਹਾਲ ਕਰੋ

0
44
+1

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ, ਕਾਰਜ਼ ਤੇ ਸੇਵਾਮੁਕਤੀ ਬਾਰੇ ਨਿਯਮ ਬਣਾਉਣ ਦੇ ਕੀਤੇ ਐਲਾਨ ਉਪਰ ਪਲਟਵਾਰ ਕਰਦਿਆਂ ਐਸਜੀਪੀਸੀ ਅੰਤ੍ਰਿੰਗ ਕਮੇਟੀ ਮੈਂਬਰ ਜੱਥੇਦਾਰ ਜਸਵੰਤ ਸਿੰਘ ਪੁੜੈਣ, ਐਸਜੀਪੀਸੀ ਮੈਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਹੈ ਕਿ ਜਦੋਂ ਵਿਧੀ ਵਿਧਾਨ ਬਣਾਉਣ ਲਈ ਬਣੀਆਂ ਦੋ ਸਬ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਐਸਜੀਪੀਸੀ ਦਫਤਰ ਮੌਜੂਦ ਹੈ ਤਾਂ ਉਹ ਸਿੰਘ ਸਹਿਬਾਨ ਦੀ ਬਹਾਲੀ ਦੇ ਮੁੱਦੇ ਤੋਂ ਭਟਕਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ।

ਇਹ ਵੀ ਪੜ੍ਹੋ  ਤਹਿਸੀਲਦਾਰਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ 191 ਥਾਣਿਆਂ ਦੇ ਮੁਨਸ਼ੀਆਂ ਦੇ ਤਬਾਦਲੇ

ਜਾਰੀ ਬਿਆਨ ਵਿੱਚ ਮੈਬਰਾਂ ਨੇ ਪ੍ਰਧਾਨ ਧਾਮੀ ਸਾਹਿਬ ਨੂੰ ਕਿਹਾ ਕਿ, ਤੁਹਾਡੀ ਪਹਿਲਕਦਮੀ ਦਾ ਉਸ ਵਕਤ ਜੋਰਦਾਰ ਸਵਾਗਤ ਕਰਾਂਗੇ, ਜਦੋਂ ਤੁਸੀਂ ਜਲੀਲ ਕਰਕੇ ਹਟਾਏ ਸਿੰਘ ਸਾਹਿਬਾਨ ਨੂੰ ਮੁੜ ਬਹਾਲ ਕਰੋਗੇ, ਜਿਸ ਲਈ ਪੂਰਾ ਖਾਲਸਾ ਪੰਥ ਮੰਗ ਕਰ ਰਿਹਾ ਹੈ । ਮੈਬਰਾਂ ਨੇ ਕਿਹਾ ਕਿ, ਜਦੋਂ ਕੌਮ ਪੰਥਕ ਸੰਕਟ ਵਿੱਚੋਂ ਗੁਜਰ ਰਹੀ ਸੀ ਤਾਂ ਧਾਮੀ ਸਾਹਿਬ ਆਪਣੀ ਇਖਲਾਕੀ, ਪੰਥ ਪ੍ਰਤੀ ਜ਼ਿੰਮੇਵਾਰੀ ਤੋਂ ਭਗੌੜਾ ਹੋ ਕੇ ਭੱਜੇ, ਜਿਸ ਕਰਕੇ ਕੌਮ ਅਤੇ ਪੰਥ ਵਿਰੋਧੀ ਤਾਕਤਾਂ ਨੇ ਮਤਿਆਂ ਦੇ ਰੂਪ ਵਿੱਚ ਅਜਿਹਾ ਬੇਦਾਵਾ ਲਿਖਿਆ ਜਿਸ ਨਾਲ ਦੁਨੀਆਂ ਭਰ ਵਿੱਚ ਸਿੱਖਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ  ਪੰਜਾਬ ਸਰਕਾਰ ਨੇ 450 ਹੋਰ ਕਿਸਾਨਾਂ ਨੂੰ ਪੁਲਿਸ ਹਿਰਾਸਤ ਵਿੱਚੋਂ ਕੀਤਾ ਰਿਹਾਅ

ਜੱਥੇਦਾਰ ਪੁੜੈਣ ਨੇ ਕਿਹਾ ਕਿ ਜਦੋਂ ਉਹਨਾਂ ਵਲੋ ਮੀਰੀ ਪੀਰੀ ਦੇ ਸਿਧਾਂਤਾਂ ਨੂੰ ਸਮਰਪਿਤ ਇਤਿਹਾਸਕ ਮਤਾ ਲਿਆਂਦਾ ਗਿਆ ਤਾਂ ਉਸ ਵਕਤ ਖੁਦ ਪ੍ਰਧਾਨ ਧਾਮੀ ਨੇ ਮਤਾ ਪੇਸ਼ ਕਰਨ ਦਾ ਵਿਰੋਧ ਕਰਕੇ ਉਸ ਨੂੰ ਪੇਸ਼ ਹੋਣ ਤੋਂ ਰੋਕਿਆ ਹਾਲਾਂਕਿ ਨਹੁੱਮਤ ਮਤੇ ਦੇ ਹੱਕ ਵਿੱਚ ਸੀ। ਜੱਥੇਦਾਰ ਪੁੜੈਣ ਨੇ ਕਿਹਾ ਕਿ ਧਾਮੀ ਸਾਹਿਬ ਸੰਗਤ ਨੂੰ ਦੱਸਣ ਕਿ ਉਹ ਕਿਸ ਦੇ ਹੱਥ ਠੋਕੇ ਬਣ ਕੇ ਮਤਿਆਂ ਨੂੰ ਪੇਸ਼ ਹੋਣ ਤੋਂ ਰੋਕਦੇ ਰਹੇ। ਜਥੇਦਾਰ ਪੁੜੈਣ ਨੇ ਮੰਗ ਕੀਤੀ ਕਿ ਪਹਿਲਾਂ ਹਟਾਏ ਗਏ ਸਿੰਘ ਸਾਹਿਬਾਨ ਦੀ ਸੇਵਾ ਬਹਾਲ ਕੀਤੀਆਂ ਜਾਣ, ਕਿਉ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਧਰਤੀ ਤੇ ਸਿੱਖ ਕੌਮ ਦੇ ਵੱਡੇ ਇਕੱਠ ਨੇ ਇਸ ਦੀ ਮੰਗ ਚੁੱਕੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here