ਪੈਰਿਸ ਓਲੰਪਿਕ ’ਚ ਦੋ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ

0
72
+2

ਅੰਮ੍ਰਿਤਸਰ, 14 ਸਤੰਬਰ: ਪਿਛਲੇ ਮਹੀਨੇ ਪੈਰਿਸ ’ਚ ਹੋਈਆਂ ਓਲੰਪਿਕ ਖੇਡਾਂ ਵਿੱਚ ਨਿਸ਼ਾਨੇਬਾਜ਼ੀ ’ਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਪ੍ਰਵਾਰ ਸਮੇਤ ਪਹਿਲੀ ਵਾਰ ਇੱਥੇ ਪੁੱਜੀ ਮਨੂ ਭਾਕਰ ਨੇ ਦਾਅਵਾ ਕੀਤਾ ਕਿ ‘‘ ਉਸਦੇ ਮਨ ਨੂੰ ਸ਼ਾਂਤੀ ਜੋ ਇੱਥੇ ਆ ਕੇ ਮਿਲੀ ਹੈ, ਇਹ ਹਮੇਸ਼ਾ ਯਾਦ ਰਹੇਗੀ ਤੇ ਹੁਣ ਉਹ ਹਰ ਸਾਲ ਇੱਥੇ ਆਇਆ ਕਰੇਗੀ। ’’ ਬੀਤੇ ਕੱਲ ਉਹ ਵਾਹਗਾ ਬਾਰਡਰ ’ਤੇ ਰਿਟਰੀਟ ਸਮਾਰੋਹ ਦੇਖਣ ਪੁੱਜੀ ਹੋਈ ਸੀ

ਫ਼ਿਰੋਜਪੁਰ ਚ ਕੌਮੀ ਲੋਕ ਅਦਾਲਤ ਦੌਰਾਨ ਕੀਤਾ 7555 ਕੇਸਾਂ ਦਾ ਨਿਪਟਾਰਾ ’

ਜਿੱਥੇ ਬੀਐਸਐਫ਼ ਦੇ ਅਧਿਕਾਰੀਆਂ ਵੱਲੋਂ ਉਸਦਾ ਭਰਵਾਂ ਸਵਾਗਤ ਕੀਤਾ ਗਿਆ। ਇਸਤੋਂ ਬਾਅਦ ਉਹ ਸਵੇਰ ਦਰਬਾਰ ਪੁੱਜੀ, ਊਥੇ ਮੱਥਾ ਟੇਕਿਆ ਅਤੇ ਪਰਿਕਰਮਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਖੇਡਾਂ ਬਾਰੇ ਗੱਲ ਕਰਦਿਆਂ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਿਹਾ ਕਿ ‘‘ ਨੌਜਵਾਨ ਆਪਣਾ ਇੱਕ ਟੀਚਾ ਤੈਅ ਕਰਨ ਅਤੇ ਫਿਰ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨ, ਕਿਉਂਕਿ ਮਿਹਨਤ ਦੇ ਨਾਲ ਹੀ ਮੰਜ਼ਿਲਾਂ ਨੂੰ ਸਰ ਕੀਤਾ ਜਾ ਸਕਦਾ ਹੈ। ਇਸ ਦੌਰਾਨ ਉਹ ਜਲਿਆਵਾਲਾ ਬਾਗ ਵੀ ਗਈ।

+2

LEAVE A REPLY

Please enter your comment!
Please enter your name here