2 ਕਰੋੜ ਦੀ ਬੋਲੀ ਵਾਲੇ ਪਿੰਡ ’ਚ ਚੱਲੀਆਂ ਗੋ+ਲੀਆਂ, ਪੁਲਿਸ ਨੇ ਕੀਤਾ ਪਰਚਾ ਦਰਜ਼

0
97
+3

ਗੁਰਦਾਸਪੁਰ, 7 ਅਕਤੂਬਰ: ਪਿਛਲੇ ਦਿਨੀਂ ਪੰਚਾਇਤ ਚੋਣਾਂ ’ਚ ਸਰਪੰਚੀ ਦੇ ਅਹੁੱਦੇ ਨੂੰ ਲੈ ਕੇ 2 ਕਰੋੜ ਦੀ ਬੋਲੀ ਲੱਗਣ ਕਾਰਨ ਚਰਚਾ ਵਿਚ ਰਹਿਣ ਵਾਲੇ ਜ਼ਿਲੇ ਦੇ ਪਿੰਡ ਹਰਦੋਰਵਾਲ ਵਿਖੇ ਹੁਣ ਇੱਕ ਹੋਰ ਵੱਡੀ ਘਟਨਾ ਵਾਪਰੀ ਹੈ। ਪਿੰਡ ਵਿਚ ਦੋ ਧਿਰਾਂ ਵਿਚਕਾਰ ਮਾਮੂਲੀ ਗੱਲ ਨੂੰ ਲੈ ਕੇ ਹੋਈ ਲੜਾਈ ਦੌਰਾਨ ਗੋਲੀਆਂ ਚੱਲੀਆਂ ਹਨ, ਜਿਸਦੇ ਵਿਚ ਇੱਕ ਪ੍ਰਵਾਰ ਮਸਾਂ ਹੀ ਬਚਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ’ਤੇ ਪੁੱਜ ਗਈ। ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ਼ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:Moga ਦੇ CIA Staff ਨੂੰ ਮਿਲੀ ਵੱਡੀ ਕਾਮਯਾਬੀ, lawrence bishnoi ਨਜਦੀਕੀ ਜੱਗਾ ਧੂੜਕੋਟ ਗੈਂ.ਗ ਦੇ 7 ਗੁਰਗੇ 5 ਪਿਸ+ਤੌਲਾਂ ਸਹਿਤ ਕਾਬੂ

ਸੂਚਨਾ ਮੁਤਾਬਕ ਪਿੰਡ ਦੇ ਵਿਚ ਇੱਕ ਰਾਸਤੇ ’ਤੇ ਖੇਤਾਂ ਨੂੰ ਪਾਉਣ ਲਈ ਰੱਖੀ ਰੂੜੀ ਦੀ ਖ਼ਾਦ ਨੂੰ ਇਕੱਠੀ ਕਰਨ ਸਮੇਂ ਦੋ ਧਿਰਾਂ ਵਿਚਕਾਰ ਬਹਿਸਬਾਜ਼ੀ ਹੋ ਗਈ ਤੇ ਜੋ ਬਾਅਦ ਵਿਚ ਇੰਨੀਂ ਵਧ ਗਈ ਕਿ ਇੱਕ ਧਿਰ ਦੇ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਇਕੱਠੇ ਕਰਕੇ ਦੂਜੀ ਧਿਰ ਦੇ ਘਰ ਉਪਰ ਹਮਲਾ ਕਰ ਦਿੱਤਾ ਤੇ ਪੀੜਤ ਪ੍ਰਵਾਰ ਮੁਤਾਬਕ ਸਿੱਧੀਆਂ ਗੋਲੀਆਂ ਚਲਾਈਆਂ। ਇਸ ਮੌਕੇ ਟਰੈਕਟਰ ਦੀ ਵੀ ਭੰਨਤੋੜ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਘਟਨਾ ਵਾਲੀ ਥਾਂ ਤੋਂ ਗੋਲੀਆਂ ਦੇ ਖ਼ਾਲੀ ਖੋਲ ਵੀ ਮਿਲੇ ਹਨ ਤੇ ਜਾਂਚ ਤੋਂ ਬਾਅਦ ਪਰਚਾ ਦਰਜ਼ ਕਰ ਲਿਆ ਗਿਆ ਹੈ।

 

+3

LEAVE A REPLY

Please enter your comment!
Please enter your name here