Bathinda News: ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡਾਂ ਵਿਚ ਸ਼ੁਮਾਰ ਕੋਟਸ਼ਮੀਰ ਦੇ ਵਿਚ ਐਤਵਾਰ ਨੂੰ ਬਾਅਦ ਦੁਪਿਹਰ ਜਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿਚ ਦੋਨਾਂ ਪਾਰਟੀਆਂ ਦੇ ਚਾਰ ਜਣਿਆਂ ਦੇ ਜਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜੋਕਿ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਹਨ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਨਾਂ ਧਿਰਾਂ ਵਿਰੁਧ ਕਰਾਸ ਕੇਸ ਦਰਜ਼ ਕੀਤਾ ਜਾ ਰਿਹਾ। ਮਿਲੀ ਸੂਚਨਾ ਮੁਤਾਬਕ ਇੱਕ ਧਿਰ ਦੇ ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ਦੇ ਕੁਝ ਵਿਅਕਤੀਆਂ ਨਾਲ ਜਮੀਨੀ ਵਿਵਾਦ ਚੱਲਦਾ ਸੀ ਤੇ ਇਸ ਮਾਮਲੇ ਵਿਚ ਅਦਾਲਤੀ ਸਟੇਅ ਵੀ ਮਿਲਿਆ ਹੋਇਆ ਹੈ ਪ੍ਰੰਤੂ ਅੱਜ ਦੂਜੀ ਧਿਰ ਵੱਲੋਂ ਜਬਰੀ ਕਬਜ਼ਾ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ ਕੁੱਤੇ ਨੂੰ ਬਚਾਉਂਣ ਦੇ ਚੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਗਈ ਜਾਨ
ਉਨ੍ਹਾਂ ਪੁਲਿਸ ਉਪਰ ਵੀ ਦੋਸ਼ ਲਗਾਇਆ ਕਿ ਲੜਾਈ-ਝਗੜਾ ਹੋਣ ਦਾ ਖ਼ਦਸਾ ਹੋਣ ਦੇ ਚੱਲਦੇ ਪੁਲਿਸ ਨੂੰ ਵਾਰ-ਵਾਰ ਫ਼ੋਨ ਕੀਤਾ ਗਿਆ ਪ੍ਰੰਤੂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਇਹ ਘਟਨਾ ਵਾਪਰੀ। ਜਦੋਂਕਿ ਦੂਜੀ ਧਿਰ ਦਾ ਦਾਅਵਾ ਕਿ ਪਹਿਲੀ ਧਿਰ ਵੱਲੋਂ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਉਸਦੇ ਉਪਰ ਪਹਿਲਾਂ ਵੀ ਦੋ ਪਰਚੇ ਦਰਜ਼ ਹਨ। ਇਸ ਮਾਮਲੇ ਵਿਚ ਮੌਕੇ ’ਤੇ ਪੁੱਜੇ ਡੀਐਸਪੀ ਦਿਹਾਤੀ ਹਿਨਾ ਗੁਪਤਾ ਨੇ ਮੀਡੀਆ ਨੂੰ ਦਸਿਆ ਕਿ ਪੁਲਿਸ ਵੱਲੋਂ ਦੋਨਾਂ ਧਿਰਾਂ ਦੇ ਬਿਆਨ ਲੈ ਲਏ ਗਏ ਹਨ ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਬਠਿੰਡਾ ਦੇ ਕੋਟਸ਼ਮੀਰ ’ਚ ਜਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋ+ਲੀਆਂ, ਚਾਰ ਜਖ਼ਮੀ"