Muktsar News:ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜਿੱਥੇ ਨਸ਼ਾ,ਗੈਰਕਾਨੂੰਨੀ ਗਤੀਵਿਧੀਆਂ ਅਤੇ ਕ੍ਰਾਈਮ ਵਿਰੁੱਧ ਮੁਹਿੰਮ ਜਾਰੀ ਹੈ,ਉੱਥੇ ਹੀ ਲੋਕਾਂ ਦੀਆ ਸ਼ਿਕਾਇਤਾਂ ਨੂੰ ਵੀ ਪਹਿਲ ਦੇ ਅਧਾਰ ’ਤੇ ਨਿਪਟਾਇਆ ਜਾ ਰਿਹਾ ਹੈ। ਐਸ.ਐਸ.ਪੀ ਡਾ. ਅਖਿਲ ਚੌਧਰੀ ਨੇ ਦਸਿਆ ਕਿ ‘‘ਇਨਸਾਫ਼ ਦੇ ਦਰਵਾਜ਼ੇ ਸਾਰਿਆਂ ਲਈ ਖੁੱਲੇ ਹਨ, ਲੋਕ ਬੇਝਿਜਕ ਆਪਣੇ ਮੁੱਦੇ ਸਾਂਝੇ ਕਰਨ।’’ ਉਨ੍ਹਾਂ ਦਸਿਆ ਕਿ 1 ਜੂਨ ਤੋਂ 19 ਜੁਲਾਈ 2025 ਤੱਕ ਸਿਰਫ 49 ਦਿਨਾਂ ਵਿੱਚ 1300 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਸ ਵਿੱਚੋਂ 1000 ਤੋਂ ਵੱਧ ਦਾ ਨਿਪਟਾਰਾ ਹੋਇਆ। ਐਸ.ਐਸ.ਪੀ ਨੇ ਦੱਸਿਆ ਕਿ ਬਾਕੀ ਰਹਿ ਗਈਆਂ ਸ਼ਿਕਾਇਤਾਂ ‘ਤੇ ਵੀ ਕਾਰਵਾਈ ਜਾਰੀ ਹੈ ।
ਇਹ ਵੀ ਪੜ੍ਹੋ ਵੱਡੀ ਖਬਰ; ਪਾਰਟੀ ਨੇ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਕੀਤਾ ਨਾ-ਮੰਨਜੂਰ, ਵਿਧਾਇਕਾ ਨੇ ਵੀ ਮੰਨੀ ਪਾਰਟੀ ਦੀ ਗੱਲ
ਐਸ.ਐਸ.ਪੀ ਨੇ ਕਿਹਾ ਕਿ, ‘‘ਸਾਡੇ ਲਈ ਹਰ ਸ਼ਿਕਾਇਤ ਮਹੱਤਵਪੂਰਕ ਹੈ, ਇਨਸਾਫ਼ ਵਿੱਚ ਢਿੱਲ ਜਾਂ ਰੁਕਾਵਟ ਕਿਸੇ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਲਈ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਸਮੇਂ-ਸਮੇਂ ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ’’ ਇਸੇ ਤਰ੍ਹਾਂ ਸਾਈਬਰ ਕ੍ਰਾਈਮ ਸੰਬੰਧੀ ਦਰਜ ਹੋਈਆਂ ਦਰਜਨਾਂ ਦਰਖਾਸਤਾਂ ਤੇ ਤੁਰੰਤ ਕਾਰਵਾਈ ਕੀਤੀ ਗਈ। ਆਧੁਨਿਕ ਠੱਗੀ ਦੇ ਢੰਗ ਜਿਵੇਂ ਕਿ ਝੂਠੇ ਲੋਨ, ਓ.ਐਲ.ਐਕਸ ਠੱਗੀ, ਬੈਂਕ ਕਸਟਮਰ ਕੇਅਰ ਦੇ ਨਾਂ ਤੇ ਠੱਗੀ, ਫੇਕ ਲਿੰਕ ਰਾਹੀਂ ਪੈਸਾ ਕੱਟਣਾ, ਆਨਲਾਈਨ ਗੇਮਾਂ ਦੇ ਨਾਂ ਤੇ ਠੱਗੀ ਆਦਿ ਦੀ ਜਾਂਚ ਕਰਕੇ, ਕੁੱਲ 54,04,873 ਦੀ ਰਕਮ ਵਾਪਸ ਕਰਵਾਈ ਗਈ, ਜਿਸ ਨਾਲ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


