ਬਠਿੰਡਾ, 24 ਅਕਤੂਬਰ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਐਂਮਰਜੈਂਸੀ ਮੀਟਿੰਗ ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਰੇਸ਼ਮ ਸਿੰਘ ਯਾਤਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬਲਾਕ ਕਮੇਟੀਆਂ ਦੇ ਆਗੂ ਜ਼ਿਲ੍ਹਾ ਕਮੇਟੀ ਸ਼ਾਮਿਲ ਹੋਈ। ਰੇਸ਼ਮ ਸਿੰਘ ਯਾਤਰੀ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਨਾ ਕਰਨਾ ਝੋਨਾ ਮੰਡੀਆਂ ਰੋਲਣ ਲਈ ਮਜਬੂਰ ਕਰਨਾ ਕਿਸਾਨਾਂ ਨੂੰ ਖੱਜਲ ਖੁਆਰ ਕਰਨਾ ਮਾਨ ਸਰਕਾਰ ਅਤੇ ਕੇਂਦਰ ਸਰਕਾਰ ਦੋਨੇ ਰਲ ਕੇ ਕਿਸਾਨਾਂ ਦੀ ਪਾਲੀ ਹੋਈ ਪੁੱਤਾਂ ਵਾਂਗ ਹਸਨ ਨੂੰ ਮੰਡੀਆਂ ਚ ਰੋਲਣ ਦੇ ਜਿੰਮੇਵਾਰ ਹਨ ।
ਇਹ ਵੀ ਪੜ੍ਹੋ: ਬਠਿੰਡਾ ’ਚ ਝੋਨੇ ਦੀ ਖ਼ਰੀਦ ਲਈ ਆਪ ਵਿਧਾਇਕਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਜਾਰੀ
ਆਗੂਆਂ ਨੇ ਦੱਸਿਆ ਕਿ ਲਗਭਗ 15 ਦਿਨਾਂ ਤੋਂ ਉੱਪਰ ਮੰਡੀਆਂ ਚ ਆਏ ਝੋਨੇ ਨੂੰ ਹੋ ਗਏ ਨੇ ਪਰ ਮਾਰਕੀਟ ਕਮੇਟੀਆਂ ਦੇ ਅਧਿਕਾਰੀ ਅਨਜਾਨ ਏਜੰਸੀਆਂ ਦੇ ਇੰਸਪੈਕਟਰ ਮੰਡੀਆਂ ਚ ਆ ਕੇ ਝੋਨੇ ਦੀ ਖਰੀਦ ਕਰਨ ਤੋਂ ਭੱਜ ਰਹੇ ਹਨ। ਕਿਸਾਨ ਮੰਗਾਂ ਨੂੰ ਲੈ ਕੇ 26 ਅਕਤੂਬਰ ਨੂੰ ਬਠਿੰਡਾ ਜੱਸੀ ਚੌਂਕ ਅਣਮਿੱਥੇ ਸਮੇਂ ਲਈ ਜਾਮ ਕੀਤਾ ਜਾਵੇਗਾ ਜਿੰਨਾ ਚਿਰ ਇਹਨਾਂ ਮੰਗਾਂ ਦਾ ਸਰਕਾਰ ਠੋਸ ਪ੍ਰਬੰਧ ਨੇ ਕਰਦੀ ਝੋਨੇ ਦਾ ਮੰਡੀਆਂ ਚੋਂ ਦਾਣਾ ਦਾਣਾ ਨਹੀਂ ਚੁੱਕਦੀ, ਇਹ ਧਰਨਾ ਜਾਰੀ ਰਹੇਗਾ । ਮੀਟਿੰਗ ਵਿਚ ਕੁਲਵੰਤ ਸਿੰਘ, ਜਸਵੀਰ ਸਿੰਘ ਗਹਿਰੀ, ਮਹਿਮਾ ਸਿੰਘ ਚੱਠੇਵਾਲਾ, ਗੁਰਜੰਟ ਸਿੰਘ ਕੋਠੇ, ਮਹਿੰਦਰ ਸਿੰਘ ਦਿਆਲਪੁਰਾ, ਕੇਵਲ ਸਿੰਘ ਜੰਗੀ ਰਾਣਾ, ਬਲਵਿੰਦਰ ਸਿੰਘ ਮਾਨਸਾ, ਸੁਖਦੇਵ ਸਿੰਘ ਫੂਲ ਆਦਿ ਆਗੂ ਹਾਜ਼ਰ ਸਨ।
Share the post "ਕਿਸਾਨ ਜਥੇਬੰਦੀ ਸਿੱਧੂਪੁਰ ਵੱਲੋਂ ਝੋਨੇ ਦੀ ਖ਼ਰੀਦ ਲਈ 26 ਤੋਂ ਜੱਸੀ ਚੌਕ ਵਿਖੇ ਅਣਮਿਥੇ ਸਮੇਂ ਲਈ ਧਰਨੇ ਦਾ ਐਲਾਨ"