ਬਠਿੰਡਾ, 25 ਮਈ: ਅਪਣੀ ਨੁੂੰਹ ਪਰਮਪਾਲ ਕੌਰ ਮਲੂਕਾ ਦੇ ਭਾਜਪਾ ਵੱਲੋਂ ਚੋਣ ਲੜਣ ਤੋਂ ਬਾਅਦ ਸਿਆਸੀ ਗਤੀਵਿਧੀਆਂ ਬੰਦ ਕਰਕੇ ਘਰੇ ਬੈਠੇ ਹੋਏ ਸਿਕੰਦਰ ਸਿੰਘ ਮਲੂਕਾ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ਼ ਕਰਕੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਹਾਲੇ ਤੱਕ ਸ: ਮਲੂਕਾ ਜਿਸ, ਸ਼੍ਰੋਮਣੀ ਅਕਾਲੀ ਦਲ ਵਿਚ ਬੈਠੇ ਹੋਏ ਹਨ, ਉਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪ੍ਰਵਾਰ ਵੱਲੋਂ ਲਗਾਤਾਰ ਭਾਜਪਾ ਤੇ ਮੋਦੀ ਉਪਰ ਸਿਆਸੀ ਹਮਲੇ ਕੀਤੇ ਜਾ ਰਹੇ ਹਨ ਅਤੇ ਉਸਨੂੰ ਦਿੱਲੀ ਦੀ ਪਾਰਟੀ ਕਰਾਰ ਦਿੱਤਾ ਜਾ ਰਿਹਾ।
ਟਰੈਫਿਕ ਮੁਲਾਜਮ ਨੂੰ ਗੱਡੀ ਰੋਕਣੀ ਮਹਿੰਗੀ ਪਈ, ਗੱਡੀ ਚਾਲਕ ਪੁਲਿਸ ਵਾਲੇ ਨੂੰ ਬੋਨਟ ’ਤੇ ਬਿਠਾ ਕੇ ਲੈ ਭੱਜਿਆ
ਅੱਜ ਸੋਸਲ ਮੀਡੀਆ ’ਤੇ ਇੱਕ ਪਾਈ ਲੰਮੀ ਵੀਡੀਓ ਦੇ ਵਿਚ ਗੁਰੂਆਂ ਦੇ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਸਿੱਖਾਂ ਦੀਆਂ ਕੁਰਬਾਨੀਆਂ ਦਾ ਜਿਕਰ ਕਰਦਿਆਂ ਦਾਅਵਾ ਕੀਤਾ ਹੈ ਕਿ ‘‘ ਸਿੱਖਾਂ ਦੀਆਂ ਇੰਨੀਆਂ ਕੁਰਬਾਨੀਆਂ ਦੇ ਬਾਵਜੂਦ ਹਾਲੇ ਤੱਕ ਉਸਨੂੰ ਕੁੱਝ ਵੀ ਨਹੀਂ ਮਿਲਿਆ ਹੈ। ’’ ਉਨ੍ਹਾਂ ਅਸਿੱਧੇ ਢੰਗ ਨਾਲ ਪਿਛਲੇ ਸਮੇਂ ਦੌਰਾਨ ਕੇਂਦਰ ਨਾਲ ਅਪਣਾਏ ਜਾ ਰਹੇ ਟਕਰਾਅ ਵਾਲੀ ਨੀਤੀ ਨਾਲ ਸਹਿਮਤ ਨਾ ਹੁੰਦਿਆਂ ਇਹ ਵੀ ਦਾਅਵਾ ਕੀਤਾ ਹੈ ਕਿ ‘‘ ਉਸਦਾ ਮੰਨਣਾ ਹੈ ਕਿ ਜੇਕਰ ਮੋਦੀ ਸਾਹਿਬ ਕੋਲ ਸਿੱਖਾਂ ਦੇ ਨੁਮਾਇੰਦੇ ਮੰਗਾਂ ਲੈ ਕੇ ਜਾਣ ਤਾਂ ਉਨ੍ਹਾਂ ਦਾ ਹੱਲ ਹੋ ਸਕਦਾ ਹੈ। ’’
Share the post "ਸਿਕੰਦਰ ਮਲੂਕਾ ਨੇ ਕੀਤੀ ਮੋਦੀ ਦੀ ਤਾਰੀਫ਼, ਕਿਹਾ ਸਿੱਖਾਂ ਦੇ ਸਭ ਤੋਂ ਵੱਧ ਕੰਮ ਪ੍ਰਧਾਨ ਮੰਤਰੀ ਨੇ ਕੀਤੇ"