Thursday, January 1, 2026
WhatsApp Image 2025-12-31 at 11.41.57
WhatsApp Image 2025-12-31 at 11.42.17
Untitled design (2)
Untitled design (4)
WhatsApp Image 2025-12-31 at 12.52.35 (1)
WhatsApp Image 2025-12-31 at 11.45.06
previous arrow
next arrow

Silver Oaks School ਵੱਲੋਂ ਨਰਸਰੀ ਤੋਂ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਤੀਜਾ“ ਸਥਾਪਨਾ ਦਿਵਸ “ਪ੍ਰਾਰੰਭ” ਮਨਾਇਆ ਗਿਆ

Date:

spot_img

Bathinda News:ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ-II, ਬਠਿੰਡਾ ਵਿੱਖੇ ਤੀਜਾ ਸਥਾਪਨਾ ਦਿਵਸ “ਯੁਫੋਰੀਆ” ਦੇ ਪਹਿਲੇ ਦਿਨ ਨੂੰ ‘ਪ੍ਰਾਰੰਭ’ ‘ਸਕੂਲ ਲਾਈਫ’ ਸਿਰਲੇਖ ਹੇਠ ਵੱਡੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਦਿਨ ਨਰਸਰੀ ਤੋਂ ਤੀਜੀ ਜਮਾਤ ਤੱਕ ਦੇ ਬੱਚਿਆਂ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਆਪਣੀਆਂ ਰੰਗ-ਬਿਰੰਗੀਆਂ ਤੇ ਮਨਮੋਹਕ ਪ੍ਰਸਤੁਤੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਬੱਚਿਆਂ ਦੀ ਮਾਸੂਮੀਅਤ ਆਤਮ-ਵਿਸ਼ਵਾਸ ਅਤੇ ਉਤਸਾਹ ਨੇ ਸਮਾਗਮ ਨੂੰ ਰੌਸ਼ਨ ਕਰ ਦਿੱਤਾ।ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਕੰਵਲ ਜੀਤ ਸਿੰਘ, ਪ੍ਰੋਫੈਸਰ, ਸਕੂਲ ਆਫ ਐਗਰੀਕਲਚਰ ਸਾਇੰਸ ਐਂਡ ਇੰਜੀਨੀਅਰਿੰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੁਆਰਾ ਦੀਪ ਜਗਾ ਕੇ ਕੀਤੀ ਗਈ।ਉਨ੍ਹਾਂ ਦੇ ਨਾਲ ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ, ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਵੀ ਦੀਵਾ ਜਗਾਉਣ ਦੀ ਰਸਮ ਵਿਚ ਸ਼ਾਮਿਲ ਹੋਏ। ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਾਰੇ ਮਾਣਯੋਗ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਅਤੇ ਬੈਜ ਲਗਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ “ਗਣੇਸ਼ ਆਰਾਧਨਾ” ਨਾਲ ਹੋਈ।

ਇਹ ਵੀ ਪੜ੍ਹੋ  Punjab Police ਵੱਲੋਂ ਅੰਤਰ-ਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ

ਇਸ ਤੋਂ ਬਾਅਦ ਨੰਨੇ-ਮੁੰਨੇ ਬੱਚਿਆਂ ਨੇ “ਗਾਈਡਿੰਗ ਸਟਾਰਜ਼”, “ਰਿਥਮ ਆਫ ਫੈਸਟੀਵਲਜ਼” ਅਤੇ “ਬੀਟਸ ਆਫ ਡ੍ਰੀਮਜ਼” ਵਰਗੀਆਂ ਪਿਆਰੀਆਂ ਅਤੇ ਰੋਮਾਂਚਕ ਪ੍ਰਸਤੁਤੀਆਂ ਨਾਲ ਸਾਰੇ ਹਾਜ਼ਰ ਲੋਕਾਂ ਨੂੰ ਮੋਹ ਲਿਆ। ਹਰੇਕ ਐਕਟ ਨੇ ਸਕੂਲੀ ਜੀਵਨ ਦੀ ਖੁਸ਼ੀ, ਦੋਸਤੀ ਅਤੇ ਉਤਸ਼ਾਹ ਨੂੰ ਸੁੰਦਰ ਢੰਗ ਨਾਲ ਦਰਸਾਇਆ। ਸਮਾਗਮ ਦੀ ਸਮਾਪਤੀ ਢੋਲ ਦੀਆਂ ਧੁਨਾਂ ’ਤੇ ਭੰਗੜੇ ਦੀ ਜੋਸ਼ੀਲੀ ਪੇਸ਼ਕਾਰੀ ਨਾਲ ਹੋਇਆ।ਸਮਾਰੋਹ ਦਾ ਇੱਕ ਵਿਸ਼ੇਸ਼ ਆਕਰਸ਼ਣ ਸਕੂਲ ਨਿਊਜ਼ਲੈਟਰ ਦਾ ਰਸਮੀ ਰੂਪ ਵਿੱਚ ਜਾਰੀ ਕਰਨਾ ਸੀ, ਜੋ ਮੁੱਖ ਮਹਿਮਾਨ, ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ, ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂ, ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਅਤੇ ਹੋਰ ਪ੍ਰਬੰਧਕ ਮੈਂਬਰਾਂ ਵੱਲੋਂ ਕੀਤਾ ਗਿਆ। ਇਹ ਪੂਰੇ ਸਕੂਲ ਪਰਿਵਾਰ ਲਈ ਮਾਣ ਦਾ ਪਲ ਸੀ।ਜਮਾਤ ਤੀਜੀ ਦੇ ਵਿਦਿਆਰਥੀਆਂ ਜਕਸ਼ ਅਤੇ ਤਹਿਜ਼ੀਬ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਕੂਲ ਦੀਆਂ ਸਿੱਖਿਆਤਮਿਕ, ਖੇਡਾਂ ਅਤੇ ਸਹਿ–ਪਾਠਕ੍ਰਮ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਬਾਰੇ ਦੱਸਿਆ। ਰਿਪੋਰਟ ਨੇ ਸਕੂਲ ਦੁਆਰਾ ਹਰ ਬੱਚੇ ਦੇ ਸਮੂਹੀ ਵਿਕਾਸ ਲਈ ਕੀਤੀ ਜਾ ਰਹੀ ਵਚਨਬੱਧਤਾ ਨੂੰ ਦਰਸਾਇਆ।ਮੁੱਖ ਮਹਿਮਾਨ ਡਾ. ਕੰਵਲਜੀਤ ਸਿੰਘ ਨੇ ਸਕੂਲ ਪ੍ਰਬੰਧਨ ਅਤੇ ਸਟਾਫ ਵੱਲੋਂ ਬੱਚਿਆਂ ਦੀ ਰਚਨਾਤਮਕਤਾ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ  ਗੈਂਗਸਟਰ ਮਾਡਿਊਲ ਦੇ ਤਿੰਨ ਕਾਰਕੁਨ ਦੋ ਅਤਿ-ਆਧੁਨਿਕ ਪਿਸਤੌਲ ਸਮੇਤ ਕਾਬੂ

ਅਤੇ ਨੰਨੇ ਮੁੰਨੇ ਬੱਚਿਆਂ ਦੇ ਆਤਮਵਿਸ਼ਵਾਸ ਦੀ ਭਰਪੂਰ ਪ੍ਰਸ਼ੰਸਾ ਕੀਤੀ ਉਹਨਾਂ ਨੇ ਮਾਪਿਆਂ ਨੂੰ ਬੱਚਿਆਂ ਦੇ ਸਿੱਖਣ ਦੇ ਸਫਰ ਵਿੱਚ ਧੀਰਜ ਅਤੇ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ।ਇਸ ਤੋਂ ਬਾਅਦ ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੰਬੋਧਤ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਅਸੀਸਾਂ ਬਖ਼ਸ਼ੀਆਂ ਅਤੇ ਸਟਾਫ ਵੱਲੋਂ ਕੀਤੇ ਉੱਤਮ ਪ੍ਰਬੰਧ ਦੀ ਤਾਰੀਫ਼ ਕੀਤੀ। ਉਨ੍ਹਾਂ ਦੇ ਬਾਅਦ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲ ਦੇ ਮੁੱਲ–ਅਧਾਰਿਤ ਅਤੇ ਖੁਸ਼ਹਾਲ ਸਿੱਖਣ ਦੇ ਮਾਹੌਲ ਦੇ ਟੀਚੇ ਨੂੰ ਦੁਹਰਾਇਆ।ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਧੰਨਵਾਦ ਕੀਤਾ ਅਤੇ ਮਹਿਮਾਨਾਂ, ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਪ੍ਰਤੀ ਅਭਾਰ ਜਤਾਇਆ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ, ਜਿਸ ਨੇ ਸਭ ਦੇ ਮਨਾਂ ਵਿੱਚ ਮਾਣ ਅਤੇ ਦੇਸ਼ਭਗਤੀ ਦੀ ਭਾਵਨਾ ਭਰ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਮੌਨਸੂਨ ਤੋਂ ਪਹਿਲਾਂ ਸਾਰੇ ਡ੍ਰੇਨਾਂ ਦੀ ਸਫਾਈ ਸਮੇ ਰਹਿੰਦੇ ਯਕੀਨੀ ਕੀਤੀ ਜਾਵੇ-ਮੁੱਖ ਮੰਤਰੀ

👉ਹੱੜ੍ਹ ਕੰਟੋਲ ਲਈ 637.25 ਕਰੋੜ ਰੁਪਏ ਦੀ 388 ਯੋਜਨਾਵਾਂ...

Bathinda Police ਵੱਲੋਂ CEIR ਪੋਰਟਲ ਦੀ ਮੱਦਦ ਨਾਲ ਗੁੰਮ ਹੋਏ 115 ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News: Bathinda Police (ਬਠਿੰਡਾ ਪੁਲਿਸ) ਵੱਲੋਂ ਐੱਸਐੱਸਪੀ ਅਮਨੀਤ...

Bathinda Police ਵੱਲੋਂ ਨਵਾਂ ਸਾਲ ਚੜ੍ਹਣ ਤੋਂ ਪਹਿਲਾਂ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਕਾਬੂ

Bathinda News: Bathinda Police (ਬਠਿੰਡਾ ਪੁਲਿਸ) ਵੱਲੋਂ ਨਸ਼ਾ ਤਸਕਰੀ...