Bathinda News: Silver Oaks School ਸ਼ੁਸਾਂਤ ਸਿਟੀ-2 ਬਠਿੰਡਾ ਦੀ ਨੌਂਵੀ ਕਲਾਸ ਦੀ ਪ੍ਰਤਿਭਾਸ਼ਾਲੀ ਅਤੇ ਸਮਰਪਿਤ ਵਿਦਿਆਰਥਣ ਸੱਤਿਆਜੀਤ ਕੌਰ ਨੇ ਰਾਸ਼ਟਰੀ ਪੱਧਰ ਦੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਆਪਣਾ ਸਥਾਨ ਸੁਰਖਿਅਤ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਅੰਮ੍ਰਿਤਸਰ ਵਿਖੇ ਹੋਏ ਰਾਜ ਪੱਧਰ ਦੇ ਮੁਕਾਬਲੇ ਵਿੱਚ ਸੱਤਿਆਜੀਤ ਦੇ ਸ਼ਾਨਦਾਰ ਪ੍ਰਦਰਸ਼ਨ, ਕਠਿਨ ਮਿਹਨਤ ਅਤੇ ਦ੍ਰਿੜ ਇਰਾਦੇ ਨੇ ਉਸਨੂੰ ਸਵਰਣ ਪਦਕ ਦਵਾਇਆ।ਇਹ ਪੂਰੇ ਬਠਿੰਡੇ ਜਿਲੇ ਲਈ ਬਹੁਤ ਹੀ ਵੱਡੀ ਉਪਬਲਧ ਹੈ, ਕਿ ਉਹ ਸਕੂਲ ਅਤੇ ਰਾਜ ਦੋਨਾਂ ਦੀ ਪ੍ਰਤੀਨਿਧਤਾ ਰਾਸ਼ਟਰੀ ਪੱਧਰ ‘ਤੇ ਕਰ ਰਹੀ ਹੈ।
ਇਹ ਵੀ ਪੜ੍ਹੋ Rajan Garg ਦੇ ਸਿਰ ਮੁੜ ਸਜ਼ਿਆ ਜ਼ਿਲ੍ਹਾ ਕਾਂਗਰਸ ਬਠਿੰਡਾ ਦੀ ਪ੍ਰਧਾਨਗੀ ਦਾ ਤਾਜ਼
ਇਸੇ ਪ੍ਰਤਿਯੋਗਿਤਾ ਵਿਚ ਦਸਵੀਂ ਕਲਾਸ ਦੇ ਅਮਨ ਗੋਦਾਰਾ ਨੇ ਵੀ ਕਾਂਸੇ ਦਾ ਤਮਗਾ ਹਾਸਲ ਕਰ ਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸੱਤਿਆਜੀਤ ਦੀ ਇਹ ਉਪਲਬਧੀ ਉਸਦੀ ਅਨੁਸ਼ਾਸਨ, ਦ੍ਰਿੜਤਾ ਅਤੇ ਖੇਡ ਪ੍ਰਤੀ ਉਸਦੇ ਜੋਸ਼ ਦਾ ਪ੍ਰਮਾਣ ਹੈ। ਤਿਆਰੀ ਅਤੇ ਮੁਕਾਬਲਿਆਂ ਦੌਰਾਨ ਉਸਨੇ ਬੇਮਿਸਾਲ ਧਿਆਨ ਅਤੇ ਉਤਸ਼ਾਹ ਦਿਖਾਇਆ ਹੈ, ਜੋ ਸਕੂਲ ਦੇ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹੈ।
ਇਹ ਵੀ ਪੜ੍ਹੋ ਪ੍ਰਾਈਵੇਟ ਹਸਪਤਾਲ ਦਾ ਕਾਰਨਾਮਾ; ਬੰਦੇ ਦੀ ਬਜਾਏ ਔਰਤ ਦੀ ਲਾਸ਼ ਸੌਂਪੀ, ਸੰਸਕਾਰ ਸਮੇਂ ਖੁੱਲਿਆ ਰਾਜ਼
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ, ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਸੱਤਿਆਜੀਤ ਕੌਰ ਅਤੇ ਉਸਦੇ ਮਾਤਾ-ਪਿਤਾ ਨੂੰ ਇਸ ਸ਼ਾਨਦਾਰ ਉਪਲਬਧੀ ‘ਤੇ ਦਿਲੋਂ ਵਧਾਈ ਦਿੱਤੀ ਹੈ। ਉਨ੍ਹਾਂ ਨੇ ਉਸਦੀ ਮਿਹਨਤ ਅਤੇ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ ਅਤੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਉਸਦੀ ਅੱਗੇ ਵਧਦੀ ਸਫਲਤਾ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਪੂਰਾ ਸਕੂਲ ਪਰਿਵਾਰ ਇਹ ਵਿਸ਼ਵਾਸ ਕਰਦਾ ਹੈ ਕਿ ਉਹ ਰਾਸ਼ਟਰੀ ਪੱਧਰ ‘ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਰਾਜ ਦਾ ਨਾਮ ਚਮਕਾਏਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


