Sorry Dad…ਮੈਂ ਜਿੰਦਗੀ ਵਿਚ ਕਾਬਲ ਨਹੀਂ ਬਣ ਸਕਿਆ, ਇਹ ਲਿਖ 20 ਸਾਲਾਂ ਨੌਜਵਾਨ ਨੇ ਚੁੱਕਿਆ ਆਖ਼ਰੀ ਕਦਮ

0
104
+1

ਲੁਧਿਆਣਾ, 11 ਅਕਤੂਬਰ: ਜ਼ਿਲ੍ਹੇ ਦੇ ਕਸਬਾ ਮਾਛੀਵਾੜਾ ਵਿਖੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦੇ 20 ਸਾਲਾਂ ਨੌਜਵਾਨ ਵੱਲੋਂ ਪੱਖੇ ਨਾਲ ਫ਼ਾਹਾ ਲੈ ਕੇ ਆਤਮਹੱਤਿਆ ਕਰਨ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਨਜਦੀਕੀ ਪਿੰਡ ਰਾਣਵਾਂ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਸਿਆ ਜਾ ਰਿਹਾ ਕਿ ਇਸ ਨੌਜਵਾਨ ਦੀ ਡਾ ਸੁਰਜੀਤ ਹਸਪਤਾਲ ਵਿਚ ਰਾਤ ਦੀ ਡਿਊਟੀ ਸੀ ਤੇ ਅੱਜ ਸਵੇਰ ਡਿਊਟੀ ਤੋਂ ਬਾਅਦ ਉਹ ਕਮਰੇ ਵਿਚ ਸੀ ਤੇ ਉਸਨੇ ਇਹ ਕਦਮ ਚੁੱਕ ਲਿਆ।

ਇਹ ਵੀ ਪੜੋ: ਕਾਰ ਹਾਦਸੇ ਵਿਚ ਇਟਲੀ ਤੋਂ ਪਰਤੇ ਨੌਜਵਾਨ ਦੀ ਹੋਈ ਦਰਦਨਾਕ ਮੌ+ਤ

ਮ੍ਰਿਤਕ ਦੇ ਕੋਲੋਂ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸਦੇ ਵਿਚ ਉਸਨੇ ਆਪਣੀ ਮੌਤ ਲਈ ਕਿਸੇ ਨੂੰ ਵੀ ਜਿੰਮੇਵਾਰ ਨਾ ਠਹਿਰਾਉਂਦਿਆਂ ਆਪਣੇ ਮਾਪਿਆਂ ਤੋਂ ਮੁਆਫ਼ੀ ਮੰਗਦੇ ਹੋਏ ਲਿਖਿਆ ਹੈ ਕਿ ਉਹ ਆਪਣੀ ਜਿੰਦਗੀ ਵਿਚ ਕਾਬਲ ਨਹੀਂ ਬਣ ਸਕਿਆ, ਜੋ ਬਣਨਾ ਚਾਹੁੰਦਾ ਸੀ। ਜਸਪ੍ਰੀਤ ਨੂੰ ਜਾਣਨ ਵਾਲਿਆਂ ਨੇ ਦਸਿਆ ਕਿ ਉਹ ਬਹੁਤ ਹੀ ਸ਼ਰੀਫ਼ ਤੇ ਚੰਗਾ ਲੜਕਾ ਸੀ। ਪ੍ਰਵਾਰ ਮੁਤਾਬਕ ਬੀਤੀ ਸ਼ਾਮ ਹੀ ਉਹ ਘਰੋਂ ਠੀਕ-ਠਾਕ ਆਇਆ ਸੀ।

 

+1

LEAVE A REPLY

Please enter your comment!
Please enter your name here