Chandigarh News: ਅਮਰੀਕਾ ਤੋਂ ਡੀਪੋਰਟ ਕੀਤੇ ਗਏ ਭਾਰਤੀਆਂ ਨਾਲ ਅਣਮਨੁੱਖੀ ਵਿਵਹਾਰ ਤਹਿਤ ਹੱਥਕੜੀਆਂ ਤੇ ਬੇੜੀਆਂ ਤੋਂ ਇਲਾਵਾ ਸਿੱਖ ਨੌਜਵਾਨਾਂ ਨੂੰ ਦਸਤਾਰ ਸਜਾਉਣ ਦੀ ਆਗਿਆ ਨਾ ਦੇਣ ਦੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਪੰਜਾਬ ਦੀ ਜਰਖੇਜ਼ ਧਰਤੀ ਛੱਡਕੇ ਪੰਜਾਹ ਪੰਜਾਹ ਲੱਖ ਕਰੋੜ ਕਰੋੜ ਰੁਪਏ ਲਗਾਕੇ, ਜਾਨ ਖਤਰੇ ਵਿਚ ਪਾਕੇ ਵਿਦੇਸ਼ਾਂ ਵਿੱਚ ਜਾਕੇ ਨੌਕਰ ਲੱਗਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਰਹਿਕੇ ਕਿੱਤਾ ਮੁਖੀ ਸਿਖਲਾਈ ਲੈਕੇ ਨੌਕਰੀਆਂ ਦੇਣ ਵਾਲੇ ਬਣੀਏ।
ਇਹ ਵੀ ਪੜ੍ਹੋ ਪੰਜਾਬ ਵਿੱਚ ਕਰੀਬ 3 ਸਾਲਾਂ ਦੌਰਾਨ 94 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼: ਸੌਂਦ
ਸਪੀਕਰ ਨੇ ਨੌਜਵਾਨਾਂ ਨੂੰ ਕੰਪਿਊਟਰ ਹਾਰਡਵੇਅਰ, ਸਾਫਟਵੇਅਰ, ਇਲੈਕਟਰੀਸ਼ੀਅਨ, ਡਰਾਫਟਸਮੈਨ, ਮੋਬਾਇਲ ਰਿਪੇਅਰ, ਆਰਟ ਐਡ ਕਰਾਫਟ, ਜੁਵੈਲਰੀ ਡਿਜ਼ਾਇਨ, ਆਟੋਮੋਬਾਇਲ ਟੈਸਟਿੰਗ ਐੱਡ ਰਿਪੇਅਰ, ਟੂਲ ਐਡ ਡਾਈ, ਮਲਟੀ ਮੀਡੀਆ, ਫੋਟੋਗ੍ਰਾਫੀ, ਇੰਨਟੀਰੀਅਰ ਡਿਜਾਇਨਿੰਗ, ਬਿਓਟੀਸ਼ੀਅਨ, ਫੈਸ਼ਨ ਡਿਜਾਇਨਿੰਗ, ਕਟਿੰਗ ਐਡ ਟੇਲਰਿੰਗ, ਕੈਡ-ਕੈਮ, ਟੂਰਿਜ਼ਮ ਐੱਡ ਹਾਸਪਿਟੈਲਿਟੀ, ਮੈਡੀਕਲ ਐੱਡ ਹੈਲਥ ਕੇਅਰ ਆਦਿ ਖੇਤਰਾਂ ਵਿਚ ਹੱਥ ਅਜਮਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਕੋਰਸ ਕਰਕੇ ਤੁਸੀਂ ਆਪਣੇ ਦੇਸ਼ ਰਹਿੰਦਿਆਂ ਹੋਏ ਵਧੀਆ ਜੀਵਨ ਨਿਰਬਾਹ ਕਰ ਸਕਦੇ ਹੋ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।