Chandigarh News:Special session of Punjab Vidhan Sabha, ਪੰਜਾਬ ਵਿਧਾਨ ਸਭਾ ਦੇ ਅੱਜ ਮੰਗਲਵਾਰ ਨੂੰ ਮਨਰੇਗਾ ਸਬੰਧੀ ਲਿਆਂਦੇ ਨਵੇਂ ਕਾਨੂੰਨ ਦੀ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਭਾਸ਼ਣ ਦੌਰਾਨ ਕਾਫ਼ੀ ਹੰਗਾਮਾ ਹੋਇਆ। ਇਸ ਮੌਕੇ ਸਮਾਂ ਦੇਣ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਦਨ ਦੇ ਵਿਚਕਾਰ ਆ ਗਏ ਤੇ ਉਹ ਲਗਾਤਾਰ ਬੋਲਦੇ ਰਹੇ। ਜਿਸਦੇ ਚੱਲਦੇ ਮੁੱਖ ਮੰਤਰੀ ਸ: ਮਾਨ ਤੇ ਕਾਂਗਰਸ ਮੈਂਬਰਾਂ ਵਿਚਕਾਰ ਤਿੱਖੀ ਬਹਿਸ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਦਨ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਤੇ ਸਤਿਕਾਰ ਭੇਟ
ਇਸ ਮੌਕੇ ਮਾਹੌਲ ਨੂੰ ਸ਼ਾਂਤ ਕਰਨ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੋਸ਼ਿਸ ਕੀਤੀ ਪ੍ਰੰਤੂ ਸ਼ਾਂਤੀ ਹੁੰਦੀ ਨਾਂ ਦੇਖ ਉਨ੍ਹਾਂ ਸ: ਖਹਿਰਾ ਨੂੰ ਸਦਨ ਵਿਚੋਂ ਬਾਹਰ ਕੱਢਣ ਦੇ ਹੁਕਮ ਦਿੱਤੇ। ਜਿਸਦੇ ਚੱਲਦੇ ਮਾਹੌਲ ਹੋਰ ਤਨਾਅਪੂਰਨ ਹੋ ਗਿਆ। ਜਿਸ ਕਾਰਨ ਵਧਦੇ ਹੰਗਾਮੇ ਨੂੰ ਦੇਖਦਿਆਂ ਮਾਰਸ਼ਲਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਜ਼ਬਰਦਸਤੀ ਸਦਨ ਵਿੱਚੋਂ ਬਾਹਰ ਕੱਢ ਦਿੱਤਾ।ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਆਪਣਾ ਪੱਖ ਰੱਖਣ ਦਾ ਯਤਨ ਕੀਤਾ ਪ੍ਰੰਤੂ ਇਸ ਮੌਕੇ ਨਾਅਰੇਬਾਜ਼ੀ ਹੁੰਦੀ ਰਹੀ।
ਇਹ ਵੀ ਪੜ੍ਹੋ Amritsar Vigilance ਨੂੰ ਮਿਲਿਆ ਨਵਾਂ SSP, ਮੁਅੱਤਲ ਅਧਿਕਾਰੀ ਦੀ ਥਾਂ IPS ਅਧਿਕਾਰੀ ਦੀ ਕੀਤੀ ਤੈਨਾਤੀ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਨੁੰ ਲੰਮੇ ਹੱਥੀ ਲੈਂਦਿਆਂ ਗਰੀਬਾਂ ਦਾ ਹੱਕ ਮਾਰਨ ਲਈ ਕੇਂਦਰ ਵੱਲੋਂ ਲਿਆਂਦੇ ਮਨਰੇਗਾ ਕਾਨੂੰਨ ਦੇ ਬਾਰੇ ਗੱਲ ਕੀਤੀ ਤੇ ਪੁੱਛਿਆਂ ਅਤੇ ਕਿਹਾ ਕਿ ਕਾਂਗਰਸੀ ਪੰਜਾਬ ਨੂੰ ਦੱਸਣ ਕਿ ਉਹ ਮਨਰੇਗਾ ਵਿਚ ਤਬਦੀਲੀ ਦੇ ਹੱਕ ਵਿਚ ਹਨ ਜਾਂ ਵਿਰੋਧ ਵਿਚ ਹਨ। ਇਸਤੋਂ ਇਲਾਵਾ ਇਸ ਮੌਕੇ ਵਿਰੋਧੀ ਮੈਂਬਰ ਵੱਲੋਂ ਮੁੱਖ ਮੰਤਰੀ ਨੂੰ ‘ਤੁਸੀ ਕੌਣ ਹੋਂ’, ਕਹਿਣ ਉੱਪਰ ਮੁੜ ਮਾਮਲਾ ਭੜਕ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







