ਬਠਿੰਡਾ, 17 ਜੁਲਾਈ : ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ’ਚ ਵੱਖ-ਵੱਖ ਸਥਾਨਾਂ ’ਤੇ ਦਿਵਿਆਗਜਨ ਵਿਅਕਤੀਆਂ ਦੇ ਮਾਹਿਰਾਂ ਡਾਕਟਰਾਂ ਵਲੋਂ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ 18 ਜੁਲਾਈ ਨੂੰ ਸਵੇਰੇ 9 ਤੋਂ ਦੁਪਿਹਰ 1 ਵਜੇ ਤੱਕ ਦਫਤਰ ਪੰਚਾਇਤ ਮੰਡੀ ਕਲਾਂ ਵਿਖੇ ਲਗਾਇਆ ਜਾ ਰਿਹਾ ਹੈ।
ਮਹਿੰਦਰ ਭਗਤ ਨੇ ਚੁੱਕੀ MLA ਵਜੋਂ ਸਹੁੰ, CM ਭਗਵੰਤ ਮਾਨ ਵੀ ਰਹੇ ਹਾਜ਼ਰ
ਇਸੇ ਤਰ੍ਹਾਂ 23 ਜੁਲਾਈ ਨੂੰ ਦੁਪਿਹਰ 12 ਤੋਂ 3 ਵਜੇ ਤੱਕ ਗੁਰੂਦੁਆਰਾ ਸਾਹਿਬ ਪਿੰਡ ਭੋਖੜਾ ਵਿਖੇ, 25 ਜੁਲਾਈ ਨੂੰ ਦੁਪਿਹਰ 12 ਤੋਂ 3 ਵਜੇ ਤੱਕ ਬਰਾੜ ਪੈਲਿਸ ਰਾਮਪੁਰਾ ਫੂਲ ਵਿਖੇ ਅਤੇ 30 ਜੁਲਾਈ 2024 ਨੂੰ ਦੁਪਿਹਰ 12 ਤੋਂ 3 ਵਜੇ ਤੱਕ ਪਿੰਡ ਗਿਆਨਾ ਦੀ ਦਾਣਾ ਮੰਡੀ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਸਿਵਲ ਸਰਜਨ ਨੇ ਦਿਵਿਆਗਜਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
Share the post "ਦਿਵਿਆਗਜਨ ਵਿਅਕਤੀਆਂ ਦੇ ਯੂ.ਡੀ.ਆਈ.ਡੀ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ 18 ਜੁਲਾਈ ਤੋਂ"