ਜੀਵਤ ਸਰਟੀਫਿਕੇਟ ਦੇ ਮੱਦੇਨਜ਼ਰ ਸਪੈਸ਼ਲ ਕੈਂਪ ਸ਼ੁਰੂ

0
55
+1

ਬਠਿੰਡਾ, 12 ਨਵੰਬਰ (ਸੁਖਜਿੰਦਰ ਸਿੰਘ ਮਾਨ) : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕਮਾਂਡਰ ਦਿਲਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ ਸਪਰਸ ਉਪਰ ਜੀਵਨ ਪ੍ਰਮਾਣ ਪੱਤਰ (ਜੀਵਤ ਸਰਟੀਫਿਕੇਟ) ਦੇਣ ਹਿੱਤ ਸਥਾਨਕ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਵਿਖੇ 22 ਨਵੰਬਰ 2024 ਤੱਕ ਲੱਗਣ ਵਾਲਾ 11 ਰੋਜ਼ਾ ਵਿਸ਼ੇਸ਼ ਕੈਂਪ ਸ਼ੁਰੂ ਹੋ ਗਿਆ ਹੈ।ਉਹਨਾਂ ਕਿਹਾ ਕਿ ਲਗਾਏ ਜਾ ਰਹੇ ਇਸ 11 ਰੋਜ਼ਾ ਕੈਂਪ ਦਾ ਮੁੱਖ ਮੰਤਵ ਸਪਰਸ ਉਪਰ ਜੀਵਨ ਪ੍ਰਮਾਣ ਪੱਤਰ (ਜੀਵਤ ਸਰਟੀਫਿਕੇਟ) ਦੇਣਾ ਹੈ ਤਾਂ ਜੋ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਆਪਣਾ ਜੀਵਤ ਸਰਟੀਫਿਕੇਟ ਅਪਲੋਡ ਕਰਨ ਲਈ ਕਿਸੇ ਕਿਸਮ ਦੀ ਔਕੜ ਪੇਸ਼ ਨਾ ਆਵੇ। ਉਹਨਾਂ ਸਮੂਹ ਸਾਬਕਾ ਸੈਨਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਥਾਨਕ ਜ਼ਿਲ੍ਹਾ ਰੱਖਿਆ ਸੇਵਾਂਵਾ ਭਲਾਈ ਦਫਤਰ ਵਿਖੇ ਪਹੁੰਚ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਤੋਂ ਲਾਭ ਪ੍ਰਾਪਤ ਕਰਨ ਤਾਂ ਜੋ ਕੋਈ ਵੀ ਪੈਨਸ਼ਨਰ ਜੀਵਤ ਸਰਟੀਫਿਕੇਟ ਤੋਂ ਵਾਂਝਾ ਨਾ ਰਹਿ ਸਕੇ।

 

+1

LEAVE A REPLY

Please enter your comment!
Please enter your name here