SAS Nagar News:ਪੰਜਾਬ ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਲਾਅ ਐਂਡ ਆਰਡਰ) ਸ਼੍ਰੀ ਅਰਪਿਤ ਸ਼ੁਕਲਾ ਨੇ ਅੱਜ ਮੀਡੀਆ ਨੂੰ ਮੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਕੱਲ੍ਹ ਹੋਣ ਵਾਲੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਹੋਣ ਵਾਲੇ ਟੀ-20 ਕ੍ਰਿਕਟ ਮੈਚ ਲਈ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਵਿਆਪਕ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਲਗਭਗ 35 ਹਜ਼ਾਰ ਦਰਸ਼ਕ ਸਮਰੱਥਾ ਦੇ ਮੁਕਾਬਲੇ ਵੱਡੀ ਗਿਣਤੀ ਦੇ ਆਉਣ ਦੇ ਮੱਦੇਨਜ਼ਰ, ਮੈਚ ਦੇ ਸੁਚੱਜੇ ਆਯੋਜਨ ਲਈ ਪੂਰੀ ਤਰ੍ਹਾਂ ਮਜ਼ਬੂਤ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ ਉੱਘੀ ਅਦਾਕਾਰਾ ਤੇ AAP ਆਗੂ ਸੋਨੀਆ ਮਾਨ ਨੂੰ ਜਾ+ਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੁਲਿਸ ਵੱਲੋਂ ਕਾਬੂ
ਇਸ ਡਿਊਟੀ ਲਈ ਲਗਭਗ 3,000 ਪੁਲਿਸ ਕਰਮਚਾਰੀ, ਇੱਕ ਡਿਪਟੀ ਇੰਸਪੈਕਟਰ ਜਨਰਲ (ਡੀ. ਆਈ. ਜੀ.) ਅਤੇ ਦੋ ਅਸਿਸਟੈਂਟ ਇੰਸਪੈਕਟਰ ਜਨਰਲ (ਏ. ਆਈ. ਜੀ.) ਦੀ ਅਗਵਾਈ ਹੇਠ, 80 ਐੱਸ. ਪੀ., ਡੀ. ਐੱਸ. ਪੀ. ਅਤੇ ਹੋਰ ਗਜ਼ਟਿਡ ਅਧਿਕਾਰੀਆਂ ਤਾਇਨਾਤ ਕੀਤੇ ਗਏ ਹਨ।ਉਨ੍ਹਾਂ ਨੇ ਦੱਸਿਆ ਕਿ ਡੀ. ਆਈ. ਜੀ. ਰੂਪਨਗਰ ਰੇਂਜ ਸ਼੍ਰੀ ਨਾਨਕ ਸਿੰਘ ਅਤੇ ਸੀਨੀਅਰ ਸੁਪਰਡਿੰਟ ਆਫ਼ ਪੁਲਿਸ ਐੱਸ. ਏ. ਐੱਸ. ਨਗਰ ਸ਼੍ਰੀ ਹਰਮਨਦੀਪ ਸਿੰਘ ਹਾਂਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾਵੇਗੀ।ਦਰਸ਼ਕਾਂ ਲਈ ਸੁਚੱਜੀ ਆਵਾਜਾਈ ਅਤੇ ਜਾਮ ਤੋਂ ਬਚਣ ਲਈ ਹੇਠ ਲਿਖੇ ਟ੍ਰੈਫਿਕ ਡਾਈਵਰਸ਼ਨ ਅਤੇ ਰਸਤੇ ਨਿਰਧਾਰਤ ਕੀਤੇ ਗਏ ਹਨ:
ਇਹ ਵੀ ਪੜ੍ਹੋ ਬਠਿੰਡਾ ‘ਚ ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਦੀ ਹੋਈ ਚੋਣ; AAP ਦੇ ਰਾਜਨ ਸਹਿਤ 7 ਡਾਇਰੈਕਟਰ ਬਣੇ
1. ਦੱਖਣ ਮਾਰਗ ਤੋਂ:-ਮੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਖੱਬੇ ਮੁੜਕੇ ਬੱਦੀ-ਕੁਰਾਲੀ ਰੋਡ ਵੱਲ ਜਾਇਆ ਜਾਵੇ। ਓਮੈਕਸ ਸ਼ਿਪ ਬਿਲਡਿੰਗ ਨੇੜੇ ਖੱਬੇ ਮੁੜਕੇ ਪੀ. ਆਰ.-7 (ਏਅਰਪੋਰਟ ਰੋਡ) ਲਿਆ ਜਾਵੇ ਅਤੇ ਉਥੋਂ ਖੱਬੇ ਮੁੜਕੇ ਸਟੇਡੀਅਮ ਰੋਡ ਵੱਲ ਜਾਇਆ ਜਾਵੇ।ਇਸ ਤੋਂ ਇਲਾਵਾ, ਬੱਦੀ-ਕੁਰਾਲੀ ਰੋਡ ‘ਤੇ ਅੱਗੇ ਵਧਦੇ ਹੋਏ ਈਕੋ ਸਿਟੀ-1 ਟਾਊਨਸ਼ਿਪ ਨੇੜੇ ਖੱਬੇ ਮੁੜਕੇ ਪੀ. ਆਰ.-6 ਰੋਡ ਰਾਹੀਂ ਸਟੇਡੀਅਮ ਰੋਡ ਤੱਕ ਪਹੁੰਚਿਆ ਜਾ ਸਕਦਾ ਹੈ।
2. ਏਅਰਪੋਰਟ ਰੋਡ ਤੋਂ:-ਜੇਕਰ ਬੱਦੀ/ਕੁਰਾਲੀ ਵੱਲੋਂ ਆ ਰਹੇ ਹੋ ਤਾਂ ਪੀ. ਆਰ.-7 ਰੋਡ ‘ਤੇ ਸਿੱਧੇ ਚੱਲਦੇ ਹੋਏ ਸੱਜੇ ਮੁੜਕੇ ਸਟੇਡੀਅਮ ਰੋਡ ਵੱਲ ਜਾਇਆ ਜਾਵੇ।ਕੁਰਾਲੀ ਵੱਲੋਂ ਆਉਣ ਵਾਲੇ ਵੀ ਸੱਜੇ ਮੁੜਕੇ ਸਟੇਡੀਅਮ ਰੋਡ ਵੱਲ ਜਾ ਸਕਦੇ ਹਨ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰਸ਼ੀਦ ਅਤੇ ਪੰਚਾਇਤ ਸੰਮਤੀ ਚੋਣਾਂ; ਰਿਟਰਨਿੰਗ ਅਫ਼ਸਰ ਨੇ ਬਲਾਕ ਬਠਿੰਡਾ ਦੀ ਚੋਣ ਤਿਆਰੀਆਂ ਦੀ ਰਿਹਰਸਲ ਦਾ ਲਿਆ ਜਾਇਜ਼ਾ
3. ਪੀ. ਜੀ. ਆਈ. ਮੱਧ ਮਾਰਗ ਤੋਂ:-ਸਿੱਧਾ ਬੱਦੀ-ਕੁਰਾਲੀ ਰੋਡ ਵੱਲ ਜਾ ਕੇ ਖੱਬੇ ਮੁੜਕੇ ਪੀ. ਆਰ.-7 (ਏਅਰਪੋਰਟ ਰੋਡ) ‘ਤੇ ਜਾਇਆ ਜਾਵੇ ਅਤੇ ਉਥੋਂ ਖੱਬੇ ਮੁੜਕੇ ਸਟੇਡੀਅਮ ਰੋਡ ਵੱਲ।ਵਿਕਲਪ ਵਜੋਂ, ਮੱਲਾਂਪੁਰ-ਚੰਡੀਗੜ੍ਹ ਬੈਰੀਅਰ ਤੋਂ ਕੁਰਾਲੀ ਵੱਲ ਖੱਬੇ ਮੁੜਕੇ ਅਤੇ ਈਕੋ ਸਿਟੀ-1 ਟਾਊਨਸ਼ਿਪ ਨੇੜੇ ਖੱਬੇ ਮੁੜਕੇ ਪੀ. ਆਰ.-6 ਰੋਡ ਰਾਹੀਂ ਸਟੇਡੀਅਮ ਪਹੁੰਚਿਆ ਜਾ ਸਕਦਾ ਹੈ।
ਸਪੈਸ਼ਲ ਡੀ. ਜੀ. ਪੀ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਸਲਾਹ ਦੀ ਪਾਲਣਾ ਕਰਨ, ਪੁਲਿਸ ਨਾਲ ਸਹਿਯੋਗ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਸਟੇਡੀਅਮ ਪਹੁੰਚਣ। ਉਨ੍ਹਾਂ ਦੁਹਰਾਇਆ ਕਿ ਦਰਸ਼ਕਾਂ ਦੀ ਸੁਰੱਖਿਆ ਅਤੇ ਸੁਚੱਜੀ ਆਵਾਜਾਈ ਲਈ ਸਾਰੇ ਲੋੜੀਂਦੇ ਇੰਤਜ਼ਾਮ ਕੀਤੇ ਗਏ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













