Tuesday, February 3, 2026

ਰਿਹਾਇਸ਼ੀ ਇਲਾਕੇ ’ਚ ਤੇਜ਼ ਰਫ਼ਤਾਰ XUV ਕਾਰ ਚਾਲਕ ਨੇ 3 ਸਾਲਾਂ ਬੱਚਾ ਕੁਚਲਿਆਂ

Date:

spot_img

Jalandhar News: ਸੋਮਵਾਰ ਨੂੰ ਸਥਾਨਕ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਕ੍ਰਿਸ਼ਨਪੁਰਾ ਵਿਚ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ 3 ਸਾਲਾਂ ਬੱਚੇ ਦੀ ਕਾਰ ਹੇਠ ਆਉਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਤੇਜ ਰਫ਼ਤਾਰ XUV ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਘਟਨਾ ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਪੁਲਿਸ ਵੱਲੋਂ ਚਿੱਟੇ ਰੰਗ ਦੀ ਇਸ XUV ਕਾਰ ਅਤੇ ਉਸਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ Ex DGP ਦਾ ਚਾਕੂ ਮਾਰ ਕੇ ਕੀਤਾ ਕ+ਤਲ; ਪੁਲਿਸ ਨੂੰ ਪਤਨੀ ’ਤੇ ਸ਼ੱਕ

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਰਾਮਾ ਮੰਡੀ ਦੇ ਥਾਣੇਦਾਰ ਬਲਕਰਨ ਸਿੰਘ ਨੇ ਦਸਿਆ ਕਿ ‘‘ ਘਟਨਾ ਸਮੇਂ ਉਕਤ ਰਿਹਾਇਸ਼ੀ ਇਲਾਕੇ ਵਿਚ ਇੱਕ ਤੇਜ ਰਫ਼ਤਾਰ ਕਾਰ ਚਾਲਕ ਆ ਰਿਹਾ ਸੀ, ਜਿਸਨੇ ਪਹਿਲਾਂ ਆਪਣੀ ਗੱਡੀ ਇੱਕ ਕੁੱਤੇ ਉਪਰ ਚੜਾ ਦਿੱਤੀ, ਜਿਸਤੋਂ ਬਾਅਦ ਉਸਨੇ ਕਾਰ ਆਪਣੇ ਘਰ ਦੇ ਅੱਗੇ ਗਲੀ ਵਿਚ ਖੜੇ ਹੋਏ ਤਿੰਨ ਸਾਲਾਂ ਤ੍ਰਿਪ ਪੁੱਤਰ ਵਰਿੰਦਰ ਲੱਕੀ ਉਪਰ ਚੜਾ ਦਿੱਤੀ, ਜਿਸ ਕਾਰਨ ਉਸਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ’’ ਥਾਣੇਦਾਰ ਮੁਤਾਬਕ ਮੁਲਜਮ ਦੀ ਭਾਲ ਕੀਤੀ ਜਾ ਰਹੀ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕਰੀ ਜਾ ਰਹੀ ਹੈ।

ਇਹ ਵੀ ਪੜ੍ਹੋ ਨਸ਼ਾ ਤਸਕਰੀ ਕਰਨ ਵਾਲੇ MC ਦੇ ਘਰ ਚੱਲਿਆ ਨਗਰ ਕੌਂਸਲ ਦਾ ਪੀਲਾ ਪੰਜਾ

ਇਸ ਘਟਨਾ ਦੌਰਾਨ ਮੌਕੇ ’ਤੇ ਮੌਜੂਦ ਇਕ ਹੋਰ ਵਿਅਕਤੀ ਨੇ ਦਸਿਆ ਕਿ ਬੱਚੇ ਉਪਰ ਗੱਡੀ ਚੜਾਉਣ ਤੋਂ ਬਾਅਦ ਜਦ ਕਾਰ ਚਾਲਕ ਨੂੰ ਰੋਕਣਾ ਚਾਹਿਆ ਤਾਂ ਉਸਨੇ ਕਾਰ ਨੂੰ ਹੋਰ ਤੇਜ ਕਰ ਲਿਆ ਤੇ ਦਮੋਦਰ ਪੁਲ ਵੱਲ ਭੱਜ ਗਿਆ।

ਉਧਰ ਘਟਨਾ ਤੋਂ ਬਾਅਦ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਬੱਚੇ ਦੀ ਦਾਦੀ ਨੇ ਦਸਿਆ ਕਿ ਘਟਨਾ ਸਮੇਂ ਉਹ ਬੱਚੇ ਨੂੰ ਮੁੰਡਨ ਦੇ ਲਈ ਲੈ ਕੇ ਜਾ ਰਹੇ ਸਨ ਕਿ ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਉਸਨੇ ਰੋਂਦੇ ਹੋਏ ਦਸਿਆ ਕਿ ਇਹ ਉਨ੍ਹਾਂ ਦਾ ਇਕਲੌਤਾ ਬੱਚਾ ਸੀ, ਜੋਕਿ ਵਿਆਹ ਦੇ ਕਰੀਬ ਸੱਤ ਸਾਲਾਂ ਬਾਅਦ ਹੋਇਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...