ਚੰਡੀਗੜ੍ਹ, 7 ਨਵੰਬਰ : ਹਰਿਆਣਾ ਦੇ ਖੇਡ ਮੰਤਰੀ ਗੌਰਵ ਗੌਤਮ ਨੇ ਅੱਜ ਨਵੀਂ ਦਿੱਲੀ ਵਿਚ ਇੰਡੀਆ ਗੇਟ ’ਤੇ ਭਾਰਤ ਐਂਡ ਸਕਾਊਟਸ ਗਾਇਡ ਵੱਲੋਂ ਪ੍ਰਬੰਧਿਤ ਵੋਕਥੋਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਦੇ ਜਰਇਏ ਦੇਸ਼ ਵਿਚ ਨੌਜੁਆਨਾਂ ਨੂੰ ਮਜਬੂਤ ਬਨਾਉਣਾ ਅਤੇ ਵਿਕਸਿਤ ਭਾਂਰਤ ਬਨਾਉਣ ਦੇ ਉਦੇਸ਼ ਦਾ ਸੰਕਲਪ ਕੀਤਾ ਗਿਆ।ਇਸ ਮੌਕੇ ’ਤੇ ਖੇਡ ਮੰਤਰੀ ਨੇ ਮੈਰਾਥਨ ਵਿਚ ਆਏ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਨੌਜੁਆਨ ਦੇਸ਼ ਦਾ ਮਾਣ ਹਨ। ਉਨ੍ਹਾਂ ਦਾ ਸ਼ਰੀਰ ਸਿਹਤਮੰਦ ਹੋਵੇ ਅਤੇ ਨਸ਼ੇ ਤੋਂ ਦੂਰ ਰਹਿ ਕੇ ਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਖੇਡ ਵਿਚ ਮੈਡਲ ਜਿੱਤ ਕੇ ਦੇਸ਼ ਦਾ ਨਾਂਅ ਰੋਸ਼ਨ ਕਰਨ।
ਇਹ ਵੀ ਪੜ੍ਹੋਮੁੱਖ ਮੰਤਰੀ ਭਲਕੇ 10,000 ਤੋਂ ਵੱਧ ਨਵੇਂ ਚੁਣੇ ਸਰਪੰਚਾਂ ਨੂੰ ਚੁਕਾਉਣਗੇ ਸਹੁੰ,ਤਿਆਰੀਆਂ ਮੁਕੰਮਲ
ਇਸੀ ਉਦੇਸ਼ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਨੇ ਨੌਜੁਆਨਾਂ ਲਈ ਬਿਹਤਰੀਨ ਖੇਡ ਨੀਤੀ ਬਣਾਈ ਹੈ। ਇਸ ਨੀਤੀ ਦਾ ਧਰਾਤਲ ’ਤੇ ਵੀ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਸਾਡੇ ਨੌਜੁਆਨ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿਚ ਡੰਕਾ ਵਜਾ ਰਹੇ ਹਨ। ਖੇਡ ਮੰਤਰੀ ਨੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਸਿਖਿਆ ਦੇ ਨਾਲ-ਨਾਲ ਖੇਡਾਂ ਵਿਚ ਵੀ ਭਾਗੀਦਾਰੀ ਕਰਨ , ਜਿਸ ਨਾਲ ਉਨ੍ਹਾਂ ਵਿਚ ਅਗਵਾਈ ਦੇ ਗੁਣ ਵੀ ਵਿਕਸਿਤ ਹੋਣਗੇ।ਖੇਡ ਮੰਤਰੀ ਨੇ ਭਾਰਤ ਸਕਾਊਟਸ ਅਤੇ ਗਾਇਡਸ ਦੇ 65 ਲੱਖ ਮੈਂਬਰਾਂ ਨੂੰ 75 ਸਾਲ ਦੀ ਇਸ ਯਾਤਰਾ ਨੂੰ ਪੂਰੀ ਕਰਨ ਲਈ ਵਧਾਈ ਦਿੱਤੀ।
Share the post "ਹਰਿਆਣਾ ਦੇ ਖੇਡ ਮੰਤਰੀ ਨੇ ਇੰਡੀਆ ਗੇਟ ’ਤੇ ਪ੍ਰਬੰਧਿਤ ਵੋਕਥੋਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ"