ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਡ ਟੂਰਨਾਮੈਂਟ ਦਾ ਕੀਤਾ ਆਗਾਜ਼
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਖਿਡਾਰੀ ਬਣਨ ਦੀ ਕੀਤੀ ਅਪੀਲ
Muktsar News:ਮਾਨਯੋਗ ਗੌਰਵ ਯਾਦਵ ਆਈ.ਪੀ.ਐਸ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਸ਼ਾਮਿਲ ਹੋਣ ਦਾ ਸੁਨੇਹਾ ਦਿੰਦੇ ਹੋਏ ਵਾਲੀਬਾਲ ਸ਼ੂਟਿੰਗ(ਕੱਚੀ)ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਟੂਰਨਾਮੈਂਟ ਤਿੰਨ ਦਿਨ 21-22-23 ਫਰਵਰੀ ਨੂੰ ਜਿਸ ਤੇ ਅੱਜ ਇਸ ਦੀ ਸ਼ੁਰੂਆਤ ਹੋਈ। ਇਹ ਖੇਡ ਮੇਲਾ ਟੂਰਨਾਮੈਂਟ ਬਠਿੰਡਾ ਰੋਡ ਐਸ.ਐਸ.ਪੀ ਦਫਤਰ ਦੇ ਨਜ਼ਦੀਕ ਪਿੰਡ ਸੰਗੂ ਧੋਣ ਦੇ ਵਿੱਚ ਖੇਡ ਗਰਾਊਂਡ ਵਿੱਚ ਹੋ ਰਹੀਆਂ ਹਨ। ਅੱਜ ਸ੍ਰੀ ਤੁਸ਼ਾਰ ਗੁਪਤਾ ਵੱਲੋਂ ਰੀਬਨ ਕੱਟ ਕੇ ਵਾਲੀਬਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ,ਇਸ ਮੌਕੇ ਮਨਮੀਤ ਸਿੰਘ ਢਿੱਲੋ ਐਸ.ਪੀ(ਡੀ),ਮਨਵਿੰਦਰ ਬੀਰ ਸਿੰਘ ਐਸ.ਪੀ.(ਪੀ.ਬੀ.ਆਈ),ਅਵਤਾਰ ਸਿੰਘ ਰਾਜਪਾਲ ਡੀ.ਐਸ.ਪੀ ਗਿੱਦੜਬਾਹਾ,ਅਮਨਦੀਪ ਸਿੰਘ ਡੀ.ਐਸ.ਪੀ (ਐਚ),ਨਵੀਨ ਕੁਮਾਰ ਡੀ.ਐਸ.ਪੀ,ਸਤਨਾਮ ਸਿੰਘ ਡੀ.ਐਸ.ਪੀ ਸ੍ਰੀ ਮੁਕਤਸਰ ਸਾਹਿਬ,ਸੁਖਜੀਤ ਸਿੰਘ ਡੀ.ਐਸ.ਪੀ,ਰਮਨਦੀਪ ਸਿੰਘ ਭੁੱਲਰ ਡੀ.ਐਸ.ਪੀ, ਇੰਸਪੈਕਟਰ ਗੁਰਵਿੰਦਰ ਸਿੰਘ, ਇੰਸਪੈਕਟਰ ਮਲਕੀਤ ਸਿੰਘ ਲਈ ਸਮੂਹ ਖਿਡਾਰੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।ਇਹ ਵੀ ਪੜ੍ਹੋ ਨਿਗਮ ਅੰਦਰ Congress ਦੀ ਇੱਕ ਹੋਰ ਵਿਕਟ ਡਿੱਗੀ,Dy Mayor ਮਾਸਟਰ ਹਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ
ਇਸ ਮੌਕੇ ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਅੱਜ ਟੂਰਨਾਮੈਂਟ ਵਾਲੀਬਾਲ ਦੀ ਸ਼ੁਰੂਆਤ ਹੋਈ ਆ ਇਹ ਟੂਰਨਾਮੈਂਟ ਤਿੰਨ ਦਿਨ 21-22-23 ਫਰਵਰੀ ਤੱਕ ਚੱਲੇਗਾ। ਕੁੱਲ 96 ਟੀਮਾਂ ਲੜਕੇ ਅਤੇ ਚਾਰ ਟੀਮਾਂ ਲੜਕੀਆਂ ਦੀਆਂ ਟੀਮਾਂ ਦੀ ਰਜਿਸਟਰੇਸ਼ਨ ਹੋਈ ਆ ਤੇ ਅੱਜ ਪਹਿਲੇ ਦਿਨ ਕੁੱਲ 48 ਟੀਮਾਂ ਦੇ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ। ਭਾਗ ਲੈਣ ਵਾਲੇ ਖਿਡਾਰੀਆਂ ਦੇ ਲਈ ਰਿਫਰੈਸ਼ਮੈਂਟ ਦਾ ਵੀ ਇੰਤਜਾਮ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਟੀਮਾਂ ਵੱਲੋਂ ਰਜਿਸਟਰੇਸ਼ਨ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ। ਭਾਗ ਲੈਣ ਵਾਲੀ ਹਰ ਟੀਮ ਦੇ ਮੈਂਬਰ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨ ਕੀਤਾ ਗਿਆ,ਉਹਨਾਂ ਦੱਸਿਆ ਕਿ ਪਹਿਲੀਆਂ ਛੇ ਜੇਤੂ ਟੀਮਾਂ ਨੂੰ ਪਹਿਲਾ ਇਨਾਮ 25000 ਸਮੇਤ ਟਰਾਫੀ, ਦੂਸਰਾ ਇਨਾਮ 15000 ਸਮੇਤ ਟਰਾਫੀ, ਤੀਸਰਾ ਇਨਾਮ 10000 ਸਮੇਤ ਟਰਾਫੀ, ਚੌਥਾ ਇਨਾਮ 6000 ਸਮੇਤ ਟਰਾਫੀ, ਪੰਜਵਾਂ ਇਨਾਮ 5000 ਸਮੇਤ ਟਰਾਫੀ ਤੋਂ ਇਲਾਵਾ ਛੇਵਾਂ ਇਨਾਮ 4000 ਸਮੇਤ ਟਰਾਫੀ ਮਿਲੇਗਾ।
ਇਹ ਵੀ ਪੜ੍ਹੋ ਤਿਹਾੜ ਜੇਲ੍ਹ ’ਚ ਬੰਦ ਚਰਚਿਤ ਗੈਂਗਸਟਰ ਦੀ ਪਤਨੀ ਪੁਲਿਸ ਵੱਲੋਂ ਗ੍ਰਿਫਤਾਰ
ਇਸ ਤੋਂ ਇਲਾਵਾ ਪਾਰਟੀਸਪੇਟ ਕਰਨ ਵਾਲੀ ਹਰ ਟੀਮ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਟੀ ਸ਼ਰਟਾਂ ਵੀ ਦਿੱਤੀਆਂ ਜਾਣਗੀਆਂ, ਟੂਰਨਾਮੈਂਟ ਵਿੱਚ ਆਉਣ ਵਾਲੇ ਖਿਡਾਰੀਆਂ ਤੋਂ ਇਲਾਵਾ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਸਿੱਪੀ ਗਿੱਲ, ਹਰਸਿਮਰਨ ਕੰਗ, ਅਤੇ ਗਗਨ ਕੋਕਰੀ ਵੱਲੋਂ ਖੁੱਲਾ ਅਖਾੜਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਮੁਕਤਸਰ ਸਾਹਿਬ ਪੁਲਿਸ ਦੇ ਗਾਇਕ ਨਾਇਬ ਸਿੰਘ ਨੂਰੀ, ਜੈਮੀ ਢਿੱਲੋ, ਪਰਮਜੀਤ ਸਿੰਘ, ਅਤੇ ਮੁਕਤਸਰ ਜ਼ਿਲ੍ਹੇ ਦੇ ਸਿੰਗਰ ਪਰਮ ਜਟਾਣਾ ਵੱਲੋਂ ਗੀਤ ਗਾਏ ਗਏ।ਐਸਐਸਪੀ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਅਤੇ ਆਮ ਲੋਕ ਇਸ ਟੂਰਨਾਮੈਂਟ ਵਿੱਚ ਆ ਕੇ ਸ਼ਿਰਕਤ ਕਰਨ।ਉਹਨਾਂ ਇਹ ਵੀ ਕਿਹਾ ਜੇਕਰ ਤੁਸੀਂ ਕੋਈ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪਲਾਈਨ ਨੰਬਰ 8054942100 ਤੇ ਜਾਣਕਾਰੀ ਦੇ ਸਕਦੇ ਹੋ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਨਸ਼ਾ ਮੁਕਤ ਪੰਜਾਬ ਦੇ ਸੰਕਲਪ ਲਈ ਮੁਕਤਸਰ ਪੁਲਿਸ ਦੇ ਖੇਡ ਟੂਰਨਾਮੈਂਟ ਸ਼ੁਰੂਆਤ।"