Haryana News: ਖਿਡਾਰੀਆਂ ਦਾ ਹੋਵੇਗਾ 20 ਲੱਖ ਰੁਪਏ ਦਾ ਮੈਡੀਕਲ ਬੀਮਾ: ਮੁੱਖ ਮੰਤਰੀ

0
37

👉ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਹਰਿਆਣਾ ਕੁਸ਼ਤੀ ਦੰਗਲ ਦੇ ਸਮਾਪਨ ਮੌਕੇ ’ਤੇ ਕੀਤੀ ਸ਼ਿਰਕਤ
👉ਸੂਬੇ ਪੱਧਰ ’ਤੇ ਪ੍ਰਤੀ ਸਾਲ ਤਿੰਨ ਵਧੀਆ ਅਖਾੜਿਆਂ ਨੂੰ ਦਿੱਤੀ ਜਾਵੇਗੀ 50 ਲੱਖ ਰੁਪਏ, 30 ਲੱਖ ਰੁਪਏ ਤੇ 20 ਲੱਖ ਰੁਪਏ ਦੀ ਸਹਾਇਤਾ

ਚੰਡੀਗੜ੍ਹ, 13 ਦਸੰਬਰ: Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਦੀ ਬਦੌਲਤ ਹਰਿਆਣਾ ਦਾ ਨਾਂਅ ਵਿਸ਼ਵ ਦੇ ਖੇਡ ਨਕਸ਼ੇ ’ਤੇ ਚਮਕ ਰਿਹਾ ਹੈ। ਸੂਬੇ ਵਿਚ ਲਗਾਤਾਰ ਵੱਧ ਰਹੀ ਖੇਡ ਸਭਿਆਚਾਰ ਨੂੰ ਦੇਖਦੇ ਹੋਏ ਸਰਕਾਰ ਨੇ ਖਿਡਾਰੀਆਂ ਦੇ ਪ੍ਰੋਤਸਾਹਨ ਅਤੇ ਭਲਾਈ ਲਈ ਆਪਣੇ ਸੰਕਲਪ ਪੱਤਰ 2024 ਵਿਚ ਹਰ ਖਿਡਾਰੀ ਨੂੰ 20 ਲੱਖ ਰੁਪਏ ਦੀ ਮੈਡੀਕਲ ਬੀਮਾ ਕਵਰ ਦੇਣ ਦਾ ਸੰਕਲਪ ਲਿਆ ਹੈ। ਇਸੀ ਤਰ੍ਹਾ, ਸੂਬਾ ਪੱਧਰ ’ਤੇ ਪ੍ਰਤੀ ਸਾਲ ਤਿੰਨ ਵਧੀਆ ਅਖਾਡਿਆਂ ਨੂੰ 50 ਲੱਖ ਰੁਪਏ, 30 ਲੱਖ ਰੁਪਏ ਤੇ 20 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜਿਲ੍ਹਾ ਪੱਧਰ ’ਤੇ ਵੀ ਤਿੰਨ ਵਧੀਆ ਅਖਾੜਿਆਂ ਨੂੰ 15 ਲੱਖ, 10 ਲੱਖ ਅਤੇ 5 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ ਭਾਜਪਾ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਤੋਂ ਕਿਉਂ ਡਰ ਰਹੀ ਹੈ: ਬਾਜਵਾ

ਮੁੱਖ ਮੰਤਰੀ ਕੁਰੂਕਸ਼ੇਤਰ ਵਿਚ ਹਰਿਆਣਾ ਕੁਸ਼ਤੀ ਦੰਗਲ ਦੇ ਸਮਾਪਨ ਮੌਕੇ ’ਤੇ ਬੋਲ ਰਹੇ ਸਨ। ਇਸ ਮੌਕੇ ’ਤੇ ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਇਸ ਦੰਗਲ ਵਿਚ ਜਿਲ੍ਹਾ ਅਤੇ ਖੇਤਰੀ ਪੱਧਰ ’ਤੇ 500 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ। ਇਹ ਮਾਣ ਦੀ ਗੱਲ ਹੈ ਕਿ ਅੱਜ ਕੁਸ਼ਤੀ ਦੇ ਵੱਖ-ਵੱਖ ਸ਼੍ਰੇਣੀਆਂ ਦੇ ਫਾਈਨਲ ਰਾਊਂਡ ਵਿਚ ਪਹੁੰਚੇ 32 ਪਹਿਲਵਾਨਾਂ ਵਿੱਚੋਂ 16 ਕੁੜੀਆਂ ਹਨ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਡਾਂ ਦੀ ਧਰਤੀ ਹੈ। ਆਬਾਦੀ ਤੇ ਖੇਤਰਫਲ ਦੀ ਦ੍ਰਿਸ਼ਟੀ ਨਾਲ ਹਰਿਆਣਾ ਬੇਸ਼ੱਕ ਛੋਟਾ ਸੂਬਾ ਹੈ, ਪਰ ਖੇਡ ਦੇ ਖੇਤਰ ਵਿਚ ਸੂਬੇ ਦੀ ਊਪਲਬਧੀਆਂ ਬੇਮਿਸਾਨ ਹਨ।

ਇਹ ਵੀ ਪੜ੍ਹੋ ‘ਇੱਕ ਦੇਸ਼,ਇੱਕ ਚੋਣ’ਤੋਂ ਪਹਿਲਾਂ’ਇੱਕ ਦੇਸ਼,ਇੱਕ ਸਿੱਖਿਆ ਤੇ ਇੱਕ ਸਿਹਤ ਪ੍ਰਣਾਲੀ’ਨੂੰ ਯਕਾਨੀ ਬਣਾਏ ਕੇਂਦਰ:ਭਗਵੰਤ ਸਿੰਘ ਮਾਨ

ਹਰਿਆਣਾ ਨੇ ਖੇਡ ਦੇ ਖੇਤਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿਚ ਮਜਬੂਤ ਖੇਡ ਇੰਫ੍ਰਾਸਟਕਚਰ ਤਿਆਰ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਸਾਰੀ ਆਧੁਨਿਕ ਸਹੂਲਤਾਂ ਪ੍ਰਾਪਤ ਹੋ ਸਕਣ। ਸੂਬਾ ਸਰਕਾਰ ਨੇ ਖੇਡ ਨਰਸਰੀਆਂ ਖੋਲੀਆਂ ਹਨ ਅਤੇ ਖਿਡਾਰੀਆਂ ਨੂੰ ਮਾਲੀ ਸਹਾਇਤਾ ਦੇ ਨਾਲ-ਨਾਲ ਆਧੁਨਿਕ ਸਿਖਲਾਈ ਦੀ ਵਿਵਸਥਾ ਕੀਤੀ ਹੈ। ਇਸ ਸਮੇਂ ਸੂਬੇ ਵਿਚ 1489 ਖੇਡ ਨਰਸਰੀਆਂ ਕੰਮ ਕਰ ਰਹੀਆਂ ਹਨ। ਇੰਨ੍ਹਾਂ ਵਿਚ 37 ਹਜਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ। ਇੰਨ੍ਹਾਂ ਨਰਸਰੀਆਂ ਵਿਚ ਨਾਮਜਦ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 1500 ਰੁਪਏ ਤਅੇ 15 ਤੋਂ 19 ਸਾਲ ਦੀ ਊਮਰ ਦੇ ਖਿਡਾਰੀਆਂ ਨੂੰ 2000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here