Sri Muktsar Sahib News: Sri Muktsar Sahib Police ;ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਡੀ.ਆਈ.ਜੀ ਫਰੀਦਕੋਟ ਸ੍ਰੀਮਤੀ ਨਿਲਾਂਬਰੀ ਜਗਦਲੇ ਵਿਜੇ ਅਤੇ ਐਸ.ਐਸ.ਪੀ. ਡਾ. ਅਖਿਲ ਚੌਧਰੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਅੰਤਰ-ਜ਼ਿਲ੍ਹਾ ਹੈਰੋਇਨ ਸਪਲਾਈ ਚੇਨ ਨੂੰ ਸਫਲਤਾਪੂਰਵਕ ਰੋਕ ਦਿਆ 04 ਕਿਲੋ ਹੈਰੋਇਨ ਸਮੇਤ 02 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।
ਇਹ ਵੀ ਪੜ੍ਹੋ Bathinda Police ਵੱਲੋਂ 222 ਗੁੰਮ ਹੋਏ ਮੋਬਾਈਲ ਫੋਨ ਮਾਲਕਾਂ ਦੇ ਕੀਤੇ ਹਵਾਲੇ
ਜਿਨ੍ਹਾਂ ਦੇ ਲਿੰਕ ਕਈ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰੀ ਨਾਲ ਜੁੜ੍ਹੇ ਹੋਏ ਹਨ ।ਇਹ ਕਾਰਵਾਈ ਕਰਦਿਆਂ, ਸੀ.ਆਈ.ਏ-2 ਮਲੋਟ ਪੁਲਿਸ ਟੀਮ ਨੇ ਐਸ.ਪੀ (ਡੀ) ਅਤੇ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਕੀਤੀ ਗਈ।ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਸੀ.ਆਈ.ਏ-2 ਮਲੋਟ ਪੁਲਿਸ ਵੱਲੋਂ ਬਠਿੰਡਾ ਰੋਡ ਪੁਲ ਅਤੇ ਪਿੰਡ ਜੰਡਵਾਲਾ ਵੱਲ ਜਾਂਦੀ ਰੋਡ, ‘ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ ਦੁਖਦ ਖਬਰ; ਬਠਿੰਡਾ ਦੇ ਨਾਮੀ ਪੱਤਰਕਾਰ ਦੇ ਨੌਜਵਾਨ ਪੁੱਤਰ ਦੀ ਆਸਟਰੇਲੀਆ ‘ਚ ਹਾਦਸੇ ਵਿਚ ਹੋਈ ਮੌ+ਤ
ਇਸ ਦੌਰਾਨ ਇੱਕ ਕਾਰ (ਨੰਬਰ DL-9CAQ-8675) ਨੂੰ ਰੋਕਿਆ ਗਿਆ ਜਿਸ ਵਿੱਚ ਸਵਾਰ ਦੋ ਨੌਜਵਾਨਾਂ ਸਵਾਰ ਸਨ, ਡਰਾਈਵਰ ਨੇ ਆਪਣਾ ਨਾਮ ਮਨਪ੍ਰੀਤ ਸ਼ਰਮਾ ਉਰਫ਼ ਪ੍ਰੀਤ ਵਾਸੀ ਹਰਗੋਬਿੰਦ ਨਗਰ, ਮਲੋਟ ਦੱਸਿਆ, ਜਦਕਿ ਕੰਡਕਟਰ ਸੀਟ ‘ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਸੁਖਵੀਰ ਸਿੰਘ ਵਾਸੀ ਦਵਿੰਦਰਾ ਵਾਲੀ ਗਲੀ, ਮਲੋਟ ਦੱਸਿਆ।ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ‘ਤੇ ਦੋਸ਼ੀਆਂ ਦੀ ਕਾਰ ਅਤੇ ਕਬਜ਼ੇ ਦੀ ਤਲਾਸ਼ੀ ਕੀਤੀ ਗਈ ਤਾਂ ਕਾਰ ਵਿੱਚੋਂ ਕੁੱਲ 04 ਕਿਲੋ ਹੈਰੋਇਨ ਬਰਾਮਦ ਹੋਈ। ਪੁਲਿਸ ਬੁਲਾਰੇ ਮੁਤਾਬਕ ਮੁਲਜਮਾਂ ਵਿਰੁਧ ਪਹਿਲਾਂ ਵੀ ਕਈ-ਕਈ ਕੇਸ ਦਰਜ਼ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


