Bathinda News:ਸਥਾਨਕ ਐਸ.ਐਸ.ਡੀ. ਗਰੁੱਪ ਆਫ਼ ਗਰਲਜ਼ ਕਾਲਜਿਜ਼ ਵਿਖੇ 43ਵੀਂ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ । ਇਸ ਦੌਰਾਨ ਮਿਸ. ਸਿਫ਼ਤ ਕੌਰ ਸਮਰਾ (ਉਲੰਪਿਕ ਸੋਨ ਤਗਮਾ ਜੇਤੂ ਏਸ਼ੀਅਨ ਖੇਡਾਂ ਦੀ ਵਿਸ਼ਵ ਰਿਕਾਰਡ ਹੋਲਡਰ) ਮੁੱਖ ਮਹਿਮਾਨ ਅਤੇ ਐਸ.ਐਸ.ਡੀ.ਸਭਾ ਪ੍ਰਧਾਨ ਸੀਨੀਅਰ ਐਡਵੋਕੇਟ ਅਭੈ ਸਿੰਗਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਐਸ.ਐਸ.ਡੀ. ਗਰੁੱਪ ਆਫ ਗਰਲਜ਼ ਕਾਲਜਿਜ਼ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਸੰਜੈ ਗੋਇਲ, ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਬੀ.ਐੱਡ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਬਿਮਲਾ ਸਾਹੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਪਲਾਂਟਰ ਅਤੇ ਫੁੱਲਾਂ ਦੇ ਗੁੱਲਦਸਤੇ ਨਾਲ ਸਵਾਗਤ ਕੀਤਾ ਗਿਆ ।
ਇਹ ਵੀ ਪੜ੍ਹੋ Delhi ਦੀ ਸੱਤਾ ’ਚ ‘ਔਰਤਾਂ’ ਦੀ ਸਰਦਾਰੀ! CM ਤੋਂ ਬਾਅਦ ਹੁਣ ਨੇਤਾ ਵਿਰੋਧੀ ਧਿਰ ਵੀ ‘ਔਰਤ’ ਬਣੀ
ਇਸ ਅਥਲੈਟਿਕ ਮੀਟ ਵਿੱਚ ਐਸ.ਐਸ.ਡੀ.ਸਭਾ ਦੇ ਮੀਤ ਪ੍ਰਧਾਨ ਕੇਵਲ ਕ੍ਰਿਸ਼ਨ ਅਗਰਵਾਲ, ਐਸ.ਐਸ.ਡੀ.ਸਭਾ ਦੇ ਸਕੱਤਰ ਅਨਿਲ ਗੁਪਤਾ, ਐਸ.ਐਸ.ਡੀ. ਸਭਾ ਦੇ ਖਜ਼ਾਨਾ ਸਕੱਤਰ ਜਤਿੰਦਰ ਕੁਮਾਰ ਗੁਪਤਾ, ਐਸ.ਐਸ.ਡੀ. ਸਭਾ ਦੇ ਪ੍ਰਬੰਧਕ ਸਕੱਤਰ ਵਿਸਵਾ ਮਿੱਤਰ, ਐਸ.ਐਸ.ਡੀ. ਗਰਲਜ਼ ਕਾਲਜ ਪੈਟਰਨ ਤਰਸੇਮ ਚੰਦ ਗੋਇਲ, ਐਸ.ਐਸ.ਡੀ. ਗਰੁੱਪ ਆਫ਼ ਗਰਲਜ਼ ਕਾਲਜ ਦੇ ਪ੍ਰਸ਼ਾਸਕੀ ਸਕੱਤਰ ਅਨਿਲ ਸਿੰਗਲਾ (ਭੋਲਾ), ਐਸ.ਐਸ.ਡੀ.ਵਿਟ ਦੇ ਮੀਤ ਪ੍ਰਧਾਨ ਜਸਵੰਤ ਸਿੰਗਲਾ, ਐਸ.ਐਸ.ਡੀ.ਵਿਟ ਦੇ ਸਕੱਤਰ ਆਸ਼ੂਤੋਸ਼ ਚੰਦਰ ਸ਼ਰਮਾ, ਐਸ.ਐਸ.ਡੀ.ਵਿਟ ਦੇ ਕਾਰਜਕਾਰੀ ਪ੍ਰਧਾਨ ਦੁਰਗੇਸ਼ ਜਿੰਦਲ, ਐਸ.ਐਸ.ਡੀ. ਬੀ.ਐੱਡ ਕਾਲਜ ਦੇ ਸੀਨੀਅਰ ਮੀਤ ਪ੍ਰਧਾਨ ਅਜੈ ਗੁਪਤਾ ਅਤੇ ਬਾਕੀ ਵਿਦਿਅਕ ਅਦਾਰਿਆ ਦੇ ਅਹੁੱਦੇਦਾਰ ਸਾਹਿਬਾਨ ਵੱਲੋਂ ਵੀ ਸ਼ਿਰਕਤ ਕੀਤੀ ਗਈ ।
ਇਹ ਵੀ ਪੜ੍ਹੋ ਭਿਆਨਕ ਸੜਕ ਹਾਦਸੇ ’ਚ ਮਾਸੂਮ ਬੱਚੀ ਸਹਿਤ ਪ੍ਰਵਾਰ ਦੇ ਪੰਜ ਜੀਆਂ ਦੀ ਹੋਈ ਮੌ+ਤ
ਅਥਲੈਟਿਕ ਮੀਟ ਦੇ ਸ਼ੁਰੂਆਤ ਵਿੱਚ ਸਰੋਜਨੀ ਨਾਇਡੂ, ਅੰਮ੍ਰਿਤਾ ਪ੍ਰੀਤਮ, ਕਲਪਨਾ ਚਾਵਲਾ, ਰਾਣੀ ਲਕਸ਼ਮੀ ਬਾਈ ਅਤੇ ਮਾਤਾ ਗੁਜਰੀ ਹਾਊਸ ਅਧੀਨ ਕਾਲਜ ਵਿਦਿਆਰਥਣਾਂ ਨੇ ਮਾਰਚ ਪਾਸਟ ਕੀਤਾ ਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ । ਮੁੱਖ ਮਹਿਮਾਨ ਨੇ ਸਪੋਰਟਸ ਮੀਟ ਦੀ ਸ਼ੁਰੂਆਤ ਦਾ ਐਲਾਨ ਕੀਤਾ ਅਤੇ ਝੰਡਾ ਲਹਿਰਾਇਆ । ਮੰਚ ਸੰਚਾਲਨ ਡਾ. ਪੋਮੀ ਬਾਂਸਲ (ਐਚ.ਓ.ਡੀ., ਕਾਮਰਸ), ਡਾ. ਤਰੂ ਮਿੱਤਲ (ਐਚ.ਓ.ਡੀ., ਮੈਥ), ਡਾ. ਏਕਤਾ (ਅਸਿਸਟੈਂਟ ਪ੍ਰੋਫੈਸਰ), ਅਤੇ ਸ਼੍ਰੀਮਤੀ ਪੁਨੀਤ ਸਿੱਧੂ (ਅਸਿਸਟੈਂਟ ਪ੍ਰੋਫੈਸਰ) ਵੱਲੋਂ ਕੀਤਾ ਗਿਆ । ਇਨਾਮ ਵੰਡ ਸਮਾਰੋਹ ਤੋਂ ਬਾਅਦ ਸਪੋਰਟਸ ਮੀਟ ਬੰਦ ਦਾ ਐਲਾਨ ਕੀਤਾ ਗਿਆ ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਐਸ.ਐਸ.ਡੀ. ਗਰੁੱਪ ਆਫ਼ ਗਰਲਜ਼ ਕਾਲਜਿਜ਼ ‘ਚ ਕਰਵਾਈ ਗਈ 43ਵੀਂ ਸਲਾਨਾ ਅਥਲੈਟਿਕਸ ਮੀਟ"