SSP ਦਾ ਆਦੇਸ਼; ਸਮੂਹ GOs ਅਤੇ SHOs ਸਵੇਰੇ 10 ਤੋਂ ਦੁਪਿਹਰ 02 ਵਜੇ ਤੱਕ ਰਹਿਣਗੇ ਆਪਣੇ ਦਫਤਰਾਂ ’ਚ ਹਾਜ਼ਰ

0
444
+2

Mukatsar News: ਜਿਲ੍ਹਾ ਪੁਲਿਸ ਮੁਖੀ ਅਖਿਲ ਚੌਧਰੀ ਨੇ ਆਮ ਪਬਲਿਕ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਤੁਰੰਤ ਹੱਲ ਕਰਨ ਲਈ ਜਿਲ੍ਹੇ ਵਿੱਚ ਤਾਇਨਾਤ ਸਾਰੇ ਗਜਟਿਡ ਅਫਸਰਾਂ ਅਤੇ ਮੁੱਖ ਅਫਸਰਾਨ ਥਾਣਾ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਆਪਣੇ ਦਫ਼ਤਰ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਐਸ.ਐਸ.ਪੀ ਨੇ ਦੱਸਿਆ ਕਿ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਉਹਨਾਂ ਸਮੂਹ ਜੀ.ਓਜ਼ ’ਤੇ ਐਸਐਚਓਜ਼ ਆਪਣੇ ਦਫਤਰਾਂ ਵਿੱਚ ਹਾਜਰ ਰਹਿ ਕੇ ਪਬਲਿਕ ਦੀਆਂ ਸਮੱਸਿਆਂ ਸੁਣ ਕੇ ਉਹਨਾਂ ਦਾ ਹੱੱਲ ਕਰਨਗੇ, ਤਾਂ ਜੋ ਪਲਬਿਕ ਨੂੰ ਕਿਸੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ  ਵੱਡੀ ਖ਼ਬਰ; 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ SHO ਤੇ ASI ਗ੍ਰਿਫ਼ਤਾਰ

ਉਹਨਾਂ ਕਿਹਾ ਕਿ ਆਮ ਲੋਕ ਆਪਣੀਆਂ ਸ਼ਿਕਾਇਤਾਂ, ਸੁਝਾਅ ਜਾਂ ਹੋਰ ਜ਼ਰੂਰੀ ਮੁੱਦੇ ਲੈ ਕੇ ਉਹਨਾ ਦੇ ਦਫ਼ਤਰ ਬੇਝਿਜਕ ਮਿਲ ਸਕਦੇ ਹਨ। ਜਿਲ੍ਹਾ ਮੁਲਿਸ ਮੁਖੀ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਣਕ ਦੀ ਕਟਾਈ ਅਤੇ ਵਿਕਰੀ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਅਤੇ ਆਮ ਪਬਲਿਕ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਨਕਦੀ ਦਾ ਲੈਣ ਦੇਣ ਹੋਵੇਗਾ ਅਤੇ ਵਹੀਕਲਾਂ ਦੀ ਵੀ ਆਵਾਜਾਈ ਵਧੇਗੀ ਜਿਸ ਕਰਕੇ ਪੁਲਿਸ ਵੱਲੋਂਂ ਪੈਟਰੋਲਿੰਗ ਵਧਾਈ ਗਈ ਹੈ ਅਤੇ ਟਰੈਫਿਕ ਦੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+2

LEAVE A REPLY

Please enter your comment!
Please enter your name here