‘Walk the Talk’ ਪ੍ਰੋਗਰਾਮ ਅਧੀਨ SSP,ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਮੁਲਾਜ਼ਮਾਂ ਲਈ ਮੋਰਨਿੰਗ ਵਾਕ ਦਾ ਆਯੋਜਨ

0
29
+1

Muktsar News:ਸ਼੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮਾਂ ਨੂੰ ਤੰਦਰੁਸਤੀ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਡਾ. ਅਖਿਲ ਚੌਧਰੀ,ਐਸ.ਐਸ.ਪੀ., ਸ਼੍ਰੀ ਮੁਕਤਸਰ ਸਾਹਿਬ ਵੱਲੋਂ “Walk the Talk” ਪ੍ਰੋਗਰਾਮ ਤਹਿਤ ਇੱਕ ਵਿਸ਼ੇਸ਼ ਮੋਰਨਿੰਗ ਵਾਕ ਦਾ ਆਯੋਜਨ ਕੀਤਾ ਗਿਆ।ਇਹ ਮੋਰਨਿੰਗ ਵਾਕ ਸਵੇਰੇ 6 ਵਜੇ ਬਠਿੰਡਾ ਰੋਡ ਨੇੜੇ ਥਾਂਦੇਵਾਲਾ ਰੋਡ ਤੋਂ ਸ਼ੁਰੂ ਹੋਈ ਅਤੇ ਪਿੰਡ ਥਾਂਦੇਵਾਲਾ ਰਾਹੀਂ 8 ਕਿਲੋਮੀਟਰ ਦਾ ਰੂਟ ਤੈਅ ਕਰਕੇ ਬਠਿੰਡਾ ਰੋਡ ‘ਤੇ ਸਮਾਪਤ ਹੋਈ।
👉ਅਧਿਕਾਰੀਆਂ ਦੀ ਸ਼ਮੂਲੀਅਤ
ਇਸ ਮੁਹਿੰਮ ਵਿੱਚ ਕਵਲਪ੍ਰੀਤ ਸਿੰਘ ਚਾਹਲ (ਐਸ.ਪੀ.ਐਚ.),ਸੁਖਜੀਤ ਸਿੰਘ (ਡੀ.ਐਸ.ਪੀ.),ਅਮਨਦੀਪ ਸਿੰਘ (ਡੀ.ਐਸ.ਪੀ.),ਰਮਨਪ੍ਰੀਤ ਸਿੰਘ ਗਿੱਲ (ਡੀ.ਐਸ.ਪੀ. ਡੀ.), ਅਤੇ ਐਸ.ਐਚ.ਓ. ਤੋਂ ਇਲਾਵਾ ਜ਼ਿਲ੍ਹੇ ਦੇ ਲਗਭਗ 150 ਪੁਲਿਸ ਮੁਲਾਜ਼ਮ ਹਾਜ਼ਰ ਰਹੇ।

ਇਹ ਵੀ ਪੜ੍ਹੋ  ਬਾਲਾ.ਤਕਾ/ਰੀ ਪਾਸਟਰ ਬਲਜਿੰਦਰ ਸਿੰਘ ਨੂੰ ਹੋਈ ਉਮਰ ਕੈਦ

👉ਐਸ.ਐਸ.ਪੀ. ਵੱਲੋਂ ਸੰਦੇਸ਼: ਸਿਹਤ ਅਤੇ ਪੁਲਿਸ ਡਿਊਟੀ
ਪੁਲਿਸ ਮੁਲਾਜ਼ਮਾਂ ਲਈ ਸਿਹਤਮੰਦ ਰਹਿਣਾ ਬਹੁਤ ਜਰੂਰੀ ਹੈ, ਕਿਉਂਕਿ ਸਿਹਤ ਉਨ੍ਹਾਂ ਦੀ ਡਿਊਟੀ ਦੇ ਪ੍ਰਦਰਸ਼ਨ ’ਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਤੰਦਰੁਸਤੀ ਨਾਲ ਸਰੀਰਕ ਤਾਕਤ ਅਤੇ ਮਾਨਸਿਕ ਸੁਖਾਅਤ ਮਿਲਦੀ ਹੈ। ਰੋਜ਼ਾਨਾ ਵਿਆਯਾਮ ਅਤੇ ਸਿਹਤਮੰਦ ਆਹਾਰ ਸਾਡੇ ਕੰਮ ਲਈ ਜ਼ਰੂਰੀ ਊਰਜਾ ਦਿੰਦੇ ਹਨ।ਜੇਕਰ ਅਸੀਂ ਤੰਦਰੁਸਤ ਰਹਾਂਗੇ, ਤਾਂ ਹੀ ਅਸੀਂ ਆਪਣੀ ਡਿਊਟੀ ਦ੍ਰਿੜਤਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾ ਸਕਾਂਗੇ। ਚੁਸਤ ਅਤੇ ਸਿਹਤਮੰਦ ਰਹਿਣਾ ਸਾਨੂੰ ਹੋਰ ਤੇਜ਼, ਸਮਝਦਾਰ ਅਤੇ ਉੱਤਮ ਢੰਗ ਨਾਲ ਕੰਮ ਕਰਨ ਯੋਗ ਬਣਾਉਂਦਾ ਹੈ।ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਰੋਜ਼ਾਨਾ ਸਵੇਰ ਦੀ ਸੈਰ, ਵਿਆਯਾਮ, ਯੋਗਾ ਅਤੇ ਪੌਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਉਲੇਖ ਕੀਤਾ,“ਜੇਕਰ ਅਸੀਂ ਤੰਦਰੁਸਤ ਰਹਾਂਗੇ, ਤਾਂ ਹੀ ਅਸੀਂ ਆਪਣੀ ਡਿਊਟੀ ਦ੍ਰਿੜਤਾ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾ ਸਕਾਂਗੇ। ਚੁਸਤ ਅਤੇ ਸਿਹਤਮੰਦ ਰਹਿਣਾ ਸਾਨੂੰ ਹੋਰ ਤੇਜ਼, ਸਮਝਦਾਰ ਅਤੇ ਉਤਮ ਢੰਗ ਨਾਲ ਕੰਮ ਕਰਨ ਯੋਗ ਬਣਾਉਂਦਾ ਹੈ।”

ਇਹ ਵੀ ਪੜ੍ਹੋ Bikram Majitha Drug Case; ਹੁਣ ਨਵੀਂ SIT ਬਣੀ

👉ਮੁਲਾਜ਼ਮਾਂ ਵੱਲੋਂ ਵਚਨਬੱਧਤਾ

ਇਸ ਮਹੱਤਵਪੂਰਨ ਜਾਗਰੂਕਤਾ ਮੁਹਿੰਮ ਦੌਰਾਨ, ਪੁਲਿਸ ਮੁਲਾਜ਼ਮਾਂ ਨੇ ਤੰਦਰੁਸਤੀ ਅਤੇ ਸਿਹਤਮੰਦ ਜੀਵਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਨ ਦਾ ਪ੍ਰਣ ਲਿਆ।ਇਹ ਮੁਹਿੰਮ ਪੁਲਿਸ ਬਲ ਵਿੱਚ ਇਕ ਨਵੇਂ ਉਤਸ਼ਾਹ ਅਤੇ ਉਰਜਾ ਭਰਨ ਦੀ ਕੋਸ਼ਿਸ਼ ਹੈ, ਜੋ ਕਿ ਨਾ ਕੇਵਲ ਉਨ੍ਹਾਂ ਦੀ ਵਿਅਕਤੀਗਤ ਤੰਦਰੁਸਤੀ ਲਈ ਲਾਭਕਾਰੀ ਹੋਵੇਗੀ, ਸਗੋਂ ਉਹਨਾਂ ਦੀ ਕਾਰਗੁਜ਼ਾਰੀ ਅਤੇ ਡਿਊਟੀ ਨਿਭਾਉਣ ਦੀ ਯੋਗਤਾ ਵਿੱਚ ਵੀ ਨਿਖਾਰ ਲਿਆਉਣ ਵਿੱਚ ਸਹਾਇਕ ਰਹੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here