WhatsApp Image 2024-10-26 at 19.49.35
WhatsApp Image 2024-10-30 at 17.40.47
980x 450 Pixel Diwali ads
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 07.25.43
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ‘ਚ ਬਿਨ੍ਹਾਂ ਨੰਬਰ ਦੇ ਸੜਕ ‘ਤੇ ਚੱਲਣ ਵਾਲੇ ਵਾਹਨਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ

17 Views

ਸਰਕਾਰੀ ਬੱਸਾਂ ਕਿਸੇ ਵੀ ਢਾਬੇ ‘ਤੇ ਖੜੀਆਂ ਮਿਲੀਆਂ ਤਾਂ ਹੋਵੇਗੀ ਸਖਤ ਕਾਰਵਾਈ  ਅਨਿਲ ਵਿਜ

ਚੰਡੀਗੜ੍ਹ, 5 ਨਵੰਬਰ: ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬੇ ਵਿਚ ਬਿਨ੍ਹਾਂ ਨੰਬਰ ਦੇ ਕੋਈ ਵੀ ਵਾਹਨ ਸੜਕ ‘ਤੇ ਨਹੀਂ ਹੋਣਾ ਚਾਹੀਦਾ ਹੈ, ਜੇਕਰ ਅਜਿਹਾ ਕੋਈ ਵੀ ਵਾਹਨ ਅਜਿਹਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਕੋਈ ਵੀ ਸਰਕਾਰੀ ਬੱਸ ਕਿਸੇ ਵੀ ਪ੍ਰਾਈਵੇਟ ਢਾਬੇ ‘ਤੇ ਖੜੀ ਨਾ ਮਿਲੇ। ਸ੍ਰੀ ਵਿਜ ਅੱਜ ਇੱਥੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ।ਉਨ੍ਹਾਂ ਨੇ ਅਧਿਕਾਰੀਆਂ ਨੁੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਾਰੇ ਜਨਰਲ ਮੈਨੇਜਰ ਰੋਜਾਨਾ ਬੱਸ ਸਟੈਂਡ ਚੈਕ ਕਰਨ ਅਤੇ ਸੂਬੇ ਵਿਚ ਬਿਨ੍ਹਾਂ ਪਰਮਿਟ ਦੇ ਚੱਲਣ ਵਾਲੇ ਵਾਹਨਾਂ ‘ਤੇ ਸਖਤ ਕਾਰਵਾਈ ਕੀਤੀ ਜਾਵੇ।

BIG BREAKING: ਬਹੁਜਨ ਸਮਾਜ ਪਾਰਟੀ ਨੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਪਾਰਟੀ ‘ਚੋਂ ਕੱਢਿਆ ਬਾਹਰ

ਉਨ੍ਹਾਂ ਨੇ ਕਿਹਾ ਕਿ ਬੱਸਾਂ ਦੇ ਆਉਣ-ਜਾਣ ਦੇ ਸਮੇਂ ਆਦਿ ਦੀ ਵਿਵਸਥਾ ਨੂੰ ਲੈ ਕੇ ਹਰ ਤਰ੍ਹਾ ਨਾਲ ਨਿਗਰਾਨੀ ਕੀਤੀ ਜਾਵੇ। ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਸਾਰੇ ਬੱਸ ਸਟੈਂਡਾਂ ‘ਤੇ ਪੀਣ ਦੇ ਪਾਣੀ ਦੀ ਵਿਵਸਥਾ, ਸਾਫ-ਸਫਾਈ, ਯਾਤਰੀਆਂ ਦੇ ਬੈਠਣ ਲਈ ਬੈਂਚ, ਲਾਇਟ ਅਤੇ ਪੱਖਿਆਂ ਸਮੇਤ ਮੇਂਟੇਨੈਂਸ ਦੇ ਕੰਮਾਂ ਦਾ ਪ੍ਰਾਥਮਿਕਤਾ ਦੇ ਆਧਾਰ ‘ਤੇ ਦਰੁਸਤ ਕੀਤਾ ਜਾਵੇ। ਇਸ ਦੇ ਨਾਲ ਹੀ ਉੱਥੇ ਖਾਣ ਪੀਣ ਦੀ ਵਸਤੂਆਂ ਨੂੰ ਰੋਜਾਨਾ ਚੈਕ ਕਰਵਾਇਆ ਜਾਵੇ।ਟ੍ਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਸ ਤਰ੍ਹਾ ਨਾਲ ਰੇਲਵੇ ਆਪਣੇ ਯਾਤਰੀਆਂ ਲਈ ਕੈਂਟੀਨ ਬਣਾਈ ਹੋਈ ਹੈ ਇਸੀ ਤਰਜ ‘ਤੇ ਬੱਸ ਅੱਡਿਆਂ ‘ਤੇ ਕੈਂਟੀਨ ਬਨਾਉਣ ਦੀ ਸੰਭਾਵਨਾਵਾਂ ਤਲਾਸ਼ੀ ਜਾਵੇ ਤਾਂ ਜੋ ਬੱਸ ਅੱਡੇ ‘ਤੇ ਆਉਣ ਵਾਲੇ ਯਾਤਰੀਆਂ ਨੁੰ ਬਿਹਤਰ ਵਿਵਸਥਾਵਾਂ ਦਿੱਤੀਆਂ ਜਾ ਸਕਣ।

ਝੋਨੇ ਦੀ ਨਿਰਵਿਘਨ ਖਰੀਦ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਘੇਰਿਆ ਡੀਸੀ ਦਾ ਘਰ

ਟ੍ਰਾਂਸਪੋਰਟ ਮੰਤਰੀ ਨੂੰ ਅਧਿਕਾਰੀਆਂ ਨੇ ਦਸਿਆ ਕਿ ਸੂਬੇ ਵਿਚ 4040 ਬੱਸਾਂ, 24 ਬੱਸ ਡਿਪੋ ਤੇ 13 ਸਬ-ਡਿਪੋ ਹਨ। ਇਸ ਦੇ ਨਾਲ ਹੀ 649 ਰੂਟਾਂ ‘ਤੇ ਸੂਬੇ ਦੇ ਅੰਦਰ ਰੂਟ, 443 ਸੂਬੇ ਦੇ ਬਾਹਰ ਰੂਟ, 877 ਪਿੰਡਾਂ ਦੇ ਬੱਸ ਰੂਟ ਹਨ। ਉਨ੍ਹਾਂ ਨੇ ਇਹ ਵੀ ਦਸਿਆ ਕਿ ਰੋਜਾਨਾ ਲਗਭਗ 11 ਲੱਖ ਕਿਲੋਮੀਟਰ ਬੱਸਾਂ ਚਲਦੀਆਂ ਹਨ। ਜਿਸ ਵਿਚ ਰੋਜਾਨਾ 10 ਲੱਖ ਤੋਂ ਵੱਧ ਯਾਤਰੀ ਯਾਤਰਾ ਕਰਦੇ ਹਨ। ਮੀਟਿੰਗ ਵਿਚ ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਰਾਜ ਟ੍ਰਾਂਸੋਪਰਟ ਵਿਭਾਗ ਦੇ ਨਿਦੇਸ਼ਕ ਸੁਜਾਨ ਸਿੰਘ, ਟ੍ਰਾਂਸਪੋਰਟ ਕਮਿਸ਼ਨਰ ਯਸ਼ੇਂਦਰ ਸਿੰਘ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਰਹੇ।

 

Related posts

ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਨੂੰ ਸੌਂਪਿਆ ਪੀਐਮ ਮੋਦੀ ਦਾ ਦੀਵਾਲੀ ਗਿਫਟ

punjabusernewssite

ਹਰਿਆਣਾ ਦੇ ਹਰ ਜ਼ਿਲ੍ਹੇ ’ਚ ਖੁਰਾਕ ਪਦਾਰਥਾਂ ਦੀ ਜਾਂਚ ਲਈ ਖੁੱਲੇਗੀ ਲੈਬ: ਅਨਿਲ ਵਿਜ

punjabusernewssite

ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ, ਕਮਿਸ਼ਨ ਵੱਲੋਂ ਤਿਆਰੀ ਮੁਕੰਮਲ

punjabusernewssite