Monday, February 2, 2026

15 ਅਗਸਤ ਦੇ ਮੱਦੇ ਨਜ਼ਰ ਜ਼ਿਲ੍ਹਾ ਮੁਕਤਸਰ ਸਾਹਿਬ ‘ਚ ਮਾਲਜ਼, ਮਾਰਕੀਟਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ‘ਤੇ ਸਖ਼ਤ ਨਿਗਰਾਨੀ

Date:

spot_img

👉SSP ਦੀ ਅਗਵਾਈ ਹੇਠ ਚੱਲੀ ਵਿਸ਼ੇਸ਼ ਚੈੱਕਿੰਗ ਮੁਹਿੰਮ
Muktsar News: ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 15 ਅਗਸਤ ਦੇ ਮੱਦੇ ਨਜ਼ਰ ਜ਼ਿਲ੍ਹਾ ਵਿੱਚ ਅਪਰਾਧਕ ਗਤੀਵਿਧੀਆਂ ‘ਤੇ ਨਕੇਲ ਪਾਉਣ, ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸ਼ੱਕੀ ਅੰਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਤੁਰੰਤ ਕਾਰਵਾਈ ਲਈ SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ (IPS) ਦੀ ਹਿਦਾਇਤ ‘ਤੇ 03 ਅਗਸਤ ਸ਼ਾਮ ਨੂੰ 05 ਵਜੇ ਤੋਂ ਰਾਤ 9 ਵਜੇ ਤੱਕ ਵਿਸ਼ੇਸ਼ ਨਿਗਰਾਨੀ, ਚੌਕਸੀ ਅਤੇ ਚੈੱਕਿੰਗ ਅਭਿਆਨ ਚਲਾਇਆ ਗਿਆ।ਇਹ ਮੁਹਿੰਮ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਸਬ-ਡਿਵੀਜ਼ਨਾਂ ਦੇ ਮਾਲਜ਼, ਮਾਰਕੀਟਾਂ, ਵਧੇਰੇ ਆਵਾਜਾਈ ਵਾਲੇ ਇਲਾਕੇ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਚਲਾਈ ਗਈ । ਪੁਲਿਸ ਵੱਲੋਂ, ਲੋਕਾਂ ਦੀ ਵਧੇਰੇ ਆਵਾਜਾਈ ਵਾਲਿਆਂ ਥਾਂਵਾ ਤੇ ਅਚਾਨਕ ਚੈਕਿੰਗ ਕਰਕੇ ਅਣਪਛਾਤੇ ਵਿਅਕਤੀਆਂ, ਬੇਵਜ੍ਹਾ ਫਿਰ ਰਹਿਆਂ ਲੋਕਾਂ ਅਤੇ ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦੀ ਜਾਂਚ ਕੀਤੀ।

ਇਹ ਵੀ ਪੜ੍ਹੋ  “ਯੁੱਧ ਨਸ਼ਿਆਂ ਵਿਰੁੱਧ” ; ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ, 6 ਮਣ ਭੁੱਕੀ ਸਹਿਤ ਦੋ ਕਾਬੂ

ਮੁਹਿੰਮ ਦੇ ਮੁੱਖ ਉਦੇਸ਼:ਲੋਕਾਂ ਦੀ ਜਾਨੋਮਾਲ ਦੀ ਸੁਰੱਖਿਆ ਨੂੰ ਪਹਿਲੀ ਤਰਜੀਹ ਦੇਣੀ,ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਪੁਛਗਿੱਛ,ਵਹੀਕਲ ਚੋਰੀ, ਮੋਬਾਈਲ ਛੀਨਾ-ਝਪਟੀ ਅਤੇ ਜੇਬ ਕਤਰੀ ਵਰਗੇ ਅਪਰਾਧਾਂ ਦੀ ਰੋਕਥਾਮ,ਮਾਲਜ਼ ਅਤੇ ਮਾਰਕੀਟਾਂ ਵਿੱਚ ਸ਼ਰਾਰਤੀ ਅੰਨਸਰਾਂ ਬਾਰੇ ਚੌਕਸੀ ਰੱਖਣੀ,ਜਨਤਕ ਥਾਵਾਂ ‘ਚ ਔਰਤਾਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਦੀ ਸੰਵੇਦਨਸ਼ੀਲਤਾ ਨਾਲ ਦੇਖਭਾਲ,ਸ਼ੱਕੀ ਵਹੀਕਲਾਂ ਦੀ ਜਾਂਚ ਅਤੇ ਨਕਲੀ ਨੰਬਰ ਪਲੇਟਾਂ ਵਾਲਿਆਂ ਵਿਰੁੱਧ ਕਾਰਵਾਈ,ਡਰੱਗ ਪੈਡਲਰਾਂ ਦੀ ਨਿਗਰਾਨੀ ਅਤੇ ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ।ਇਸ ਮੁਹਿੰਮ ਦੌਰਾਨ ਸ. ਨਵੀਨ ਕੁਮਾਰ (DSP, ਸ੍ਰੀ ਮੁਕਤਸਰ ਸਾਹਿਬ),ਸ. ਜਸਪਾਲ ਸਿੰਘ (DSP, ਲੰਬੀ),ਸ. ਅਵਤਾਰ ਸਿੰਘ (DSP, ਗਿੱਦੜਬਾਹਾ),ਸ. ਇਕਬਾਲ ਸਿੰਘ (DSP, ਮਲੋਟ) ਸ਼ਾਮਲ ਸਨ।ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਭਰ ਦੇ ਵੱਖ-ਵੱਖ ਥਾਣਿਆਂ ਤੋਂ ਕੁੱਲ 180 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ। ਇਨ੍ਹਾਂ ਟੀਮਾਂ ਨੇ ਵੱਖ-ਵੱਖ ਸਥਾਨਾਂ ਤੇ ਡਿਊਟੀ ਨਿਭਾਈ, ਜਿਸ ਵਿੱਚ ਮਾਲਜ਼, ਮਾਰਕੀਟਾਂ, ਬੱਸ ਅੱਡੇ, ਰੇਲਵੇ ਸਟੇਸ਼ਨ, ਕੌਚਿੰਗ ਸੈਂਟਰ ਅਤੇ ਹੋਰ ਜਨਤਕ ਥਾਵਾਂ ਸ਼ਾਮਲ ਸਨ।

ਇਹ ਵੀ ਪੜ੍ਹੋ  RTI ‘ਚ ਵੱਡਾ ਖੁਲਾਸਾ: ਬਠਿੰਡਾ ‘ਚ ਅੱਠ ਸਾਲਾਂ ‘ਚ ਹੋਏ 37 ਹਜ਼ਾਰ ਦੇ ਕਰੀਬ ਡੋਪ ਟੈਸਟ, 4430 ਨਿਕਲੇ ਪਾਜ਼ੀਟਿਵ

ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ:SSP ਡਾ. ਅਖਿਲ ਚੌਧਰੀ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ 24 ਘੰਟੇ ਸੁਰੱਖਿਆ ਲਈ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਿਸੇ ਸ਼ੱਕੀ ਹਾਲਤ ਜਾਂ ਸ਼ਰਾਰਤੀ ਗਤੀਵਿਧੀ ਨੂੰ ਦੇਖੇ, ਤਾਂ ਤੁਰੰਤ ਨਜ਼ਦੀਕੀ ਥਾਣੇ ਜਾਂ 112 ‘ਤੇ ਸੰਪਰਕ ਕਰੇ।
ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੀਆਂ ਨਕਦੀਆਂ ਰਕਮਾਂ ਅਤੇ ਕੀਮਤੀ ਵਸਤਾਂ ਨੂੰ ਸੁਰੱਖਿਅਤ ਢੰਗ ਨਾਲ ਰੱਖਣ।ਸੇਫ ਪੰਜਾਬ ਹੈਲਪਲਾਈਨ ਨੰਬਰ: 97791-00200
ਸ੍ਰੀ ਮੁਕਤਸਰ ਸਾਹਿਬ ਹੈਲਪ ਲਾਈਨ ਨੰਬਰ: 80549-42100

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...

Bathinda ਦੇ DTO ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

Bathinda News: ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਅੱਜ ਕੀਤੀ ਗਈ...