👉ਵਿਦਿਆਰਥੀਆਂ ਨੇ ਆਪਣੇ ਸਕੂਲਾਂ ’ਚ ਕੀਤੇ ਜਾਣ ਵਾਲੇ ਸੁਧਾਰਾਂ ਬਾਬਤ ਡਿਪਟੀ ਕਮਿਸ਼ਨਰ ਨੂੰ ਦਿੱਤੀ ਫੀਡਬੈਕ
Patiala News: ਸਿਵਲ ਸਰਵੈਂਟ ਬਣਨ ਦੇ ਚਾਹਵਾਨ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਵਿੱਚ ਮੈਰਿਟ ’ਚ ਆਏ ਵਿਦਿਆਰਥੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਪਣੀ ਕੁਰਸੀ ’ਤੇ ਬਿਠਾਇਆ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਆਪਣੇ ਸੁਪਨੇ ਸਾਕਾਰ ਕਰਨ ਲਈ ਬੁਰੀ ਸੰਗਤ ਤੋਂ ਬਚਦੇ ਹੋਏ ਮਿਹਨਤ ਕਰਨ ਤਾਂ ਉਨ੍ਹਾਂ ਦੇ ਕੁਝ ਵੀ ਬਣਨ ਦੇ ਸੁਪਨੇ ਜਰੂਰ ਪੂਰੇ ਹੋਣਗੇ।ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ 12ਵੀਂ ਜਮਾਤ ਦੇ ਮੈਰਿਟ ’ਚ ਆਏ 12 ਵਿਦਿਆਰਥੀਆਂ ਨੂੰ ਆਪਣੇ ਦਫ਼ਤਰ ਵਿਖੇ ਸਨਮਾਨਤ ਕਰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵਿਖੇ ਅਗਲੇ ਭਵਿੱਖ ਲਈ ਕੈਰੀਅਰ ਕਾਉਸਲਿੰਗ ਵੀ ਕਰਵਾਈ।
ਇਹ ਵੀ ਪੜ੍ਹੋ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਯੋਧੇ ਬਣਨ ਲਈ ਸਹੁੰ ਚੁਕਾਈ
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਟਾਪਰ ਬਣਨਾ ਜਾਂ ਸਫ਼ਲਤਾ, ਕਿਸੇ ਦੀ ਤਰੱਕੀ ਜਾਂ ਸਫ਼ਲ ਹੋਣ ਦਾ ਇੱਕ ਮਾਪਦੰਡ ਨਹੀਂ ਹੈ, ਮਿਹਨਤ ਕਰਕੇ ਪੈਸਾ, ਨਾਮ ਤੇ ਕੁਝ ਵੀ ਕਮਾਇਆ ਜਾ ਸਕਦਾ ਹੈ, ਪਰੰਤੂ ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਚੰਗੇ ਤੇ ਨੇਕ ਇਨਸਾਨ ਹੋ ਤਾਂ ਹੀ ਸਫ਼ਲ ਵਿਅਕਤੀ ਹੋ। ਉਨ੍ਹਾਂ ਕਿਹਾ ਕਿ ਹਰੇਕ ਬੱਚੇ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਅਜਿਹੇ ਵਿਅਕਤੀ ਬਣਨ ਜੋ ਕਿਸੇ ਦੂਜੇ ਜਾਂ ਲੋੜਵੰਦ ਦੀ ਮਦਦ ਕਰ ਸਕਣ, ਕਿਉਂਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ।ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਸਕੂਲਾਂ ਬਾਬਤ ਫੀਡਬੈਕ ਹਾਸਲ ਕੀਤੀ, ਜਿਸ ’ਤੇ ਬਾਦਸ਼ਾਹਪੁਰ ਕਾਲੇਕੀ, ਪੀਐਮ ਸ੍ਰੀ ਦੇਵੀਗੜ੍ਹ ਅਤੇ ਸਮਾਣਾ ਦੇ ਸਕੂਲਾਂ ’ਚ ਖੇਡ ਮੈਦਾਨਾਂ ਦੀ ਮੰਗ ਨੂੰ ਤੁਰੰਤ ਪੂਰਾ ਕਰਦਿਆਂ ਹਰ ਖੇਡ ਮੈਦਾਨ ਲਈ 5-5 ਲੱਖ ਰੁਪਏ ਜਾਰੀ ਕੀਤੇ।
ਇਹ ਵੀ ਪੜ੍ਹੋ ਮਾਲਵਾ ਪੱਟੀ ਦੇ ਚੰਡੀਗੜ੍ਹ ਨਾਲ ਰੇਲ ਲਿੰਕ ਰਾਹੀਂ ਜੁੜਣ ਦੀ ਉਮੀਦ ਬੱਝੀ; ਰੇਲਵੇ ਨੇ ਜਾਰੀ ਕੀਤੇ 203 ਕਰੋੜ
ਉਨ੍ਹਾਂ ਨੇ ਮੈਰੀਟੋਰੀਅਸ ਸਕੂਲ ਪਟਿਆਲਾ ’ਚ ਆਡੀਟੋਰੀਅਮ ਬਣਾਉਣ ਸਮੇਤ ਹੋਰ ਸਕੂਲਾਂ ’ਚ ਵਿਦਿਆਰਥੀਆਂ ਵੱਲੋਂ ਰੱਖੀਆਂ ਹੋਰ ਮੰਗਾਂ ਵੀ ਤੁਰੰਤ ਪ੍ਰਵਾਨ ਕੀਤੀਆਂ।ਡਿਪਟੀ ਕਮਿਸ਼ਨਰ ਨੇ ਮੈਰਿਟ ’ਚ ਆਏ ਵਿਦਿਆਰਥੀਆਂ ਮਨੀਸ਼ਾ, ਮਨਪ੍ਰੀਤ ਕੌਰ, ਭਾਨੂ ਕਪੂਰ, ਹੁਸਨਪ੍ਰੀਤ ਕੌਰ, ਨਿਸ਼ਠਾ ਮਿੱਤਲ, ਹਰਜੋਤ ਕੌਰ, ਜਸ਼ਨਦੀਪ ਸਿੰਘ, ਨਿਰਜਲਾ ਯਾਦਵ, ਹਰਸਿਮਰਨ ਕੌਰ, ਜਸ਼ਨਪ੍ਰੀਤ ਸਿੰਘ, ਨਰਿੰਦਰਪਾਲ ਕੌਰ ਤੇ ਖੁਸ਼ਪ੍ਰੀਤ ਕੌਰ ਨੂੰ ਸਨਮਾਨਤ ਕੀਤਾ। ਇਸ ਮੌਕੇ ਏ.ਡੀ.ਸੀ (ਜ) ਇਸ਼ਾ ਸਿੰਗਲ, ਮੁੱਖ ਮੰਤਰੀ ਫੀਲਫ਼ ਅਫ਼ਸਰ ਸਤੀਸ਼ ਚੰਦਰ, ਡਿਪਟੀ ਡੀ.ਈ.ਓ. ਰਵਿੰਦਰਪਾਲ ਸਿੰਘ, ਸਕੂਲਾਂ ਦੇ ਪ੍ਰਿਸੀਪਲ, ਅਧਿਆਪਕ ਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


