ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦਾ ਵਿਦਿਅਕ ਦੌਰਾ

0
47
+1

Talwandi Sabo News:ਵਿਦਿਆਰਥੀਆਂ ਨੂੰ ਤਕਨੀਕੀ ਯੰਤਰਾਂ ਵਿੱਚ ਹੋ ਰਹੇ ਵਿਕਾਸ ਅਤੇ ਬਦਲਾਵਾਂ ਬਾਰੇ ਜਾਣਕਾਰੀ ਦੇਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼, ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਵੱਲੋਂ ਉੱਪ ਕੁਲਪਤੀ ਪ੍ਰੋ.(ਡਾ.) ਰਮੇਸ਼ਵਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੀ ਸੈਂਟਰਲ ਇੰਸਟਰੂਮੈਂਟ ਲੈਬਾਰਟਰੀ (ਸੀ.ਆਈ.ਐਲ) ਦਾ ਵਿੱਦਿਅਕ ਦੌਰਾ ਕਰਵਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸੁਨੀਤਾ ਰਾਣੀ ਡੀਨ ਤੇ ਪ੍ਰੋਗਰਾਮ ਕੁਆਰਡੀਨੇਟਰ ਨੇ ਦੱਸਿਆ ਕਿ ਵਰਸਿਟੀ ਦੇ ਲਗਭਗ 50 ਵਿਦਿਆਰਥੀਆਂ ਅਤੇ ਖੋਜਾਰਥੀਆਂ ਵੱਲੋਂ ਰਾਸ਼ਟਰੀ ਵਿਗਿਆਨ ਦਿਹਾੜੇ ਨੂੰ ਸਮਰਪਿਤ ਇਹ ਵਿੱਦਿਅਕ ਦੌਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.),

ਇਹ ਵੀ ਪੜ੍ਹੋ  ਕਰਨਲ ਬਾਠ ਦੀ ਕੁੱਟਮਾਰ ਦਾ ਮਾਮਲਾ; ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਸੌਂਪੀ ਜਾਂਚ

ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਕਮਿਉਨੀਕੇਸ਼ਨ (ਐਨ.ਸੀ.ਐਸ.ਟੀ.ਸੀ) ਅਤੇ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਸਿਧਾਂਤਕ ਗਿਆਨ ਅਤੇ ਅਸਲ ਗਿਆਨ ਦੇ ਪਾੜੇ ਨੂੰ ਦੂਰ ਕਰਨ ਲਈ ਆਯੋਜਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਵਿਗਿਆਨਕ ਯੰਤਰਾਂ ਜਿਵੇਂ ਸਕੈਨਿੰਗ ਇਲੈਕਟ੍ਰੋਨ ਮਾਇਕਰੋਸਕੋਪ (ਐਸ.ਈ.ਐਮ.), ਆਟੋਮਿਕ ਅਬਸੋਰਪਸ਼ਨ ਸੈਪਕਟਰੋਸਕੋਪੀ (ਏ.ਏ.ਐਸ.) ਅਤੇ ਨਿਉਕਲੀਅਰ ਮੈਗਨੈਟਿਕ ਰੈਸੋਨੈਂਸ (ਐਨ.ਐਮ.ਆਰ) ਆਦਿ ਯੰਤਰਾਂ ਵਿੱਚ ਹੋ ਰਹੇ ਬਦਲਾਵਾਂ, ਵਿਕਾਸ, ਸਮੇਂ ਅਤੇ ਉਦਯੋਗਾਂ ਦੀ ਲੋੜ ਅਨੁਸਾਰ ਬਣ ਰਹੀਆਂ ਨਵੀਆਂ ਮਸ਼ੀਨਾਂ ਤੇ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ  Bikram Majithia drug case; ਵਧਣਗੀਆਂ ਮੁਸ਼ਕਿਲਾਂ; ਪੁਲਿਸ ਨੇ ਅਦਾਲਤ ਕੋਲੋਂ ਮੰਗੇ ਸਰਚ ਵਰੰਟ

ਉਨ੍ਹਾਂ ਇਹ ਵੀ ਦੱਸਿਆ ਕਿ ਵਿਗਿਆਨੀਆਂ ਵੱਲੋਂ ਤਿਆਰ ਕੀਤੇ ਗਏ ਨਵੇਂ ਆਧੁਨਿਕ ਯੰਤਰ ਅਤੇ ਮਸੀਨਾਂ ਫਾਰਮਾਸਿਉਟੀਕਲ, ਕੈਮੀਕਲ ਅਤੇ ਲਾਇਫ਼ ਸਾਇੰਸ ਆਦਿ ਖੇਤਰਾਂ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ। ਜਿਸ ਸਦਕਾ ਲੋਕਾਈ ਦੇ ਜੀਵਨ ਨੂੰ ਆਰਾਮਦਾਇਕ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਮਿਲ ਰਿਹਾ ਹੈ।ਡਾ. ਜੀਨੀਅਸ ਵਾਲੀਆ, ਪ੍ਰਬੰਧਕੀ ਸਕੱਤਰ ਨੇ ਇਸ ਦੌਰੇ ਨੂੰ ਵਿਦਿਆਰਥੀਆਂ ਲਈ ਅਤਿ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਵਿੱਦਿਅਕ ਦੌਰੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਪੇਸ਼ੇਵਰ ਗਿਆਨ ਵਿੱਚ ਵਾਧਾ ਕਰਦੇ ਹਨ। ਕਿਉਂਕਿ ਮਾਹਿਰਾਂ ਨਾਲ ਹੋਈਆਂ ਮੁਲਾਕਾਤਾਂ ਵਿਦਿਆਰਥੀਆਂ ਦੀ ਖੋਜ ਪ੍ਰਤੀ ਵਚਨਬੱਧਤਾ ਨੂੰ ਪੱਕਾ ਕਰਦੀਆਂ ਹਨ। ਇਸ ਨਾਲ ਖੋਜ ਅਤੇ ਤਕਨੀਕ ਦੇ ਖੇਤਰ ਦਾ ਵਿਕਾਸ ਹੁੰਦਾ ਹੈ ਤੇ ਨਵੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here