ਬਠਿੰਡਾ, 21 ਅਕਤੂੁਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਯੋਜਿਤ ਬਠਿੰਡਾ-ਫਰੀਦਕੋਟ ਜੋਨ ਦੇ ਖੇਤਰੀ ਯੁਵਕ ਮੇਲੇ ਵਿੱਚ ਐਸ.ਐਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ। ਜਿਨ੍ਹਾਂ ਵਿੱਚੋਂ ਬੀ.ਏ ਭਾਗ ਪਹਿਲਾ ਦੇ ਵਿਦਿਆਰਥੀ ਪਰਮਜੀਤ ਸਿੰਘ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਕੁੱਲ 53 ਕਾਲਜਾਂ ਦੇ ਪ੍ਰਤੀਯੋਗੀਆਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ।
ਇਹ ਵੀ ਪੜ੍ਹੋ: ਪੰਜਾਬ ਦੇ 20,000 ਸਰਕਾਰੀ ਸਕੂਲਾਂ ਵਿੱਚ ਤੀਸਰੀ ਮਾਪੇ-ਅਧਿਆਪਕ ਮਿਲਣੀ ਭਲਕੇ
ਜਿਕਰਯੋਗ ਹੈ ਕਿ ਉਪਰੋਕਤ ਵਿਦਿਆਰਥੀ ਨੇ ਇਸ ਮੁਕਾਬਲੇ ਵਿੱਚ ਇਹ ਆਪਣੀ ਸਵੈ-ਰਚਿਤ ਪੰਜਾਬੀ ਕਵਿਤਾ “ ਮੈਂ ਵਿੱਚ ਵਿਦੇਸ਼ ਵੱਸਣਾ ਚਾਹੁੰਦਾ ਹਾਂ”ਸੁਣਾਈ। ਉਪਰੋਕਤ ਵਿਦਿਆਰਥੀ ਦਾ ਕਾਲਜ ਪਹੁੰਚਣ ਤੇ ਕਾਲਜ ਪ੍ਰਧਾਨ ਇੰਜ. ਭੂਸ਼ਣ ਜਿੰਦਲ, ਸਕੱਤਰ ਪਰਦੀਪ ਮੰਗਲਾ ਅਤੇ ਡਾਇਰੈਕਟਰ ਪ੍ਰੋ. ਐਨ.ਕੇ.ਗੋਸਾਈਂ ਵੱਲੋਂ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਡਾਇਰੈਕਟਰ ਵੱਲੋਂ ਵਿਭਾਗ ਮੁਖੀ ਡਾ. ਪਵਨਦੀਪ ਕੌਰ ਅਤੇ ਯੂਥ ਕੋਆਰਡੀਨੇਟਰ ਪ੍ਰੋ. ਜਸਮੀਨ ਕੌਰ ਨੂੰ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Share the post "SSD College of Professional Studies ਦੇ ਵਿਦਿਆਰਥੀਆਂ ਨੇ ਖੇਤਰੀ ਯੁਵਕ ਮੇਲੇ ’ਚ ਹਾਸਲ ਕੀਤੇ ਸਥਾਨ"