Amritsar News: ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਰਾਮ ਤੀਰਥ ਰੋਡ ਦੇ ਵਾਸੀ ਜਸ਼ਨਦੀਪ ਸਿੰਘ ਨੇ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਭਰਤੀ ਹੋ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਵੱਡੀ ਗੱਲ ਇਹ ਹੈ ਕਿ ਜਸ਼ਨਦੀਪ ਆਪਣੇ ਪ੍ਰਵਾਰ ਦੀ ਤੀਜ਼ੀ ਪੀੜੀ ਦਾ ਉਹ ਵਾਰਸ ਹੈ, ਜਿਹੜੀ ਭਾਰਤੀ ਫ਼ੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਹੀ ਹੈ। ਜਸ਼ਨਦੀਪ ਸਿੰਘ ਦੀ ਇਸ ਪ੍ਰਾਪਤੀ ‘ਤੇ ਅੰਮ੍ਰਿਤਸਰ ਅਤੇ ਉਸਦੇ ਜੱਦੀ ਪਿੰਡ ਰਸੂਲਪੁਰ ਵਿਖੇ ‘ਜਸ਼ਨ’ ਦਾ ਮਾਹੌਲ ਹੈ। ਮੋਢਿਆ ‘ਤੇ ਤਮਗੇ ਲਗਾ ਕੇ ਪਹਿਲੀ ਵਾਰ ਆਪਣੇ ਘਰ ਪੁੱਜੇ ਜਸ਼ਨਦੀਪ ਦਾ ਪ੍ਰਵਾਰ ਤੇ ਇਲਾਕਾ ਨਿਵਾਸੀਆਂ ਵੱਲੋਂ ਭੰਗੜਾ ਤੇ ਗਿੱਧਾ ਪਾਉਂਦਿਆਂ ਮਠਿਆਈਆਂ ਵੰਡ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ; ਅੱਧੇ ਤੋਂ ਵੀ ਘੱਟ ਵੋਟਰਾਂ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ
ਪੰਜਾਬੀ ਖ਼ਬਰਸਾਰ ਵੈਬਸਾਈਟ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਸ਼ਨਦੀਪ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਭਿੰਡਰ ਨੇ ਖ਼ੁਸੀ ‘ਚ ਖੀਵੇ ਹੁੰਦਿਆਂ ਦਸਿਆ ਕਿ,”ਉਸਦੇ ਪੁੱਤਰ ਨੂੰ ਸ਼ੁਰੂ ਤੋਂ ਹੀ ਦੇਸ਼ ਸੇਵਾ ਦਾ ਸ਼ੌਕ ਸੀ ਤੇ ਉਸਨੇ ਭਾਰਤੀ ਫ਼ੌਜ ਵਿਚ ਸਿੱਧਾ ਕਮਿਸ਼ਨ ਹਾਸਲ ਕਰਕੇ ਅਫ੍ਸਰ ਬਣਨ ਦਾ ਮਾਣ ਹਾਸਲ ਕੀਤਾ ਹੈ।” ਸ: ਭਿੰਡਰ ਨੇ ਅੱਗੇ ਦਸਿਆ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਅਮਰੀਕ ਸਿੰਘ ਭਿੰਡਰ ਭਾਰਤੀ ਫ਼ੌਜ ਵਿਚੋਂ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਸਨ ਤੇ ਅੱਗੇ ਉਹ ਵੀ ਫ਼ੌਜ ਵਿਚ ਭਰਤੀ ਹੋਏ ਤੇ ਸੂਬੇਦਾਰ ਮੇਜ਼ਰ ਦੇ ਰੈਂਕ ਤੋਂ ਰਿਟਾਇਰ ਹੋਇਆ ਪ੍ਰੰਤੂ ਜਸ਼ਨਦੀਪ ਨੇ ਸਿੱਧਾ ਅਫ਼ਸਰ ਭਰਤੀ ਹੋ ਕੇ ਪ੍ਰਵਾਰ ਦੇ ਨਾਮ ਨੂੰ ਹੋਰ ਰੋਸ਼ਨ ਕੀਤਾ ਹੈ।
ਇਹ ਵੀ ਪੜ੍ਹੋ ਸੰਘਣੀ ਧੁੰਦ ਨੇ ਪੰਜਾਬ ਵਿਚ ਦੂਜੇ ਦਿਨ ਵੀ ਜਨ-ਜੀਵਨ ਕੀਤਾ ਪ੍ਰਭਾਵਿਤ, ਸੜਕ ਹਾਦਸਿਆਂ ਦੀ ਗਿਣਤੀ ਵਧੀ
ਭਿੰਡਰ ਪ੍ਰਵਾਰ ਦੇ ਪੁੱਤਰ ਜਸ਼ਨਦੀਪ ਸਿੰਘ ਦੀ ਇੱਕ ਭੈਣ ਜਰਮਨਦੀਪ ਕੌਰ, ਜੋਕਿ ਪੇਸ਼ੇ ਵਜੋਂ ਸਾਫ਼ਟਵੇਅਰ ਇੰਜੀਨੀਅਰ ਹੈ, ਵੀ ਆਪਣੇ ਭਰਾ ਦੀ ਇਸ ਪ੍ਰਾਪਤੀ ‘ਤੇ ਖੁਸੀ ਵਿਚ ਖੀਵੀ ਹੈ। ਮਾਤਾ ਦਲਬੀਰ ਕੌਰ ਦੀਆਂ ਅੱਖਾਂ ਵਿਚ ਇਸ ਮੌਕੇ ਖੁਸੀ ਦੇ ਹੰਝੂ ਸਨ। ਉਨ੍ਹਾਂ ਦਸਿਆ ਕਿ, “ਜਸ਼ਨ ਨੇ 9ਵੀਂ ਜਮਾਤ ਵਿਚ ਸੈਨਿਕ ਸਕੂਲ ਕਪੂਰਥਲਾ ਵਿਖੇ ਪੜਾਈ ਸ਼ੁਰੂ ਕੀਤੀ ਤੇ 12ਵੀਂ ਇੱਥੋਂ ਕਰਨ ਤੋਂ ਬਾਅਦ ਐਨਡੀਏ ਵਿਚ ਸਿਲੈਕਟ ਹੋ ਗਿਆ।” ਮਾਂ-ਪਿਉ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਪੁੱਤਰ ਦੀ ਪਹਿਲੀ ਪੋਸਟਿੰਗ ਜੰਮੂ-ਕਸ਼ਮੀਰ ਦੇ ਕਾਰਗਿਲ ਖੇਤਰ ਵਿਚ ਹੋਈ ਹੈ ਪ੍ਰੰਤੂ ਉਨ੍ਹਾਂ ਨੂੰ ਇਸ ਗੱਲ ਦੀ ਖੁਸੀ ਹੈ ਕਿ ਉਸਨੇ ਏਡਾ ਵੱਡਾ ਮੁਕਾਮ ਹਾਸਲ ਕੀਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।







