ਐਮਐਲਏ ਗਨੀਵ ਕੌਰ ਨੇ ਚੁੱਕੀ ਜਾਗੋ, ਬਿਕਰਮ, ਸੁਖਬੀਰ, ਹਰਸਿਮਰਤ ਤੇ ਮਨਪ੍ਰੀਤ ਆਏ ਨੱਚਦੇ ਨਜ਼ਰ
ਬਾਦਲ, 14 ਜਨਵਰੀ: ਪੰਜਾਬ ਦੀ ਸਿਆਸਤ ਵਿਚ ਵੱਖਰਾ ਮੁਕਾਮ ਰੱਖਣ ਵਾਲੇ ਬਾਦਲ ਪ੍ਰਵਾਰ ਦੀ ਧੀ ਹਰਕੀਰਤ ਕੌਰ ਦੇ ਵਿਆਹ ਸਮਾਗਮਾਂ ਨੂੰ ਲੈ ਕੇ ਪਿੰਡ ਬਾਦਲ ’ਚ ਰੌਣਕਾਂ ਲੱਗਣੀਆਂ ਸ਼ੁਰੂੁ ਹੋ ਗਈਆਂ ਹਨ। 12 ਜਨਵਰੀ ਨੂੰ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗਾਂ ਨਾਲ ਸ਼ੁਰੂ ਹੋਏ ਵਿਆਹ ਸਮਾਗਮਾਂ ਦੌਰਾਨ ਬੀਤੇ ਕੱਲ ਜਾਗੋ ਦਾ ਪ੍ਰੋਗਰਾਮ ਰੱਖਿਆ ਗਿਆ। ਜਿਸਦੇ ਵਿਚ ਹਰਕੀਰਤ ਦੇ ਨਾਨਕਾ ਮਜੀਠਿਆ ਪ੍ਰਵਾਰ ਵੱਲੋਂ ਜਾਗੋ ਚੁੱਕੀ ਗਈ ਅਤੇ ਗਨੀਵ ਕੌਰ ਇਸ ਜਾਗੋ ਦੇ ਨਾਲ ਨੱਚਦੀ ਨਜ਼ਰ ਆਈ।
ਇਹ ਵੀ ਪੜ੍ਹੋ ਸਿੱਧੂ ਮੂਸੇਵਾਲ ਦੇ ਛੋਟੇ ਭਰਾ ਦੀ ਮਨਾਈ ਪਹਿਲੀ ਲੋਹੜੀ, ਹਵੇਲੀ ’ਚ ਲੱਗੀਆਂ ਰੌਣਕਾਂ
ਇਸ ਮੌਕੇ ਪ੍ਰਸਿੱਧ ਗਾਇਕ ਅਫ਼ਸਾਨਾ ਖ਼ਾਨ ਨੇ ਸੂਫ਼ੀ ਗਾਇਕੀ ਨਾਲ ਰੰਗ ਬੰਨਿਆ ਤੇ ਉਸਦੇ ਗੀਤਾਂ ’ਤੇ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਬਿਕਰਮ ਮਜੀਠਿਆ ਅਤੇ ਹਰਸਿਮਰਤ ਕੌਰ ਬਾਦਲ ਨੱਚਦੇ ਨਜ਼ਰ ਆਏ। ਇਹ ਜਾਗੋ ਮਨਪ੍ਰੀਤ ਬਾਦਲ ਦੇ ਘਰ ਵੀ ਗਈ, ਜਿੱਥੇ ਵੀਨੂੰ ਬਾਦਲ ਤੋਂ ਲੈ ਕੇ ਮਨਪ੍ਰੀਤ ਬਾਦਲ ਵੀ ਖ਼ੁਸੀ ਦੇ ਵਿਚ ਖੀਵੇਂ ਹੋ ਕੇ ਗਿੱਧਾ ਪਾਉਂਦੇ ਦਿਖ਼ਾਈ ਦਿੱਤੇ। ਸ਼ੋਸਲ ਮੀਡੀਆ ’ਤੇ ਇਸ ਜਾਗੋ ਸਮਾਗਮ ਦੀਆਂ ਵੀਡੀਓਜ਼ ਖ਼ੁਦ ਅਫ਼ਸਾਨਾ ਖਾਨ ਦੇ ਸੋਸਲ ਮੀਡੀਆ ਅਕਾਉਂਟ ’ਤੇ ਦੇਖਣ ਨੂੰ ਮਿਲੀਆਂ, ਜਿੱਥੇ ਪੂਰਾ ਬਾਦਲ ਪ੍ਰਵਾਰ ਇਕਜੁਟ ਹੋ ਕੇ ਆਪਣੀ ਧੀ ਦੇ ਵਿਆਹ ਦੀ ਖ਼ੁਸੀ ਮਨਾਉਂਦਾ ਦਿਖ਼ਾਈ ਦੇ ਰਿਹਾ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਸੁਖਬੀਰ ਬਾਦਲ ਦੀ ਧੀ ਦੇ ਵਿਆਹ ਮੌਕੇ ਲੱਗੀਆਂ ਰੌਣਕਾਂ, ਅਫ਼ਸਾਨਾ ਖ਼ਾਨ ਨੇ ਬੰਨਿਆ ਰੰਗ,ਦੇਖੋ ਵੀਡਿਓ"