ਚੰਡੀਗੜ੍ਹ, 8 ਮਈ: ਪੰਜਾਬ ‘ਚ 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਾਦਗੀਆਂ ਭਰਨ ਦਾ ਦੌਰ ਜਾਰੀ ਹੈ। ਦੱਸ ਦਈਏ ਕਿ ਇਹ ਨਾਮਜ਼ਾਦਗੀਆਂ 7 ਮਈ ਤੋਂ ਭਰਨੀਆਂ ਸ਼ੁਰੂ ਹੋ ਗਈਆਂ ਹਨ। ਅੱਜ ਯਾਨੀ 8 ਜੂਨ ਨੂੰ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਅਤੇ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਨੂੰ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨਾਮਜ਼ਦਗੀ ਫਾਰਮ ਭਰਨਗੇ। ਦੱਸ ਦਈਏ ਕਿ ਬੀਤੇ ਦਿਨ ਕਿਸੇ ਵੱਡੇ ਚਹਿਰੇ ਵੱਲੋਂ ਨਾਮਜ਼ਾਦਗੀ ਫਾਰਮ ਨਹੀਂ ਭਰਿਆ ਗਿਆ ਪਰ ਅੱਜ ਡਾਕਟਰ ਧਰਮਵੀਰ ਗਾਂਧੀ ‘ਤੇ ਸੁਖਪਾਲ ਖਹਿਰਾ ਵੱਲੋਂ ਨਾਮਜ਼ਾਦਗੀ ਫਾਰਮ ਭਰਿਆ ਜਾਵੇਗਾ।
ਹਰਿਆਣਾ ‘ਚ ਭਾਜਪਾ ਸਰਕਾਰ ਖ਼ਤਰੇ ਵਿਚ, 3 ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ
ਇਸ ਤੋਂ ਇਲਾਵਾ ਹੋਰ ਕਾਂਗਰਸ ਦੇ ਉਮੀਦਵਾਰ ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ 9 ਮਈ ਨੂੰ, ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ 10 ਮਈ ਨੂੰ ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ 10 ਮਈ ਨੂੰ, ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ 10 ਮਈ ਨੂੰ, ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ 10 ਮਈ ਨੂੰ, ਅਮਰਜੀਤ ਕੌਰ ਸਾਹੂਕੇ ਫਰੀਦਕੋਟ ਤੋਂ 10 ਮਈ ਨੂੰ, ਯਾਮਨੀ ਗੋਮਰ ਹੁਸ਼ਿਆਰਪੁਰ ਸੀਟ ਤੋਂ 10 ਮਈ ਨੂੰ, ਗੁਰਜੀਤ ਔਜਲਾ ਅੰਮ੍ਰਿਤਸਰ ਸੀਟ ਤੋਂ 11 ਮਈ ਨੂੰ ਵਿਜੇ ਇੰਦਰਾ ਸਿੰਗਲਾ ਅਨੰਦਪੁਰ ਸਾਹਿਬ ਤੋਂ 13 ਮਈ ਨੂੰ ਨਾਮਜ਼ਾਦਗੀਆਂ ਭਰਨਗੇ।