Big News: ਸੁਰਜੀਤ ਕੌਰ ਨੇ ਮੁੜ ਮਾਰੀ ਪਲਟੀ, ਆਪ ਛੱਡ ਹੋਈ ਅਕਾਲੀ ਦਲ ਵਿੱਚ ਸ਼ਾਮਲ

0
53
+2

ਜਲੰਧਰ, 2 ਜੁਲਾਈ: ਮੰਗਲਵਾਰ ਬਾਅਦ ਦੁਪਹਿਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੀ ਜਲੰਧਰ ਪੱਛਮੀ ਹਲਕੇ ਤੋਂ ਉਮੀਦਵਾਰ ਸੁਰਜੀਤ ਕੌਰ ਨੇ ਮੁੜ ਪਲਟੀ ਮਾਰ ਦਿੱਤੀ ਹੈ। ਉਹ ਅੱਜ ਦੇਰ ਸ਼ਾਮ ਮੁੜ ਬਾਗੀ ਧੜੇ ਦੇ ਨਾਲ ਮੁੜ ਜਾ ਖੜੀ ਹੋਈ ਹੈ। ਬੀਬੀ ਸੁਰਜੀਤ ਕੌਰ ਵੱਲੋਂ ਕੁਝ ਹੀ ਘੰਟਿਆਂ ਵਿੱਚ ਲਏ ਇਹ ਫੈਸਲਾ ਦੇ ਕਾਰਨ ਜਲੰਧਰ ਮੁੜ ਚਰਚਾ ਦੇ ਵਿੱਚ ਆ ਗਿਆ ਹੈ।

ਪੌਣੇ ਤਿੰਨ ਲੱਖ ਦੀ ਰਿਸ਼ਵਤ ਲੈਣ ਵਾਲਾ ਛੋਟਾ ਥਾਣੇਦਾਰ ਆਇਆ ਵਿਜੀਲੈਂਸ ਦੀ ਕੁੜਿੱਕੀ ’ਚ

ਗੌਰਤਲਬ ਹੈ ਕਿ ਪਹਿਲਾਂ ਲੋਕ ਸਭਾ ਚੋਣਾਂ ਦੇ ਦੌਰਾਨ ਦਲਬਦਲੂਆ ਕਾਰਨ ਚਰਚਾ ਵਿੱਚ ਰਹਿਣ ਵਾਲੇ ਜਲੰਧਰ ਦੇ ਵਿੱਚ ਹੁਣ ਮੁੜ ਆਇਆ ਰਾਮ, ਗਿਆ ਰਾਮ ਪੂਰੇ ਜੋਰਾਂ ‘ਤੇ ਹੈ। ਦੱਸਣਾ ਬਣਦਾ ਹੈ ਕਿ ਸੁਰਜੀਤ ਕੌਰ ਨੂੰ ਅੱਜ ਦੁਪਹਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ। ਜਿਸ ਦੇ ਚਲਦੇ ਪੂਰੇ ਪੰਜਾਬ ਦੇ ਵਿੱਚ ਇਸ ਦੀ ਵੱਡੀ ਚਰਚਾ ਹੋਈ ਸੀ ਤੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਬਾਗੀ ਧੜੇ ਲਈ ਵੱਡੀ ਫਜੀਹਤ ਮੰਨਿਆ ਜਾ ਰਿਹਾ ਸੀ

ਰਾਜਾ ਵੜਿੰਗ ਨੇ ਸੰਸਦ ’ਚ ਸਿੱਧੂ ਮੂਸੇਵਾਲਾ ਦੇ ਇਨਸਾਫ਼ ਦੀ ਮੰਗ ਦਾ ਮੁੱਦਾ ਚੁੱਕਿਆ

ਪਰੰਤੂ ਬੀਬੀ ਜਗੀਰ ਕੌਰ ਦੀ ਨੇੜਲੀ ਸੁਰਜੀਤ ਕੌਰ ਨੇ ਮੁੜ ਆਪਣਾ ਫੈਸਲਾ ਬਦਲਦਿਆ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਖੜਨ ਦਾ ਫੈਸਲਾ ਲਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਬੀ ਸੁਰਜੀਤ ਕੌਰ ਨੂੰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਸੀ ਪਰੰਤੂ ਕਾਗਜ ਭਰਨ ਤੋਂ ਬਾਅਦ ਉਹਨਾਂ ਤੋਂ ਆਪਣੀ ਹਿਮਾਇਤ ਵਾਪਸ ਲੈ ਕੇ ਬਸਪਾ ਨੂੰ ਹਿਮਾਇਤ ਦੇਣ ਦਾ ਐਲਾਨ ਕਰ ਦਿੱਤਾ ਸੀ ਜਿਸ ਕਾਰਨ ਅਕਾਲੀ ਦਲ ਦੀ ਹਾਲਾਤ ਜਲੰਧਰ ਦੇ ਵਿੱਚ ਕਾਫੀ ਪਤਲੀ ਬਣੀ ਹੋਈ ਹੈ।

 

+2

LEAVE A REPLY

Please enter your comment!
Please enter your name here