ਬਠਿੰਡਾ, 29 ਅਕਤੂਬਰ : ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਸੁਮਿਤ ਮਲਹੋਤਰਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋਂ ਕੇਂਦਰੀ ਜੇਲ੍ਹ ਅਤੇ ਜ਼ਨਾਨਾ ਜੇਲ੍ਹ ਬਠਿੰਡਾ ਵਿਚਲੇ ਬੰਦਿਆਂ ਨੂੰ ਮੁੱਖ ਧਾਰਾ ਵਿੱਚ ਆਉਣ ਲਈ ਪ੍ਰੇਰਿਤ ਕਰਨ ਹਿੱਤ ਉਹਨਾਂ ਵਲੋਂ ਮਠਿਆਈ, ਨਮਕੀਨ ਅਤੇ ਦੀਵੇ ਤਿਆਰ ਕੀਤੇ ਗਏ।ਇਸ ਉਪਰੰਤ ਤਿਆਰ ਕੀਤੇ ਸਮਾਨ ਦੀ ਸਟਾਲ ਦਿਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਕਚਹਿਰੀ ਕੰਪਲੈਕਸ ਬਠਿੰਡਾ ਵਿਖੇ ਲਗਾਈ ਗਈ।
ਇਹ ਵੀ ਪੜ੍ਹੋ: ਨਵੀਂ ਉਡਾਨ – ਸੂਚਨਾ ਦੀ ਸਵਾਰੀ’
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੀਜੇਐਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਸ਼੍ਰੀ ਸੁਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਇਸ ਉਪਰਾਲੇ ਦਾ ਮੁੱਖ ਮੰਤਵ ਜੇਲ ਵਿਚਲੇ ਬੰਦ ਬੰਦਿਆਂ ਨੂੰ ਆਪਣੇ ਅਤੀਤ ਨੂੰ ਪਿੱਛੇ ਛੱਡ ਕੇ ਕਿੱਤਾ ਮੁਖੀ ਕੰਮਾਂ ਵੱਲ ਪ੍ਰੇਰਤ ਕਰਕੇ ਉਨਾਂ ਨੂੰ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕਰਨਾ ਹੈ ਅਤੇ ਉਕਤ ਸਮਾਨ ਤੋਂ ਹੋਣ ਵਾਲੀ ਕਮਾਈ ਨੂੰ ਜੇਲ ਪ੍ਰਸ਼ਾਸਨ ਵੱਲੋਂ ਕੈਦੀਆਂ ਦੀ ਭਲਾਈ ਲਈ ਹੀ ਖਰਚਾ ਜਾਵੇਗਾ।ਉਨਾਂ ਦੱਸਿਆ ਕਿ ਇਸ ਉਪਰਾਲੇ ਨੂੰ ਆਮ ਜਨਤਾ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ।
Share the post "ਕੇਂਦਰੀ ਅਤੇ ਜ਼ਨਾਨਾ ਜੇਲ੍ਹ ਵਿਚਲੇ ਬੰਦਿਆਂ ਵਲੋਂ ਤਿਆਰ ਕੀਤੇ ਮਠਿਆਈ, ਨਮਕੀਨ ਅਤੇ ਦੀਵੇ"