ਅਕਾਲੀ ਦਲ ਦੂਜੇ, ਪੰਥਕ ਉਮੀਦਵਾਰ ਤੀਜੇ ਅਤੇ ਕਾਂਗਰਸ ਚੌਥੇ ਸਥਾਨ ‘ਤੇ ਰਹੀ
Tarn Taran by-election result news; 11 ਨਵੰਬਰ ਨੂੰ ਤਰਨ ਤਾਰਨ ਹਲਕੇ ਲਈ ਪਈਆਂ ਵੋਟਾਂ ਦੇ ਨਤੀਜੇ ਆ ਗਏ ਹਨ। ਆਮ ਆਦਮੀ ਪਾਰਟੀ ਨੇ ਇਸ ਪੰਥਕ ਹਲਕੇ ਦੇ ਵਿੱਚ ਮੁੜ ਆਪਣੀ ਜਿੱਤ ਦੇ ਝੰਡੇ ਗੱਡੇ ਹਨ। ਪਾਰਟੀ ਉਮੀਦਵਾਰ ਹਰਮੀਤ ਸਿੰਘ ਸੰਧੂ ਆਪਣੇ ਨੇੜਲੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ 12,091 ਵੋਟਾਂ ਦੇ ਨਾਲ ਮਾਤ ਦੇਣ ਵਿੱਚ ਸਫਲ ਰਹੇ। ਹਾਲਾਂਕਿ ਪਹਿਲੇ ਤਿੰਨ ਰਾਉਂਡ ਦੇ ਵਿੱਚ ਅਕਾਲੀ ਦਲ ਉਮੀਦਵਾਰ ਅੱਗੇ ਰਿਹਾ ਪ੍ਰੰਤੂ ਉਸ ਤੋਂ ਬਾਅਦ ਲਗਾਤਾਰ ਆਪ ਉਮੀਦਵਾਰ ਅੱਗੇ ਰਿਹਾ। ਵੱਡੀ ਗੱਲ ਇਹ ਵੀ ਹੈ ਕਿ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਤੀਜੇ ਸਥਾਨ ਉੱਪਰ ਆਏ ਜਦਕਿ ਸੂਬੇ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਚੌਥੇ ਉੱਪਰ ਚਲੀ ਗਈ । ਇਸ ਤੋਂ ਇਲਾਵਾ ਭਾਜਪਾ ਨੂੰ ਉਮੀਦ ਤੋਂ ਵੀ ਬਹੁਤ ਘੱਟ ਵੋਟਾਂ ਨਾਲ ਸਬਰ ਕਰਨਾ ਪਿਆ। ਚੋਣ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ 42,649 ਵੋਟਾਂ ਪ੍ਰਾਪਤ ਹੋਈਆਂ ਜਦਕਿ ਉਹਨਾਂ ਦੀ ਮੁੱਖ ਵਿਰੋਧੀ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ 30,558 ਵੋਟਾਂ, ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ 19,620 ਵੋਟਾਂ ਅਤੇ ਕਾਂਗਰਸ ਨੂੰ 15,078 ਵੋਟਾਂ ਮਿਲੀਆਂ। ਇਸੇ ਤਰ੍ਹਾਂ ਭਾਜਪਾ ਨੂੰ ਸਿਰਫ 6239 ਵੋਟਾਂ ਪ੍ਰਾਪਤ ਹੋਈਆਂ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













