Bathinda News:ਮਾਲਵਾ ਕਾਲਜ ਬਠਿੰਡਾ ਵਿਖੇ ਮਿਤੀ 14 ਅਗਸਤ 2025 ਨੂੰ ਰੰਗਾਂਰੰਗ ਪ੍ਰੋਗਰਾਮ “ਤੀਆਂ ਤੀਜ ਦੀਆਂ” ਪੂਰੇ ਹਰਸ਼ੋ ਉਲਾਸ ਨਾਲ ਮਨਾਈਆਂ ਗਈਆਂ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ ਮਨਜੀਤ ਸਿੰਘ, ਸ਼੍ਰੀ ਆਰ ਸੀ ਸ਼ਰਮਾ ਅਤੇ ਡਾ ਸਰਬਜੀਤ ਕੌਰ ਢਿੱਲੋਂ ਨੇ ਸ਼ਮਾਂ ਰੋਸ਼ਨ ਕਰਕੇ ਇਸ ਰੰਗਾਰੰਗ ਪ੍ਰੋਗਰਾਮ ਦਾ ਆਗਾਜ਼ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ ਮਨਜੀਤ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਪੰਜਾਬ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਕਰਕੇ ਸਾਰੀ ਦੁਨੀਆਂ ਵਿੱਚ ਮਸ਼ਹੂਰ ਹੈ। ਇੱਥੇ ਸਾਰਾ ਸਾਲ ਬਹੁਤ ਸਾਰੇ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ।ਤੀਆਂ ਦਾ ਤਿਉਹਾਰ ਵੀ ਸਾਡੀ ਆਪਸੀ ਭਾਈਚਾਰਕ ਸਾਂਝ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ ਫ਼ਰੀਦਕੋਟ ‘ਚ ਵਿਦਿਆਰਥਣ ਨੇ ਚੱਲਦੀ ਬੱਸ ਵਿਚੋਂ ਛਾਲ ਮਾਰੀ, ਹਾਲਾਤ ਗੰਭੀਰ
ਇਸ ਮੌਕੇ ਕਾਲਜ ਦੀ ਡਿਪਟੀ ਡਾਇਰੈਕਟਰ ਡਾ ਸਰਬਜੀਤ ਕੌਰ ਢਿੱਲੋਂ ਨੇ ਆਏ ਹੋਏ ਪਤਵੰਤੇ ਸੱਜਣਾ ਦਾ ਸਵਾਗਤ ਕੀਤਾ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿਿ ਵਦਿਆਰਥੀਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਾ ਸਮੇਂ ਦੀ ਅਹਿਮ ਜਰੂਰਤ ਹੈ,ਕਿਉਂਕਿ ਪੱਛਮੀ ਸਭਿਆਚਾਰ ਦੇ ਵੱਧਦੇ ਰੁਝਾਨ ਕਾਰਨ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ।ਤੀਆਂ ਦੇ ਤਿਉਹਾਰ ਨੂੰ ਨਿਵੇਕਲੀ ਨੁਹਾਰ ਦੇਣ ਲਈ ਕਾਲਜ ਦੀਆਂ ਵਿਿਦਆਰਥਣਾਂ ਵੱਲੋਂ ਪੰਜਾਬੀ ਸਭਿਆਚਾਰ ਨੂੰ ਦਰਸਾਉਂਦੇ ਲੋਕ ਨਾਚ ਗਿੱਧਾ, ਬੋਲੀਆਂ ਆਦਿ ਦੀ ਪੇਸ਼ਕਾਰੀ ਪੇਸ਼ ਕੀਤੀ ਅਤੇ ਰੰਗੋਲੀ, ਮਹਿੰਦੀ ਲਗਾਉਣ ਅਤੇ ਮਿਸ ਤੀਜ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆ ਦੇ ਨਤੀਜੇ ਇਸ ਤਰ੍ਹਾਂ ਰਹੇ:ਰੰਗੋਲੀ ਮੁਕਾਬਲੇ ਵਿੱਚ ਪਹਿਲਾ ਸਥਾਨ ਬੀਸੀਏ ਦੀ ਖੁਸ਼ੀ ਅਤੇ ਦੂਜਾ ਸਥਾਨ ਬੀਕਾਮ ਦੀ ਖੁਸ਼ੀ ਨੇ ਪ੍ਰਾਪਤ ਕੀਤਾ।
ਇਹ ਵੀ ਪੜ੍ਹੋ ਵਿਦੇਸ਼ੀ ਵਿਦਿਆਰਥੀ ਨੂੰ ਕੁੱਟਣ ਵਾਲੇ ਸਕਿਊਰਟੀ ਗਾਰਡ ਦਾ ਸਾਥੀ ਕਾਬੂ, ਜ਼ਖਮੀ ਵਿਦਿਆਰਥੀ AIIMS ਰੈਫਰ
ਮਹਿੰਦੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਜਸ਼ਨਪ੍ਰੀਤ ਕੌਰ ਬੀਕਾਮ ਅਤੇ ਸੰਦੀਪਕੌਰ ਬੀਸੀਏ, ਲੋਕ ਨਾਚ ਵਿਚੋਂ ਸਿਮਰਜੀਤ ਕੌਰ ਬੀਸੀਏ ਅਤੇ ਗੌਰੀ ਬੀਕਾਮ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ,ਲੋਕਗੀਤ ਮੁਕਾਬਲੇ ਵਿਚ ਬੀਏ ਦੀ ਮੁਸਕਾਨ ਧਾਲੀਵਾਲ ਪਹਿਲੇ ਸਥਾਨ ਅਤੇ ਗੁਰਲੀਨ ਦੂਜੇ ਸਥਾਨ ਤੇ ਰਹੀ। “ਮਿਸ ਤੀਜ”ਦਾ ਖਿਤਾਬ ਜਸ਼ਨਪ੍ਰੀਤ ਕੌਰ ਬੀਕਾਮ ਨੇ ਆਪਣੇ ਨਾਂ ਕੀਤਾ।“ਮਿਸ ਫੱਬਦੀ ਮੁਟਿਆਰ”ਦਾ ਖਿਤਾਬ ਬੀਸੀਏ ਦੀ ਖੁਸ਼ਪ੍ਰੀਤ ਕੌਰ ਨੇ ਜਿੱਤਿਆ।ਇਸ ਮੌਕੇ ਹੋਰਨਾ ਤੋਂ ਇਲਾਵਾ ਮਾਲਵਾ ਐਡਵਾਂਸਡ ਐਜੂਕੇਸ਼ਨਲ ਸੋਸਾਇਟੀ ਦੇ ਉਪ ਪ੍ਰਧਾਨ ਸ਼੍ਰੀ ਰਾਕੇਸ਼ ਗੋਇਲ, ਸ਼੍ਰੀ ਆਰ ਸੀ ਸ਼ਰਮਾ, ਡੀਨ ਮਾਲਵਾ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਡਾ ਆਂਚਲ ਮੁਖੀ ਕਾਮਰਸ ਵਿਭਾਗ, ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਕਾਲਜ ਦੀਆਂ ਵਿਿਦਆਰਥਣਾਂ ਹਾਜਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


