ਪਟਿਆਲਾ-ਸੰਗਰੂਰ ਹਾਈਵੇ ‘ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਮੁੰਡਾ ਕੁੜੀ ਹੋਏ ਗੰਭੀਰ ਜਖਮੀ

0
131
+1

ਪਟਿਆਲਾ, 21 ਅਕਤੂਬਰ: ਸੋਮਵਾਰ ਦੁਪਹਿਰ ਪਟਿਆਲਾ- ਸੰਗਰੂਰ ਕੌਮੀ ਮਾਰਗ ‘ਤੇ ਇੱਕ ਬੱਸ ਅਤੇ ਕਾਰ ਵਿਚ ਵਾਪਰੇ ਹਾਦਸੇ ਦੇ ਵਿੱਚ ਇੱਕ ਨੌਜਵਾਨ ਮੁੰਡੇ-ਕੁੜੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਇਹ ਹਾਦਸਾ ਕਾਲਾਝਾੜ ਟੋਲ ਪਲਾਜਾ ਦੇ ਨਜ਼ਦੀਕ ਵਾਪਰਿਆ ਹੈ ਜਿੱਥੇ ਕਾਰ ਵਿੱਚ ਸਵਾਰ ਮੁੰਡਾ ਕੁੜੀ ਇੱਕ ਹੋਟਲ ਵਿੱਚੋਂ ਕੁਝ ਖਾਹ-ਪੀਅ ਕੇ ਕੌਮੀ ਮਾਰਗ ‘ਤੇ ਚੜ ਰਹੇ ਸਨ। ਇਸ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਪੀਆਰਟੀਸੀ ਦੀ ਤੇਜ਼ ਰਫਤਾਰ ਬੱਸ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ

ਭਿਆਨਕ ਸ.ੜਕ ਹਾਦਸੇ ਚ ਦੋ ਨੌਜਵਾਨਾਂ ਦੀ ਹੋਈ ਮੌ+ਤ

ਜਿਸਦੇ ਕਾਰਨ ਨਾ ਸਿਰਫ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਬਲਕਿ ਕਾਰ ਵਿੱਚ ਸਵਾਰ ਮੁੰਡਾ ਕੁੜੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਲੋਕਾਂ ਨੇ ਤੁਰੰਤ ਇਕੱਠੇ ਹੋ ਕੇ ਐਂਬੂਲੈਂਸ ਰਾਹੀ ਜਖਮੀ ਮੁੰਡਾ ਕੁੜੀ ਨੂੰ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਹੈ। ਉਧਰ ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

+1

LEAVE A REPLY

Please enter your comment!
Please enter your name here