Ludhiana News: ਮੰਗਲਵਾਰ ਨੂੰ ਲੁਧਿਆਣਾ ਦੇ ਖੰਨਾ ਵਿੱਚ ਪੰਜਾਬ ਰੋਡਵੇਜ਼ ਅਤੇ ਇੱਕ ਟਰਾਲੇ ਵਿਚਕਾਰ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿੱਚ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਖੰਨਾ ਨੈਸ਼ਨਲ ਹਾਈਵੇ ਉੱਪਰ ਮੈਕਡੋਨਲਡ ਦੇ ਨਜਦੀਕ ਵਾਪਰਿਆ, ਜਿੱਥੇ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਵਿੱਚ ਦੂਜੇ ਪਾਸੇ ਤੋਂ ਇੱਕ ਤੇਜ਼ ਰਫਤਾਰ ਟਰਾਲਾ ਡਿਵਾਈਡਰ ਪਾਰ ਕਰਕੇ ਆ ਵੱਜਿਆ।
ਇਹ ਵੀ ਪੜ੍ਹੋ Punjab Cabinet ਦੀ ਮੀਟਿੰਗ ‘ਚ ਅਹਿਮ ਫੈਸਲਾ; Barnala ਨੂੰ ਮਿਲਿਆ ਨਗਰ ਨਿਗਮ ਦਾ ਦਰਜ਼ਾ
ਹਾਦਸੇ ਦਾ ਪਤਾ ਚੱਲਦੇ ਹੀ ਰਾਹਗੀਰਾਂ ਤੋਂ ਇਲਾਵਾ ਸਿਟੀ ਪੁਲਿਸ, ਸੜਕ ਸੁਰੱਖਿਆ ਫੋਰਸ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਮੌਕੇ ‘ਤੇ ਪੁੱਜੇ, ਜਿਨਾਂ ਵੱਲੋਂ ਜ਼ਖਮੀ ਹੋਏ ਲੋਕਾਂ ਨੂੰ ਬੱਸ ਵਿੱਚੋਂ ਕੱਢ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਿਕ ਹੁਣ ਤੱਕ ਇਸ ਹਾਦਸੇ ਵਿੱਚ 22 ਸਵਾਰੀਆਂ ਜਖਮੀ ਹੋਈਆਂ ਹਨ, ਜਿਨਾਂ ਵਿੱਚ 16 ਔਰਤਾਂ ਅਤੇ ਮਰਦ ਸ਼ਾਮਿਲ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਹਾਦਸੇ ਲਈ ਟਰਾਲਾ ਡਰਾਈਵਰ ਜਿੰਮੇਵਾਰ ਹੈ, ਜਿਸ ਦੇ ਵਿਰੁੱਧ ਪਰਚਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।







