Uttar Pradesh News: ਯੂਪੀ ਦੇ ਪ੍ਰਯਾਗਰਾਜ ਵਿੱਚ ਸ਼ੁਕਰਵਾਰ ਰਾਤ ਕਰੀਬ 2:30 ਵਜੇ ਇੱਕ ਬਲੈਰੋ ਦੀ ਬੱਸ ਨਾਲ ਟੱਕਰ ਹੋ ਗਈ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਜਖਮੀ ਦੱਸੇ ਜਾ ਰਹੇ ਹਨ। ਬਲੈਰੋ ਵਿੱਚ ਸਵਾਰ ਸਾਰੇ ਲੋਕ ਛੱਤੀਸਗੜ੍ਹ ਦੇ ਕੋਬਰਾ ਜਿਲ੍ਹੇ ਤੋਂ ਮਹਾਕੁੰਭ ਲਈ ਆ ਰਹੇ ਸਨ। ਇਹ ਹਾਦਸਾ ਪ੍ਰਯਾਗਰਾਜ- ਮਿਰਜਾਪੁਰ ਹਾਈਵੇ ‘ਤੇ ਮੇਜਾ ਇਲਾਕੇ ‘ਚ ਵਾਪਰਿਆ। ਬੱਸ ਵਿੱਚ ਸਵਾਰ ਸਾਰੇ ਲੋਕ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਾਜਗੜ੍ਹ ਦੇ ਵਸਨੀਕ ਸਨ।ਉਹ ਸੰਗਮ ਤੇ ਇਸ਼ਨਾਨ ਕਰਕੇ ਵਾਰਾਣਸੀ ਜਾ ਰਹੇ ਸਨ।
ਇਹ ਵੀ ਪੜ੍ਹੋ ਪੰਜਾਬ ਤੇ ਹਰਿਆਣਾ ਸਹਿਤ ਕਾਂਗਰਸ ਨੇ 11 ਸੂਬਿਆਂ ਦੇ ਇੰਚਾਰਜ਼ ਬਦਲੇ,ਦੇਖੋ ਲਿਸਟ
ਟੱਕਰ ਇੰਨੀ ਜਬਰਦਸਤ ਸੀ ਕਿ ਬੋਲੈਰੋ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਬੋਲੈਰੋ ਵਿੱਚੋਂ ਲਾਸ਼ਾਂ ਨੂੰ ਕੱਢਣ ਲਈ ਕਾਫੀ ਜਦੋ ਜਹਿਦ ਕਰਨੀ ਪਈ। ਬੋਲੈਰੋ ਵਿੱਚ ਸਵਾਰ 10 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ,ਜਦਕਿ ਬੱਸ ਵਿੱਚ ਸਵਾਰ 19 ਵਿਅਕਤੀ ਜਖਮੀ ਹੋ ਗਏ। ਮ੍ਰਿਤਕ ਕੋਬਰਾ ਪਾਸ ਅਤੇ ਜੰਜਗੀਰ ਚੰਪਾ ਜ਼ਿਲ੍ਹੇ ਦੇ ਵਸਨੀਕ ਸਨ। ਸਾਰੇ ਜਖਮੀ ਲੋਕਾਂ ਨੂੰ ਸਵਰੂਪ ਰਾਣੀ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।