ਆਹਮੋ-ਸਾਹਮਣੇ ਦੋ ਕਾਰਾਂ ’ਚ ਭਿਆਨਕ ਟੱਕਰ, ਪਤੀ-ਪਤਨੀ ਦੀ ਹੋਈ ਮੌ+ਤ, ਦਰਜ਼ਨ ਜਖ਼ਮੀ

0
309
+1

Phagwara News: ਬੀਤੀ ਦੇਰ ਰਾਤ ਫ਼ਗਵਾੜਾ ਤੋਂ ਹੁਸ਼ਿਆਰਪੁਰ ਰੋਡ ’ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਇੱਕ ਪਤੀ-ਪਤਨੀ ਦੀ ਮੌਤ ਹੋਣ ਅਤੇ ਦੋਨਾਂ ਕਾਰਾਂ ’ਚ ਸਵਾਰ ਦਰਜ਼ਨ ਕੇ ਕਰੀਬ ਲੋਕਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇਸ ਸਬੰਧੀ ਥਾਣਾ ਸਦਰ ਫ਼ਗਵਾੜਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਪਤੀ-ਪਤਨੀ ਦੀ ਪਹਿਚਾਣ ਮੁਖਤਿਆਰ ਸਿੰਘ ਪੂੱਤਰ ਭਾਗ ਸਿੰਘ ਅਤੇ ਉਨ੍ਹਾਂ ਦੀ ਪਤਨੀ ਧਰਮ ਕੌਰ ਵਾਸੀ ਪਿੰਡ ਜਗਜੀਤਪੁਰ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਜਗਜੀਤਪੁਰ ਦਾ ਰਹਿਣ ਵਾਲੇ ਮ੍ਰਿਤਕ ਮੁਖਤਿਆਰ ਸਿੰਘ ਆਪਣੈ ਪ੍ਰਵਾਰ ਸਮੇਤ ਇੱਕ ਵਿਆਹ ਸਮਾਗਮ ਵਿਚ ਸਮੂਲੀਅਤ ਕਰਕੇ ਵਾਪਸ ਆਪਣੇ ਪਿੰਡ ਜਗਜੀਤਪੁਰ ਵੱਲ ਆ ਰਹੇ ਸਨ। ਕਾਰ ਨੂੰ ਉਨ੍ਹਾਂ ਦਾ ਲੜਕਾ ਸੁਖਵਿੰਦਰ ਸਿੰਘ ਚਲਾ ਰਿਹਾ ਸੀ। ਇਸ ਦੌਰਾਨ ਦੂਜੇ ਪਾਸੇ ਤੋਂ ਇੱਕ ਹੋਰ ਕਾਰ ਆ ਰਹੀ ਸੀ। ਦੋਨਾਂ ਕਾਰਾਂ ਵਿਚ ਹੋਈ ਇਸ ਟੱਕਰ ਦਾ ਕਾਰਨ ਇੱਕ ਕਾਰ ਦੇ ਡਰਾਈਵਰ ਵੱਲੋਂ ਦੂਜੇ ਵਾਹਨ ਨੂੰ ਓਵਰਟੇਕ ਕਰਨਾ ਦਸਿਆ ਜਾ ਰਿਹਾ।

ਇਹ ਵੀ ਪੜ੍ਹੋ  ਤਿਹਾੜ ਜੇਲ੍ਹ ’ਚ ਬੰਦ ਚਰਚਿਤ ਗੈਂਗਸਟਰ ਦੀ ਪਤਨੀ ਪੁਲਿਸ ਵੱਲੋਂ ਗ੍ਰਿਫਤਾਰ

ਇਸ ਹਾਦਸੇ ਵਿਚ ਜਿੱਥੇ ਮੁਖ਼Çਅਤਾਰ ਸਿੰਘ ਤੇ ਉਸਦੀ ਪਤਨੀ ਦੀ ਮੌਤ ਹੋਣ ਤੋਂ ਇਲਾਵਾ ਪ੍ਰਵਾਰ ਦੇ ਪੰਜ ਜੀਅ ਜਖ਼ਮੀ ਹੋ ਗਏ। ਇਸੇ ਤਰ੍ਹਾਂ ਦੂਜੀ ਕਾਰ ਵਿਚ ਸਵਾਰ ਮੋਹਨ ਲਾਲ ਵਾਸੀ ਪਿੰਡ ਸਲਾਰਪੁਰ ਅਤੇ ਤਿੰਨ-ਚਾਰ ਜਣੇ ਹੋਰ ਜਖ਼ਮੀ ਹੋ ਗਏ। ਜਿੰਨ੍ਹਾਂ ਵਿਚੋਂ ਕੁੱਝ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਵਿਚ ਦੋਨਾਂ ਕਾਰਾਂ ਬੁਰੀ ਤਰ੍ਹਾਂ ਟੁੱਟ ਗਈਆਂ। ਥਾਣਾ ਸਦਰ ਫ਼ਗਵਾੜਾ ਦੀ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਨਾਂ ਪ੍ਰਵਾਰਾਂ ਦੇ ਬਿਆਨ ਲਏ ਜਾ ਰਹੇ ਹਨ, ਜਿਸਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here