👉ਐਮ.ਐਲ.ਏ. ਬਠਿੰਡਾ ਜਗਰੂਪ ਸਿੰਘ ਗਿੱਲ ਨੇ ਕੀਤਾ ਚਿੱਤਰਕਾਰਾਂ ਨੂੰ ਸਨਮਾਨਿਤ
ਬਠਿੰਡਾ, 1 ਦਸੰਬਰ :ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ(ਰਜਿ.) ਬਠਿੰਡਾ ਵੱਲੋਂ 30ਵਾਂ ਸਲਾਨਾ ਚਾਰ ਰੋਜ਼ਾ ਕਲਾ ਮੇਲਾ ਸਥਾਨਕ ‘ਟੀਚਰਜ਼ ਹੋਮ’ ਵਿਖੇ ਯਾਦਾਂ ਛੱਡਦਾ ਹੋਇਆ ਅੱਜ ਸਮਾਪਤ ਹੋ ਗਿਆ ਹੈ। ਜਿਸ ਦੇ ਚੌਥੇ ਅਤੇ ਅਖੀਰਲੇ ਦਿਨ ਵੀ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ। ਆਏ ਹੋਏ ਲੋਕਾਂ ਨੇ ਵੱਖੋ ਵੱਖ ਤਰਾਂ ਦੀਆਂ ਬਣੀਆਂ ਪੇਂਟਿੰਗਸ ਦੇਖ ਬਹੁਤ ਆਨੰਦ ਮਾਣਿਆ। ਇਸ ਸਾਲ ਇਹ ਕਲਾ ਮੇਲਾ ਵਿਸ਼ਵ ਪ੍ਰਸਿੱਧ ਆਰਟਿਸਟ ਸ਼੍ਰੀ ਸਤੀਸ਼ ਗੁਜਰਾਲ ਹੋਰਾਂ ਨੂੰ ਸਮਰਪਿਤ ਰਿਹਾ।ਇਹ ਕਲਾ ਮੇਲਾ ਮਾਲਵੇ ਦੀ ਧਰਤੀ ਉੱਪਰ ਆਪਣੇ ਆਪ ਵਿੱਚ ਇੱਕ ਵੱਖਰੀ ਪਹਿਚਾਣ ਰੱਖਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਚਿੱਤਰਕਾਰ, ਕਲਾ ਪ੍ਰੇਮੀ ਅਤੇ ਵਿਦਿਆਰਥੀ ਵਰਗ ਦੇ ਕਲਾਕਾਰ ਭਾਗ ਲੈਂਦੇ ਹਨ। ਸ ਮੌਕੇ ਮੁੱਖ ਮਹਿਮਾਨ ਵਜੋਂ ਜਗਰੂਪ ਸਿੰਘ ਗਿੱਲ ਐਮ.ਐਲ.ਏ. ਬਠਿੰਡਾ, ਸੁਖਦੀਪ ਸਿੰਘ ਢਿੱਲੋ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੁਖਮੰਦਰ ਸਿੰਘ ਚੱਠਾ, ਵਿਜੈ ਮਲਹੋਤਰਾ, ਸੂਰਜ ਪ੍ਰਕਾਸ਼,ਪਵਨ ਕੁਮਾਰ ਪਹੁੰਚੇ। ਇਸ ਮੌਕੇ ਆਰਟਿਸਟ ਗੁਰਪ੍ਰੀਤ ਬਠਿੰਡਾ ਵੱਲੋਂ ਆਏ ਮਹਿਮਾਨਾਂ ਅਤੇ ਚਿੱਤਰਕਾਰਾਂ ਦਾ ਸਵਾਗਤ ਕੀਤਾ ਗਿਆ। ਸਰਪ੍ਰਸਤ ਸ. ਅਮਰਜੀਤ ਸਿੰਘ ਪੇਂਟਰ ਦੁਆਰਾ ਸੋਭਾ ਸਿੰਘ ਸੋਸਾਇਟੀ ਤੇ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਹ ਵੀ ਪੜ੍ਹੋ ਖੇਡਾਂ ਦਾ ਮਨੁੱਖੀ ਜੀਵਨ ਵਿੱਚ ਹੁੰਦਾ ਹੈ ਅਹਿਮ ਰੋਲ : ਵਿਧਾਇਕ ਜਗਰੂਪ ਗਿੱਲ
ਇਸ ਮੌਕੇ ਬਠਿੰਡਾ ਦੀ ਵਾਤਾਵਰਨ ਸੰਭਾਲ ਵਿਚ ਲੱਗੀ ਟ੍ਰਿ ਲਵਰ ਸੋਸਾਇਟੀ ਵੱਲੋਂ ਪੌਦੇ ਭੇਂਟ ਕਰਕੇ ਆਏ ਮਹਿਮਾਨਾਂ ਅਤੇ ਚਿੱਤਰਕਾਰਾਂ ਦਾ ਸਨਮਾਨ ਕੀਤਾ ਗਿਆ। ਸਲਾਨਾ ਕਲਾ ਮੇਲੇ ਦੌਰਾਨ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ ਕੁੱਝ ਨਾਮਵਰ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਵਿਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਕੇਵਲ ਕ੍ਰਿਸ਼ਨ ਨੂੰ ਭੇਂਟ ਕੀਤਾ ਗਿਆ ਅਤੇ ਸਾਲਾਨਾ ਕਲਾ ਸਨਮਾਨ ਤਹਿਤ ਚਿੱਤਰਕਾਰ ਕੁਲਦੀਪ ਸਿੰਘ ਚੰਡੀਗੜ੍ਹ, ਸਰਬਜੀਤ ਸਿੰਘ ਚੰਡੀਗੜ੍ਹ ਅਤੇ ਮੋਹਨਜੀਤ ਕੌਰ ਲਹਿਰਾ ਗਾਗਾ, ਜਸਪਾਲ ਸਿੰਘ ਪਾਲਾ, ਭਾਵਨਾ ਗਰਗ, ਟੇਕ ਚੰਦ ਬਠਿੰਡਾ ਆਦਿ ਚਿੱਤਰਕਾਰਾਂ ਦੇ ਨਾਮ ਸ਼ਾਮਿਲ ਹਨ। ਇਹਨਾਂ ਕਲਾਕਾਰਾਂ ਨੂੰ ਯਾਦਗਾਰ ਮੋਮੈਂਟੋ, ਲੋਈ,ਪੌਦੇ ਅਤੇ ਨਕਦ ਰਾਸ਼ੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਹਨਾਂ ਤੋਂ ਇਲਾਵਾ ਇਸ ਕਲਾ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਸਾਰੇ ਚਿੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਨਾਲ ਹੀ ਵੱਖ ਵੱਖ ਕਲਾ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀਆਂ, ਪੌਦੇ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਚਾਰ ਰੋਜ਼ਾ ਕਲਾ ਮੇਲੇ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ, ਚੰਡੀਗੜ੍ਹ ਅਤੇ ਦਿੱਲੀ ਵਰਗੇ ਸਥਾਨਾਂ ਤੋਂ 60 ਤੋਂ ਜਿਆਦਾ ਚਿੱਤਰਕਾਰਾਂ ਅਤੇ 50 ਵਿਦਿਆਰਥੀਆਂ ਦੀਆਂ ਪੇਂਟਿੰਗਾਂ ਪ੍ਰਦਰਸ਼ਿਤ ਕੀਤੀਆਂ ਗਈਆਂ।
ਇਹ ਵੀ ਪੜ੍ਹੋ AAP ਨੇ ਬੰਗਲਾਦੇਸ਼ ਵਿੱਚ ਹਿੰਦੂਆਂ ਵਿਰੁੱਧ ਅੱਤਿਆਚਾਰਾਂ ਦੀ ਕੀਤੀ ਨਿੰਦਾ, ਕੇਂਦਰ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਕੀਤੀ ਅਪੀਲ
ਇਸ ਮੌਕੇ ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਵਿੱਤ ਸਕੱਤਰ ਸੁਰੇਸ਼ ਮੰਗਲਾ,ਸੀਨੀ. ਆਰਟਿਸਟ ਸ. ਸੋਹਣ ਸਿੰਘ, ਸੀਨੀ. ਮੀਤ ਪ੍ਰਧਾਨ ਹਰਦਰਸ਼ਨ ਸੋਹਲ ,ਮੀਤ ਪ੍ਰਧਾਨ ਬਲਰਾਜ ਬਰਾੜ ਮਾਨਸਾ, ਮੀਤ ਪ੍ਰਧਾਨ ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ ਹਰੀ ਚੰਦ ਸਾਬਕਾ ਪ੍ਰਧਾਨ, ਪ੍ਰੈਸ ਸਕੱਤਰ ਸੰਦੀਪ ਸ਼ੇਰਗਿਲ, ਪ੍ਰੋਗਰਾਮ ਇੰਚਾਰਜ ਮਿਥੁਨ ਮੰਡਲ, ਵਿਜੇ ਭੂਦੇਵ, ਭਾਵਨਾ ਗਰਗ, ਬਸੰਤ ਸਿੰਘ, ਪ੍ਰੇਮ ਚੰਦ, ਭਜਨ ਲਾਲ, ਨਿਸ਼ਾ ਗਰਗ, ਜਸਪਾਲ ਪਾਲਾ, ਅਮਰੀਕ ਮਾਨਸਾ, ਗੁਰਪ੍ਰੀਤ ਮਾਨਸਾ, ਹਰਜਿੰਦਰ ਮਾਨਸਾ, ਗੁਰਜੀਤ ਪਲਾਹਾ, ਟੇਕ ਚੰਦ, ਰਿਤੇਸ਼ ਕੁਮਾਰ, ਕ੍ਰਿਸ਼ਨ ਰਤੀਆ, ਅਮਿਤ, ਇੰਦਰਜੀਤ ਸਿੰਘ, ਸੁਰਿੰਦਰ ਖੋਖਰ, ਪਰਮਿੰਦਰ ਪੈਰੀ, ਚਿੰਤਨ ਸ਼ਰਮਾਂ, ਅਸ਼ੋਕ ਕੁਮਾਰ ਮਲੇਰਕੋਟਲਾ, ਸੁਖਰਾਜ ਕੌਰ, ਤਨੂ ਸ਼੍ਰੀ, ਅੰਮ੍ਰਿਤਾ ਨੰਦਨ,ਸ਼ੀਤਲ ਨੰਦਨ, ਰੂਬੀ ਰਾਣੀ, ਪਰਮਿੰਦਰ ਕੌਰ, ਪ੍ਰਨੀਤ ਕੌਰ, ਰਮਨਦੀਪ ਕੌਰ, ਰੇਖਾ ਕੁਮਾਰੀ, ਸੀਰਜ, ਭੂਮਿਕਾ, ਕਨਿਕਾ, ਨਿਕਿਤਾ ਅਰੋੜਾ, ਅਮਨਿੰਦਰ ਐਮੀ, ਸਾਬੀਆ ਅੱਗਰਵਾਲ, ਆਰਜ਼ੂ, ਸਿਮਰੋਜ਼, ਕ੍ਰਿਸ਼ਮੀਤ, ਆਦਿ ਹਾਜ਼ਿਰ ਸਨ । ਸੋਸਾਇਟੀ ਵੱਲੋਂ ਆਏ ਚਿੱਤਰਕਾਰਾਂ ਲਈ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
Share the post "ਚਿੱਤਰਕਾਰ ਸੋਸਾਇਟੀ ਵੱਲੋਂ 30ਵੇਂ ਸਲਾਨਾ ਕਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ"